ਪਾਵਰਕਾਮ ਸੀ ਐਚ ਬੀ ਅਤੇ ਡਬਲਿਉ ਠੇਕਾ ਨੇ ਸਬ ਡਵੀਜ਼ਨ ਡਗਰੂ 66 ਕੇ ਵੀ ਦੇ ਦਫ਼ਤਰ ਵਿਖੇ ਦਿਤਾ ਧਰਨਾ
ਬਿਜਲੀ ਦਾ ਕਰੰਟ ਲੱਗਣ ਕਾਰਨ ਮੁਆਵਜਾ ਨਾ ਮਿਲਣ ਅਤੇ ਤਨਖਾਹਾਂ ਵਿੱਚ ਕੀਤੀ ਜਾ ਰਹੀ ਵਾਧੂ ਕਟੌਤੀ ਅਤੇ ਪੁਰਾਣਾ ਬਕਾਇਆ ਏਰੀਆ ਜਾਰੀ ਕਰਵਾਉਣ ਨੂੰ ਲੈ ਕੇ ਲਾਇਆ ਧਰਨਾ

ਮੋਗਾ 19 ਜੂਨ 2024 ( ਚਰਨਜੀਤ ਸਿੰਘ ) ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਫਰੀਦਕੋਟ ਵੱਲੋਂ ਮੋਗਾ ਡਵੀਜ਼ਨ ਸ਼ਹਿਰੀ ਸਬ ਡਵੀਜ਼ਨ ਡਗਰੂ 66ਕੇ ਵੀ ਦਫਤਰ ਵਿਖੇ ਬਿਜਲੀ ਦਾ ਕਰੰਟ ਲੱਗਣ ਕਾਰਨ ਹੋਏ ਅਪੰਗ ਕਾਮਿਆਂ ਨੂੰ ਲੈ ਕੇ ਪਰਿਵਾਰਾਂ ਸਮੇਤ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਡਿਵੀਜ਼ਨ ਪ੍ਰਧਾਨ ਨਿਸ਼ਾਨ ਸਿੰਘ ਹਰਪ੍ਰੀਤ ਸਿੰਘ ਕੁਲਦੀਪ ਸਿੰਘ ਅਤੇ ਵਿਸ਼ੇਸ਼ ਤੌਰ ਤੇ ਰਾਜਵਿੰਦਰ ਸਿੰਘ ਪੁਜੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੋਸਦਿਆਂ ਮੌਜੂਦਾ ਸਰਕਾਰ ਵੱਲੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਸਰਕਾਰ ਪ੍ਰਵਾਨ ਨਹੀਂ ਕਰ ਰਹੀ ਜਿਸ ਲਈ ਕਾਮੇ ਲਗਾਤਾਰ ਸੰਘਰਸ਼ ਵੀ ਕਰ ਰਹੇ ਹਨ। ਉਹਨਾਂ ਦੱਸਿਆ ਕਿ ਪਾਵਰ ਕੌਮ ਆਊਟ-ਸੋਰਸਿੰਗ ਸੀਐਚਬੀ ਅਤੇ ਡਬਲਿਉ ਠੇਕਾ ਕੰਮ ਆ ਨਾਲ ਘਾਤਕ ਅਤੇ ਗੈਰ ਘਾਤਕ ਹਾਦਸੇ ਵਾਪਰ ਰਹੇ ਹਨ। ਪਾਵਰਕਾਮ ਮੈਨੇਜਮੈਂਟ ਅਧਿਕਾਰੀਆਂ ਵੱਲੋਂ ਸਰਕਾਰ ਅਤੇ ਕੰਪਨੀਆਂ ਤੋਂ ਮਿਲਣ ਯੋਗ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਅਤੇ ਇੱਕ ਦਿਨ ਦੀ ਛੁੱਟੀ ਦੇ 1600 ਤੋਂ ਲੈ ਕੇ 2000 ਰੁਪਏ ਤੱਕ ਕਰਨ ਵਾਸਤੇ ਤਨਖਾਹ ਕਟੌਤੀ ਕੀਤੀ ਜਾ ਰਹੀ ਹੈ। ਜੋ ਕਿ ਗੈਰ ਕਾਨੂੰਨੀ ਢੰਗ ਨਾਲ ਤੇ ਇਹ ਕੰਪਨੀਆਂ ਵੱਲੋਂ ਕਟੌਤੀ ਕੀਤੀ ਜਾ ਰਹੀ ਹੈ। ਕਿਰਤ ਵਿਭਾਗ ਅਨੁਸਾਰ ਘੱਟੋ ਘੱਟ ਮਿਲਣ ਯੋਗ ਉਜਰਤਾ ਵੀ ਲਾਗੂ ਨਹੀਂ ਕੀਤੀ ਜਾ ਰਹੀ ਮਿਲਣ ਯੋਗ ਵਰਕ ਆਰਡਰ ਮੁਤਾਬਕ ਮੋਬਾਇਲ ਭੱਤਾ ਤੇ ਤੇਲ ਭੱਤਾ ਘੱਟ ਦਿੱਤਾ ਜਾ ਰਿਹਾ ਹੈ। ਧਰਨੇ ਦੌਰਾਨ ਸਹਾਇਕ ਕਿਰਤ ਕਮਿਸ਼ਨਰ ਮੋਗਾ ਜੀ ਵੱਲੋਂ ਆਗੂਆਂ ਨੂੰ ਸੱਦ ਕੇ ਭਰੋਸਾ ਦਵਾਇਆ ਕਿ ਬਿਜਲੀ ਦਾ ਕਰੰਟ ਲੱਗਣ ਕਾਰਨ ਅਪੰਗ ਹੋਏ ਅਤੇ ਮੌਤ ਦੇ ਮੂੰਹ ਪਏ ਕਾਮਿਆਂ ਨੂੰ ਮੁਆਵਜ਼ਾ ਦਵਾਇਆ ਜਾਵੇਗਾ। ਅਤੇ ਹੋਰ ਦਰਜ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਹੱਲ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਸਹਾਇਕ ਕੀਰਤ ਕਮਿਸ਼ਨਰ ਮੋਗਾ ਜੀ ਵੱਲੋਂ ਮਿਤੀ 22 ਨਵੰਬਰ 2023 ਨੂੰ ਪਾਵਰਕੌਮ ਅਧਿਕਾਰੀਆਂ ਨੂੰ ਸੱਦਣ ਦਾ ਪੱਤਰ ਜਾਰੀ ਕੀਤਾ ਗਿਆ। ਜਿਸ ਚ ਸਹਾਇਕ ਕਿਰਤ ਕਮਿਸ਼ਨਰ ਵੱਲੋਂ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਸੀ। ਪ੍ਰੰਤੂ ਕਈ ਵਾਰ ਮੀਟਿੰਗਾਂ ਹੋਣ ਦੇ ਵਾਬਜੂਦ 19-06-2024 ਨੂੰ ਸਹਾਇਕ ਕਿਰਤ ਕਮਿਸ਼ਨਰ ਦੇ ਮੀਟਿੰਗ ਦੌਰਾਨ ਵੀ ਕੋਈ ਹੱਲ ਨਹੀਂ ਹੋਇਆ ਜਿਸ ਦੇ ਰੋਸ ਵਜੋ 20-06-2024 ਨੂੰ ਸਹਾਇਕ ਕਿਰਤ ਕਮਿਸ਼ਨਰ ਮੋਗਾ ਵਿਖੇ ਪਰਿਵਾਰ ਸਮੇਤ ਧਰਨਾ ਪ੍ਰਦਰਸ਼ਨ ਦਿੱਤਾ ਜਾਵੇਗਾ ਜੀ !