ਅਪਰਾਧਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ
ਸੀ.ਆਈ.ਏ ਮੋਗਾ ਵੱਲੋਂ ਦੋ ਨਸ਼ਾ ਤਸਕਰਾਂ ਨੂੰ300 ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ

ਮੋਗਾ, 3 ਅਕਤੂਬਰ:(Charanjit Singh)
ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੁਆਰਾ ਨਸਿਆਂ ਖਿਲਾਫ਼ ਚਲਾਈ ਗਈ ਮੁਹਿੰਮ ਅਧੀਨ ਸ੍ਰੀ ਧਰੂਮਨ ਐਚ ਨਿੰਬਾਲੇ /ਐਸ.ਐਸ.ਪੀ ਮੋਗਾ ਵੱਲੋ ਨਸਾ ਸਮਗਲਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਸ੍ਰੀ ਜਗਤਪ੍ਰੀਤ ਸਿੰਘ, ਐਸ.ਪੀ- ਇੰਨਵੈਸਟੀਗੇਸਨ , ਮੋਗਾ ਦੀ ਨਿਗਰਾਨੀ ਹੇਠ ਇੰਸਪੈਕਟਰ ਕਿੱਕਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ, ਮੋਗਾ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਇਲਾਕੇ ਵਿੱਚ ਵੱਖ – ਵੱਖ ਟੀਮਾਂ ਬਣਾਕੇ ਭੇਜੀਆਂ ਸਨ।
ਜਿਸ ਤਹਿਤ ਇੰਸਪੈਕਟਰ ਕਿੱਕਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ, ਮੋਗਾ ਸਮੇਤ ਪੁਲਿਸ ਪਾਰਟੀ ਬਹੋਨਾ ਚੋਂਕ ਮੋਗਾ ਵਿਖੇ ਮੌਜੂਦ ਸੀ ਤਾ ਉਹਨਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿਤੀ ਕਿ ਜਗਰਾਜ ਸਿੰਘ ਉਰਫ ਗਾਜੀ ਪੁੱਤਰ ਬਿੰਦਰ ਸਿੰਘ ਵਾਸੀ ਪੁਲੀ ਵਾਲਾ ਮੁਹੱਲਾ ਅਤੇ ਧਰਮਪਾਲ ਸਿੰਘ ਉਰਫ ਧਰਮਾਂ ਪੁੱਤਰ ਗੁਰਚਰਨ ਸਿੰਘ ਵਾਸੀ ਮੱਲੇਆਣਾ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਅਤੇ ਅੱਜ ਹੈਰੋਇਨ ਲੈ ਕੇ ਆ ਰਹੇ ਹਨ ਜਿਥੇ ਇੰਚਾਰਜ ਸੀ.ਆਈ.ਏ ਸਟਾਫ, ਮੋਗਾ ਵੱਲੋਂ ਨਾਕਾਬੰਦੀ ਕਰਕੇ ਜਗਰਾਜ ਸਿੰਘ ਉਰਫ ਗਾਜੀ ਪੁੱਤਰ ਬਿੰਦਰ ਸਿੰਘ ਵਾਸੀ ਪੁਲੀ ਵਾਲਾ ਮੁਹੱਲਾ ਅਤੇ ਧਰਮਪਾਲ ਸਿੰਘ ਉਰਫ ਧਰਮਾਂ ਪੁੱਤਰ ਗੁਰਚਰਨ ਸਿੰਘ ਵਾਸੀ ਮੱਲੇਆਣਾ ਸਮੇਤ ਹੋਡਾ ਸਿਟੀ ਗੱਡੀ ਨੰਬਰੀ 3 4091 ਦੀ ਤਲਾਸੀ ਦੌਰਾਨ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਜਿਸ ਸਬੰਧ ਵਿਚ ਮੁਕੱਦਮਾ ਨੰਬਰ 244 ਮਿਤੀ 02-10-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਸਾਊਥ ਦਰਜ ਰਜਿਸਟਰ ਕਰਕੇ ਅਗਲੀ ਤਫਤੀਸ ਅਮਲ ਵਿੱਚ ਲਿਆਦੀ ਜਾ ਰਹੀ ਹੈ ।
ਦੋਸੀ ਜਗਰਾਜ ਸਿੰਘ ਉਰਫ ਗਾਜੀ ਖਿਲਾਫ 11 ਐਕਸਾਇਜ ਅਤੇ ਐਕਟ ਤਹਿਤ ਮੁਕੱਦਮੇ ਅਤੇ ਧਰਮਪਾਲ ਸਿੰਘ ਉਰਫ ਧਰਮਾਂ ਖਿਲਾਫ 2 ਮੁਕੱਦਮੇ ਦਰਜ ਹਨ ਅਤੇ ਇਹ ਕਿਸ ਪਾਸੋ ਹੈਰੋਇਨ ਲੈ ਕੇ ਆਏ ਸਨ ਅਤੇ ਕਿਸ ਨੂੰ ਅੱਗੇ ਵੇਚਣ ਜਾ ਰਹੇ ਸਨ ਇਸਦੀ ਵੀ ਤਫਤੀਸ ਕੀਤੀ ਜਾ ਰਹੀ ਹੈ।




