ਈ ਟੀ ਟੀ ਸਿਖਾਂਦਰੂ ਅਧਿਆਪਕਾਂ ਦੀ ਟੀਚਿੰਗ ਪ੍ਰੈਕਟਿਸ ਕੱਲ੍ਹ ਤੋਂ

ਮੋਗਾ 24 ਸਤੰਬਰ ( ਚਰਨਜੀਤ ਸਿੰਘ ) ਅੱਜ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸਮਾਰਟ ਸੰਸਥਾ ਡਾਈਟ ਮੋਗਾ ਵਿਖੇ 2019-2021 ਸਿੱਖਿਆ ਸੈਸ਼ਨ ਲਈ ਵੱਖ ਵੱਖ ਕਾਲਜਾਂ ਵਿੱਚ ਈਟੀਟੀ ਕਰ ਰਹੇ ਸਿਖਾਂਦਰੂ ਅਧਿਆਪਕਾਂ ਨੂੰ ਟੀਚਿੰਗ ਪ੍ਰੈਕਟਿਸ ਹਿੱਤ ਸਟੇਸ਼ਨ ਅਲਾਟ ਕੀਤੇ ਗਏ ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਵਰਿੰਦਰਪਾਲ ਸਿੰਘ ਡਾਈਟ ਲੈਕਚਰਰ ਡਾ ਰਾਜਬਿੰਦਰ ਸਿੰਘ , ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਕੋਆਰਡੀਨੇਟਰ ਮਨਮੀਤ ਸਿੰਘ ਰਾਏ, ਸਹਾਇਕ ਕੋਆਰਡੀਨੇਟਰ ਬਲਦੇਵ ਰਾਮ, ਸੋਸ਼ਲ ਮੀਡੀਆ ਕੁਆਰਡੀਨੇਟਰ ਹਰਸ਼ ਕੁਮਾਰ ਗੋਇਲ , ਸਹਾਇਕ ਸਮਾਰਟ ਸਕੂਲ ਕੋਆਰਡੀਨੇਟਰ ਮਨਜੀਤ ਸਿੰਘ, ਰਮੇਸ਼ ਕੁਮਾਰ, ਸੰਦੀਪ ਸਿੰਘ, ਸਤਿੰਦਰ ਕੁਮਾਰ ਆਦਿ ਵੱਲੋਂ ਵਿਦਿਆਰਥੀਆਂ ਨੂੰ ਵਿਭਾਗੀ ਨਿਯਮਾਂ ਅਨੁਸਾਰ ਮੈਰਿਟ ਸੂਚੀ ਨੂੰ ਮੱਦੇਨਜ਼ਰ ਰੱਖਦਿਆਂ ਸਟੇਸ਼ਨ ਅਲਾਟ ਕੀਤੇ ਗਏ ਜ਼ਿਕਰਯੋਗ ਹੈ ਕਿ ਇਹ ਸਿਖਾਂਦਰੂ ਅਧਿਆਪਕ ਕੱਲ੍ਹ ਤੋਂ ਅਗਲੇ ਅਠਾਈ ਕੰਮਕਾਜੀ ਦਿਨ ਸਰਕਾਰੀ ਸਕੂਲਾਂ ਵਿੱਚ ਨਵੰਬਰ ਮਹੀਨੇ ਵਿੱਚ ਹੋਣ ਵਾਲੀ ਨੈਸ ਪ੍ਰੀਖਿਆ ਲਈ ਆਪਣੇ ਆਪਣੇ ਜਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਤਿਆਰੀ ਕਰਵਾਉਣਗੇ ।



