ਅਪਰਾਧਸਿੱਖਿਆਖੇਡਤਾਜ਼ਾ ਖਬਰਾਂਤਾਜਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ
ਜ਼ਿਲਾ ਵਿੱਚ ਗੈਰ ਕਾਨੂੰਨੀ ਝੋਨੇ ਦੀ ਆਮਦ ਨੂੰ ਰੋਕਣ ਲਈ ਪੁਲਿਸ ਟੀਮਾਂ ਗਠਿਤ
ਅਜਿਹਾ ਕੋਈ ਕੇਸ ਮਿਲਣ ਤੇ ਪੁਲਿਸ ਲਾਈਨ ਨੰਬਰ 112 ਤੇ ਕੀਤਾ ਜਾਵੇ ਸੂਚਿਤ-ਐਸ.ਐਸ.ਪੀ. ,ਪੁਲਿਸ ਵਿਭਾਗ ਵੱਲੋਂ ਲਗਾਤਾਰ ਚੈਕਿੰਗ ਜਾਰੀ

ਮੋਗਾ, 3 ਅਕਤੂਬਰ:(Charanjit Singh)
ਅਕਤੂਬਰ ਮਹੀਨੇ ਦੇ ਆਉਣ ਨਾਲ ਪੰਜਾਬ ਦੇ ਨਾਲ-ਨਾਲ ਹੋਰ ਸੂਬਿਆਂ ਵਿੱਚ ਝੋਨੇ ਦੀ ਫਸਲ ਦੀ ਕਟਾਈ ਕਿਸਾਨਾਂ ਵੱਲੋ ਸੁਰੂ ਕੀਤੀ ਜਾ ਰਹੀ ਹੈ। ਝੋਨੇ ਦੀ ਸਰਕਾਰੀ ਖਰੀਦ ਮਿਤੀ 3 ਅਕਤੂਬਰ ਤੋਂ ਕੇਂਦਰ ਸਰਕਾਰ ਵੱਲੋਂ ਸੁਰੂ ਕੀਤੀ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਧਰੁਮਨ ਐਚ.ਨਿੰਬਾਲੇ (ਆਈ.ਪੀ.ਐਸ.) ਨੇ ਦੱਸਿਆ ਕਿ ਜ਼ਿਲਾ ਮੋਗਾ ਵਿਚ ਗੈਰ ਕਾਨੂੰਨੀ ਝੋਨੇ ਦੀ ਆਮਦ ਨੂੰ ਰੋਕਣ ਲਈ ਸਿਵਲ ਮਹਿਕਮੇ ਦੁਆਰਾ ਗਠਿਤ ਕੀਤੀਆਂ ਟੀਮਾਂ ਦੇ ਨਾਲ ਪੁਲਿਸ ਅਧਿਕਾਰੀਆਂ ਨੂੰ ਵੀ ਨਿਯੁਕਤ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਜ਼ਿਲਾ ਮਾਰਕਿਟ ਕਮੇਟੀ ਪੱਧਰ ਤੇ ਗਠਿਤ ਕੀਤੀਆਂ ਗਈਆਂ ਟੀਮਾਂ ਅਤੇ ਜ਼ਿਲਾ ਮੰਡੀ ਅਫ਼ਸਰ ਨਾਲ ਸ੍ਰੀ ਗੁਰਦੀਪ ਸਿੰਘ, ਐਸ.ਪੀ (ਐਚ), ਮੋਗਾ ਨੂੰ ਨਿਯੁਕਤ ਕੀਤਾ ਗਿਆ ਹੈ। ਜਿਲਾ ਮੋਗਾ ਵਿਚ ਪੈਂਦੀਆ 8 ਮਾਰਕਿਟ ਕਮੇਟੀਆਂ ਅਜਿਤਵਾਲ, ਬੱਧਨੀ ਕਲਾਂ, ਬਾਘਾਪੁਰਾਣਾ, ਧਰਮਕੋਟ, ਫਤਿਹਗੜ ਪੰਜਤੂਰ, ਕੋਟਈਸੇ ਖਾਂ, ਨਿਹਾਲ ਸਿੰਘ ਵਾਲਾ ਅਤੇ ਮੋਗਾ ਵਿਚ ਜ਼ਿਲਾ ਫੂਡ ਸਪਲਾਈਜ਼ ਕੰਟਰੋਲਰ ਅਫਸਰਾਂ ਦੇ ਨਾਲ ਮਹਿਕਮਾ ਪੁਲਿਸ ਵੱਲ ਐਨ.ਜੀ.ਓ. ਰੈਂਕ ਦੇ ਅਧਿਕਾਰੀ ਨਿਯੁਕਤ ਕੀਤੇ ਗਏ ਹਨ।
ਇਹਨਾਂ ਟੀਮਾਂ ਦੁਆਰਾ ਜ਼ਿਲਾ ਮੋਗਾ ਦੀ ਹੱਦ ਅੰਦਰ ਦਾਖਲ ਹੋਣ ਵਾਲੇ ਟਰੱਕ ਅਤੇ ਹੋਰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਮੰਡੀਆ ਦੀ ਵੀ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਜ਼ਿਲਾ ਮੋਗਾ ਵਿਚ ਗੈਰ ਕਾਨੂੰਨੀ ਝੋਨੇ ਦੀ ਆਮਦ ਨੂੰ ਰੋਕਿਆ ਜਾ ਸਕੇ।
ਸੀਨੀਅਰ ਕਪਤਾਨ ਪੁਲਿਸ ਨੇ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਸੂਚਨਾ ਮਿਲਦੀ ਹੈ ਕਿ ਕੋਈ ਵਿਅਕਤੀ ਬਾਹਰਲੀ ਸਟੇਟ ਤੋਂ ਗੈਰ ਕਾਨੂੰਨੀ ਤੌਰ ਤੇ ਝੋਨਾ ਲਿਆ ਕੇ ਮੋਗਾ ਜ਼ਿਲੇ ਅੰਦਰ ਵੇਚ ਰਿਹਾ ਹੈ ਤਾਂ ਇਸਦੀ ਸੂਚਨਾ ਤੁਰੰਤ ਪੁਲਿਸ ਲਾਈਨ ਨੰਬਰ 112 ਤੇ ਦਿੱਤੀ ਜਾਵੇ ਤਾਂ ਜੋ ਇਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।




