ਅਨੋਖੇ ਅਜੂਬੇਅਪਰਾਧਖੇਡਟੇਕਨੋਲਜੀਤਾਜਾ ਖਬਰਾਂਤਾਜ਼ਾ ਖਬਰਾਂਧਰਮਰਾਜਰਾਜਨੀਤੀਵਪਾਰ
Creative Minds Moga ਦੀ ਵਿਦਿਆਰਥਣ ਨੇ ਪ੍ਰਾਪਤ ਕੀਤੇ 6 ਬੈਂਡ

ਮੋਗਾ 8 ਦਸੰਬਰ( ਚਰਨਜੀਤ ਸਿੰਘ ) ਮੋਗਾ ਦੀ ਅੰਮ੍ਰਿਤਸਰ ਰੋਡ ਸਥਿਤ ਦਸ਼ਮੇਸ਼ ਨਗਰ ਗਲੀ ਨੰਬਰ 10 ਵਿਖੇ ਨਵੀਂ ਉੱਭਰ ਰਹੀ ਸੰਸਥਾ ਕਰੀਏਟਿਵ ਮਾਈਡਸ ਦੇ ਵਿਦਿਆਰਥੀ ਚੰਗੇ ਬੈਂਡ ਪ੍ਰਾਪਤ ਕਰਕੇ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਰਹੇ ਹਨ । ਇਸ ਮੌਕੇ ਜਾਣਕਾਰੀ ਦਿੰਦੇ ਸੰਸਥਾ ਦੇ ਡਾਇਰੈਕਟਰ ਪਰਮਪਾਲ ਸਿੰਘ ਨੇ ਦੱਸਿਆ ਕਿ ਸਾਡੀ ਬ੍ਰਾਂਚ ਦੀ ਵਿਦਿਆਰਥਣ ਅਮਨਦੀਪ ਕੌਰ ਪੁੱਤਰੀ ਅੰਮ੍ਰਿਤਪਾਲ ਸਿੰਘ ਵਾਸੀ ਲੰਡੇਕੇ ਨੇ ਓਵਰਆਲ 6 ਬੈਂਡ ਹਾਸਲ ਕੀਤੇ ਹਨ ਉਥੇ ਸਪੀਕਿਗ ਵਿੱਚੋਂ 7 ਬੈਂਡ ਅਤੇ ਲਿਸਨਿਗ ਮਡਿਊਲ ਵਿਚੋਂ 6.5 ਬੈਂਡ ਹਾਸਲ ਕਰਕੇ ਮਾਪਿਆਂ ਅਤੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ । ਡਾਇਰੈਕਟਰ ਪਰਮਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਸਟਾਫ ਪੂਰੀ ਲਗਨ ਅਤੇ ਮਿਹਨਤ ਨਾਲ ਵਿਦਿਆਰਥੀਆਂ ਨੂੰ ਕੋਚਿੰਗ ਦੇ ਰਿਹਾ ਹੈ । ਇਸ ਮੌਕੇ ਸਮੂਹ ਸਟਾਫ ਵੱਲੋਂ ਅਮਨਦੀਪ ਕੌਰ ਨੂੰ ਪ੍ਰਮਾਣ ਪੱਤਰ ਸੌਂਪ ਕੇ ਵਧਾਈ ਦਿੱਤੀ ਗਈ ਅਤੇ ਭਵਿੱਖ ਵਿੱਚ ਉਚੀਆਂ ਮੰਜ਼ਿਲਾ ਸਰ ਕਰਨ ਦੀ ਕਾਮਨਾ ਕੀਤੀ । ਮੋਗਾ ਤੋਂ ਚਰਨਜੀਤ ਸਿੰਘ ਦੀ ਰਿਪੋਰਟ ।






