ਫ਼ਸਲਾਂ ਲਈ ਬਾਰਿਸ਼ ਘਿਓ ਦੀ ਤਰ੍ਹਾਂ ਲੱਗੀ- ਮੁੱਖ ਖੇਤੀਬਾੜੀ ਅਫ਼ਸਰ

athens escort best paydayloan ChatAvenue visitors ਸਿੱਖਿਆ ਟੇਕਨੋਲਜੀ ਤਾਜਾ ਖਬਰਾਂ ਤਾਜ਼ਾ ਖਬਰਾਂ ਮੂਵੀ ਰੀਵਿਊ ਵਿਸ਼ਵ
ਮੋਗਾ 28 ਦਸੰਬਰ()ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ  ਕਿ ਪਿਛਲੇ ਦਿਨਾਂ ‘ਚ ਪਈ ਬਾਰਸ਼ ਨੇ ਫ਼ਸਲਾਂ ਅਤੇ ਸਭ ਪੌਦਿਆਂ ਲਈ ਇੱਕ ਘਿਓ ਦੀ ਤਰ੍ਹਾਂ ਕੰਮ ਕੀਤਾ ਹੈ I ਜ਼ਿਲ੍ਹੇ ‘ਚ ਅਕਤੂਬਰ ਤੋਂ ਮੀਂਹ ਨਹੀਂ ਪਿਆ ਸੀ, ਪਰ ਮੌਸਮ ਵਿਗਿਆਨੀਆਂ ਵੱਲੋਂ ਪਿਛਲੇ ਹਫਤੇ ਦੌਰਾਨ 42.4 ਐਮ.ਐਮ. ਬਾਰਿਸ਼ ਦਰਜ ਕੀਤੀ ਗਈ ਅਤੇ ਜ਼ਿਲ੍ਹੇ ਅੰਦਰ ਕਿਤੇ ਵੀ ਗੜੇਮਾਰ ਨਹੀਂ ਹੋਈ Iਸਰਦੀਆਂ ਦੀ ਇਸ ਪਹਿਲੀ ਬਰਸਾਤ ਨੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਖੁਸ਼ਕੀ ਨੂੰ ਖਤਮ ਕਰ ਦਿੱਤਾ ਹੈ, ਜਿਸ ਨਾਲ ਕਣਕ, ਸਰ੍ਹੋਂ ਅਤੇ ਛੋਲਿਆਂ ਵਰਗੀਆਂ ਹਾੜ੍ਹੀ ਦੀਆਂ ਫਸਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ  ਦੇ ਚਿਹਰਆਂ ਤੇ ਰੌਣਕ ਆਈ ਹੈ। ਹਾੜੀ ਦੌਰਾਨ ਸਮੇਂ ਸਿਰ ਪਏ ਇਸ ਮੀਂਹ ਫਸਲਾਂ ਦੀ ਸਿਹਤ ਲਈ ਬਹੁਤ ਲਾਹੇਵੰਦ  ਹੈ। ਇਸ ਸਮੇ ਮੌਸਮ ਬਹੁਤ ਖੁਸ਼ਕ ਸੀ ਅਤੇ ਬਾਰਿਸ਼ ਦੀ ਬਹੁਤ ਲੋੜ ਸੀ I
ਠੰਡਾ ਤਾਪਮਾਨ ਅਤੇ ਵਧੀ ਹੋਈ ਨਮੀ ਫਸਲਾਂ ਲਈ ਲਾਹੇਵੰਦ ਹੈ। ਇਸ ਸਮੇ ਸਰ੍ਹੋਂ ਦੀ ਫ਼ਸਲ ਦੋ ਮਹੀਨੇ ਦੀ ਹੁੰਦੀ ਹੈ ਅਤੇ ਇਸ ਸਮੇਂ ਕਣਕ ਦੇ ਬਹੁਤੇ ਰਕਬੇ ਚ ਪਹਿਲੀ ਸਿੰਚਾਈ ਦੀ ਲੋੜ ਹੁੰਦੀ ਸੀ । ਸੋ ਇਹ ਮੀਂਹ ਦੋਵਾਂ ਫਸਲਾਂ ਲਈ ਲਾਹੇਵੰਦ ਹੈ।
ਉਹਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਧੁੱਪ ਵੀ ਚੰਗੀ ਪੈਦਾਵਾਰ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰੇਗੀ। ਉਹਨਾਂ ਸਲਾਹ ਦਿੱਤੀ ਕਿ  ਕਿਸਾਨ ਲੋੜੀਂਦੀ ਮਾਤਰਾ ਵਿੱਚ ਯੂਰੀਆ ਖਾਦ ਦੀ ਵਰਤੋਂ ਕਰਕੇ ਨਾਈਟਰੋਜ਼ਨ ਦੀ ਘਾਟ ਪੂਰੀ ਕਰਨ ਅਤੇ ਮੈਂਗਨੀਜ ਅਤੇ ਜਿੰਕ ਤੱਤਾਂ ਦੀ ਸਪਰੇ ਕਰਨ I
Fast News Punjab