ਡੌਂਕੀ ਰਾਹੀਂ ਅਮਰੀਕਾ ਜਾਣ ਵਾਲੇ ਪੰਜਾਬ,ਹਰਿਆਣਾ ਦੇ ਜੇਲਾਂ ਚ ਫਸੇ ਨੌਜਵਾਨਾਂ ਦੀ ਸੂਤਰਾਂ ਮੁਤਾਬਿਕ ਹਾਲਤ ਬਹੁਤ ਬੁਰੀ – ਸੁੱਖ ਗਿੱਲ ਮੋਗਾ
ਜੇਲਾਂ ਚ ਫਸੇ ਬੱਚਿਆਂ ਨੂੰ ਪੰਜਾਬ ਲਿਆਉਣ ਲਈ ਬੀਕੇਯੂ ਤੋਤੇਵਾਲ ਜਥੇਬੰਦੀ ਕਰੇਗੀ ਹਰ ਕੋਸ਼ਿਸ਼,ਮਾਪੇ ਦੇਣ ਜਾਣਕਾਰੀ

ਧਰਮਕੋਟ,ਮੋਗਾ22 ਜੁਲਾਈ (ਚਰਨਜੀਤ ਸਿੰਘ ਗਾਹਲਾ) ਅੱਜ ਪ੍ਰੈਸ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਚਿੰਤਾ ਜਾਹਰ ਕਰਦਿਆਂ ਕਿਹਾ ਕੇ ਅਮਰੀਕਾ ਵਿੱਚ ਡਨੌਲ ਟਰੰਪ ਦੇ ਰਾਸ਼ਟਰਪਤੀ ਬਣਦਿਆਂ ਹੀ ਅਨਲੀਗਲ ਤਰੀਕੇ ਨਾਲ ਅਮਰੀਕਾ ਜਾਣ ਵਾਲੇ ਬੱਚਿਆਂ ਤੇ ਮੁਸੀਬਤ ਦੇ ਬੱਦਲ ਮੰਡਰਾਉਣ ਲੱਗ ਗਏ ਸਨ,ਪਰ ਇਹ ਬੱਚੇ ਗਏ ਰੋਜੀਰੋਟੀ ਕਮਾਉਣ ਸੀ ਨਾ ਕੇ ਕੋਈ ਕ੍ਰਾਈਮ ਕਰਨ,ਪੰਜਾਬ ਵਿੱਚ ਦਿਨ-ਬ-ਦਿਨ ਵਧ ਰਹੇ ਚਿੱਟੇ ਦੇ ਨਸ਼ੇ ਨੇ ਨੌਜਵਾਨ ਬੱਚਿਆਂ ਦੇ ਮਾਪਿਆਂ ਦੀਆਂ ਚਿੰਤਾਵਾਂ ਹੋਰ ਵੀ ਵਧਾ ਦਿੱਤੀਆਂ ਅਤੇ ਪੰਜਾਬ ਦੀਆਂ ਜਿੰਨੀਆਂ ਵੀ ਸਰਕਾਰਾਂ ਸੱਤਾ ਚ ਆਈਆਂ ਚਾਹੇ ਉਹ ਕਾਂਗਰਸ ਪਾਰਟੀ,ਅਕਾਲੀਦਲ ਪਾਰਟੀ ਜਾਂ ਫਿਰ ਬਦਲਾਅ ਦੇ ਨਾਂ ਤੇ ਪੰਜਾਬ ਚ ਨਸ਼ਾ ਖਤਮ ਕਰਨ ਨੂੰ ਮੁੱਦਾ ਬਣਾਕੇ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਨਸ਼ਾ ਖਤਮ ਕਰਨ ਅਤੇ ਨੌਜਵਾਨ ਬੱਚੇ-ਬੱਚੀਆਂ ਨੂੰ ਰੋਜ਼ਗਾਰ ਦੇਣ ਚ ਅਸਫ਼ਲ ਰਹੀ ਹੈ,ਜਿਆਦਾਤਰ ਇਹਨਾਂ ਕਾਰਨਾਂ ਕਰਕੇ ਪੰਜਾਬ ਦੇ ਲੱਖਾਂ ਨੌਜਵਾਨਾਂ ਨੇ ਵਿਦੇਸ਼ਾਂ ਵੱਲ ਰੁਖ ਕੀਤਾ,ਖਾਸਕਰ ਜੇ ਲੜਕਿਆਂ ਦੀ ਗੱਲ ਕੀਤੀ ਜਾਵੇ ਤਾਂ ਬਹੁਤੇ ਮੁੰਡੇ ਆਈਲੈਟਸ ਚੋਂ ਬੈਂਡ ਪ੍ਰਾਪਤ ਕਰਨ ਵਿੱਚ ਅਸਫਲ ਰਹਿਣ ਕਰਕੇ ਉਹਨਾਂ ਨੇ ਅਮਰੀਕਾ ਡੌਂਕੀ ਰਾਹੀਂ ਜਾਣ ਦਾ ਮਨ ਬਣਾਇਆ ਤੇ ਹਰ ਇੱਕ ਮਾਪੇ ਚਾਹੁੰਦੇ ਹਨ ਕੇ ਰੋਜੀ ਰੋਟੀ ਕਮਾਉਣ ਲਈ ਸਾਡਾ ਪੁੱਤ ਵਿਦੇਸ਼ ਚਲਾ ਜਾਵੇ,ਪੰਜਾਬ ਚ ਰਹਿਕੇ ਕਿਤੇ ਚਿੱਟੇ ਵਰਗੇ ਭਿਆਨਕ ਨਸ਼ੇ ਤੇ ਨਾ ਲੱਗ ਜਾਵੇ ਜਾਂ ਗੈਂਗਸਟਰ ਗਰੁੱਪਾਂ ਵੱਲ ਰੁਖ ਨਾ ਕਰ ਲਵੇ,ਪੰਜਾਬ ਦੇ ਬਹੁਤੇ ਮਾਪਿਆਂ ਦੀ ਚਿੰਤਾਵਾਂ ਇਹੀ ਸੀ ਅਤੇ ਉਹਨਾਂ ਨੇ ਆਪਣੀਆਂ ਜਮੀਨਾਂ ਗਹਿਣੇ ਦੇ ਜਾਂ ਫਿਰ ਦੋ-ਤਿੰਨ ਏਕੜ ਜਮੀਨ ਵੇਚਕੇ ਆਪਣੇ ਇਕੱਲੇ-ਇਕੱਲੇ ਪੁੱਤਾਂ ਨੂੰ ਵੀ ਡੌਂਕੀ ਰਾਹੀਂ ਅਮਰੀਕਾ ਭੇਜਣਾ ਸ਼ੁਰੂ ਕਰ ਦਿੱਤਾ,ਪਰ ਜਿੰਨਾਂ ਦੇ ਪੁੱਤ ਹੁਣ ਅਮਰੀਕਾ ਜਾਂ ਮੈਕਸੀਕੋ ਦੀਆਂ ਜੇਲਾਂ ਵਿੱਚ ਸੜ ਰਹੇ ਨੇ ਉਹਨਾਂ ਦੇ ਮਾਪਿਆਂ ਦਾ ਕੀ ਕਸੂਰ ਹੈ,ਨਾ ਜਮੀਨ ਰਹੀ ਨਾ ਪੁੱਤ ਘਰ ਵਾਪਸ ਆਏ,ਪਰ ਜੇ ਗੱਲ ਕਰੀਏ ਤਾਂ ਏਥੇ ਦੋਸ਼ੀ ਕੌਣ ਹੈ,ਨਾ ਦੋਸ਼ੀ ਮਾਂ-ਪਿਓ ਨਾ ਬੱਚਾ ਅਤੇ ਨਾ ਹੀ ਦੋਸ਼ੀ ਉਹ ਬੰਦੇ ਜਿੰਨਾਂ ਰਾਹੀ ਇਹ ਬੱਚੇ ਗਏ ਨੇ ਅਸੀਂ ਆਪ ਉਹਨਾਂ ਕੋਲ ਚੱਲਕੇ ਜਾਂਦੇ ਹਾਂ ਨਾ ਕੇ ਉਹ ਆਪਾਂ ਨੂੰ ਘਰੋਂ ਚੁੱਕਕੇ ਲਿਆਉਦੇ ਹਨ ਦੋਸ਼ੀ ਹਨ ਤਾਂ ਏਥੋਂ ਦੀਆਂ ਸਰਕਾਰਾਂ ਜਿੰਨਾਂ ਨੇ ਪੰਜਾਬ ਚ ਨਸ਼ੇ ਦਾ ਛੇਵਾਂ ਦਰਿਆ ਵਗਾਇਆ ਅਤੇ ਨੌਜਵਾਨ ਬੱਚਿਆਂ ਨੂੰ ਨੌਕਰੀਆਂ ਨਾ ਦਿੱਤੀਆਂ,ਆਪ ਆਵਦੇ ਹੱਥ ਠੋਕੇ ਬਣਾਉਣ ਲਈ ਪਹਿਲਾਂ ਨੌਜਵਾਨਾਂ ਨੂੰ ਗੈਂਗਸਟਰ ਬਣਾਕੇ ਵਰਤਿਆ ਤੇ ਫਿਰ ਉਹਨਾਂ ਦੇ ਝੂਠੇ ਇਨਕਾਊਂਟਰ ਕਰਕੇ ਕਈਆਂ ਨੂੰ ਮਾਰ ਦਿੱਤਾ ਅਤੇ ਕਈ ਜੇਲਾਂ ਚ ਸੁੱਟ ਦਿੱਤੇ ਤੇ ਕਈ ਨੌਜਵਾਨਾਂ ਨੇ ਆਪਣੀ ਜਾਣ ਬਚਾਉਣ ਲਈ ਅਮਰੀਕਾ ਦੀ ਡੌਂਕੀ ਲਾਉਣ ਦਾ ਫੈਸਲਾ ਕੀਤਾ ਤੇ ਉਹ ਮੈਕਸੀਕੋ ਅਤੇ ਅਮਰੀਕਾ ਦੀਆਂ ਜੇਲਾਂ ਵਿੱਚ ਉਹਨਾਂ ਹਲਾਤਾਂ ਚ ਹਨ ਕੇ ਉਹ ਆਪਣੇ ਮਾਪਿਆਂ ਨੂੰ ਇਹ ਕਹਿਣ ਨੂੰ ਮਜਬੂਰ ਹਨ ਕੇ ਜਾਂ ਸਾਨੂੰ ਜੇਲਾਂ ਚੋਂ ਕਡਵਾਓ ਜਾਂ ਸਾਨੂੰ ਗੋਲੀ ਮਰਵਾ ਦਿਓ ਕਿਉਂਕਿ ਤਿੰਨ ਤਿੰਨ ਮਹੀਨੇ ਹੋਗੇ ਉਹਨਾਂ ਨੂੰ ਨਹਾਉਣ ਲਈ ਪਾਣੀ ਤੱਕ ਨਈ ਦਿੱਤਾ ਜਾਂਦਾ ਇਹ ਵਤੀਰਾ ਹੋ ਰਿਹਾ ਪੰਜਾਬ,ਹਰਿਆਣਾ,ਰਾਜਸਥਾਨ ਅਤੇ ਹਿਮਾਚਲ ਦੇ ਨੌਜਵਾਨਾਂ ਨਾਲ,ਰਾਸ਼ਟਰਪਤੀ ਟਰੰਪ ਨੇ ਸੱਤਾ ਚ ਆਉਂਦੇ ਅਨਲੀਗਲ ਨੌਜਵਾਨਾਂ ਨੂੰ ਘਰਾਂ ਚੋ ਕੱਡ-ਕੱਡ ਕੇ ਕਈ ਇੰਡੀਆ ਭੇਜੇ ਤੇ ਕਈ ਜੇਲਾਂ ਚ ਸੁੱਟੇ,ਏਥੇ ਕਸੂਰ ਟਰੰਪ ਸਾਹਬ ਦਾ ਮੰਨੀਏ ਕੇ ਸਾਡੀ ਕਿਸਮਤ ਦਾ,ਪਰ ਮੈ ਪੰਜਾਬ ਵਾਸੀਆਂ ਨੂੰ ਬੇਨਤੀ ਕਰਨਾਂ ਚਹੁੰਨਾਂ ਹਾਂ ਕੇ ਜਿੰਨਾਂ ਦੇ ਪੁੱਤ ਅਮਰੀਕਾ ਜਾਂ ਮੈਕਸੀਕੋ ਦੀਆਂ ਜੇਲਾਂ ਚ ਹਨ ਉਹ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ-9779438808 ਤੇ ਸੰਪਰਕ ਕਰੋ ਜਿੰਨੀ ਵੀ ਹੋ ਸਕੀ ਤੁਹਾਡੀ ਮਦਦ ਵੀ ਕਰਾਂਗੇ ਤੇ ਤੁਹਾਡੇ ਪੁੱਤਾਂ ਨੂੰ ਜੇਲਾਂ ਚੋਂ ਬਾਹਰ ਲਿਆਕੇ ਤੁਹਾਡੇ ਘਰ ਵੀ ਪਹੁੰਚਵਾਂਗੇ ।