ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਾਫ਼ਲਾ ਮੋਗਾ ਮਹਾਂਪੰਚਾਇਤ ਰੈਲੀ ਨੂੰ ਰਵਾਨਾ ਹੋਇਆ।
ਕਿਹਾ ਸ਼ੰਭੂ ਖਨੌਰੀ ਬਾਰਡਰ ਦੇ ਕਿਸਾਨਾਂ ਤੇ ਜ਼ਬਰ ਸਹਿਣ ਨਹੀਂ ਕਰਾਂਗੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਦੀ ਜੁੰਮੇਵਾਰੀ ਪੰਜਾਬ ਤੇ ਕੇਂਦਰ ਸਰਕਾਰ ਦੀ ਹੋਵੇਗੀ।

ਸ੍ਰੀ ਮੁਕਤਸਰ ਸਾਹਿਬ ਭਲਾਈਆਣਾ 9 ਜਨਵਰੀ (Charanjit Singh):-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਮੁਕਤਸਰ ਦੀ ਅਗਵਾਈ ਹੇਠ ਬੱਸਾਂ ਰਾਹੀਂ ਕਾਫਲਾ ਮੋਗਾ ਮਹਾਂਪੰਚਾਇਤ ਰੈਲੀ ਲਈ ਰਵਾਨਾ ਹੋਇਆ।
ਜਿਸ ਵਿੱਚ ਸ਼ੰਭੂ ਖਨੌਰੀ ਬਾਰਡਰ ਦੇ ਕਿਸਾਨਾਂ ਦੀ ਹਮਾਇਤ ਅਤੇ ਖੇਤੀ ਮੰਡੀਕਰਨ ਡ੍ਰਾਫਟ ਖਰੜੇ ਵਾਪਸ ਕਰਵਾਉਣ ਅਤੇ ਵਿਸ਼ਵ ਵਪਾਰ ਸੰਸਥਾ ਬਨਾਮ ਡਬਲਿਊ ਟੀਓ ਤੋ ਭਾਰਤ ਬਾਹਰ ਆਵੇ।
ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।
ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਸੀਨੀਅਰ ਮੀਤ ਪ੍ਰਧਾਨ ਗੁਰਪਾਸ ਸਿੰਘ ਸਿੰਘੇਵਾਲਾ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਸਹਾਇਕ ਸਕੱਤਰ ਅਤੇ ਬਲਾਕ ਗਿੱਦੜਬਾਹਾ ਦੇ ਪ੍ਰਧਾਨ ਗੁਰਮੀਤ ਸਿੰਘ ਬਿੱਟੂ ਮੱਲਣ ਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦੋਸ਼ ਲਾਉਂਦਿਆਂ ਕਿਹਾ ਕਿ ਸ਼ੰਭੂ ਖਨੌਰੀ ਬਾਰਡਰ ਮੋਰਚੇ ਦੇ ਕਿਸਾਨਾਂ ਮਜ਼ਦੂਰਾਂ ਕਰੀਬ 11 ਮਹੀਨੇ ਬੀਤ ਗਏ ਤੇ ਭੁੱਖ ਭਾਣੇ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੂੰ 45 ਦਿਨਾਂ ਬਾਅਦ ਵੀ ਅੱਜ ਤੱਕ ਬਾਰਡਰਾਂ ਤੇ ਕੋਈ ਸਾਰ ਨਹੀਂ ਲਈ ਨਾ ਮੰਗਾਂ ਲਾਗੂ ਕਰਵਾਉਣ ਲਈ ਕੋਈ ਉਪਰਾਲਾ ਕੀਤਾ ਜਾ ਰਿਹਾ ਉਨ੍ਹਾਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਤਿੰਨ ਸਾਲ ਪਹਿਲਾਂ ਦਿੱਲੀ ਬਾਰਡਰਾਂ ਤੇ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਭਾਵੇਂ ਵਾਪਸ ਲੈ ਲਿਆ ਸੀ ਪਰ ਰਹਿੰਦੀਆਂ ਮੰਗਾਂ ਤੇ ਲਿਖ਼ਤੀ ਸਮਝੋਤਾ ਕੀਤਾ ਗਿਆ ਸੀ ਪਰ ਲਾਗੂ ਨਹੀਂ ਕੀਤਾ ਜਾ ਰਿਹਾ ਜਿਸ ਵਿੱਚ ਸਾਰੀਆਂ ਫਸਲਾਂ ਤੇ ਐਮ ਐਸ ਪੀ ਗਰੰਟੀ ਕਾਨੂੰਨ ਬਣਾਉਣ ਡਾ ਸੁਆਮੀ ਨਾਥਨ ਰੀਪੋਰਟ ਸੀ 2+ 50% ਫਾਰਮੂਲੇ ਤਹਿਤ ਦੇਣ, ਲਖਮੀਰ ਪੁਰ ਖੀਰੀ ਯੂਪੀ ਦੀ ਘਟਨਾ ਦੇ ਅਸਲ ਦੋਸ਼ੀ ਗ੍ਰਹਿ ਮੰਤਰੀ ਅਜੈ ਮਿਸ਼ਰਾ ਤੇ ਉਸ ਦੇ ਲੜਕੇ ਅਸ਼ੀਸ਼ ਮਿਸ਼ਰਾ ਨੂੰ ਅਹੁਦੇ ਤੋਂ ਬਰਖਾਸਤ ਕਰਕੇ ਜੇਲ ਭੇਜਣ ਕਿਸਾਨਾਂ ਤੇ ਪਾਏ ਝੂਠੇ ਪੁਲਿਸ ਕੇਸ ਵਾਪਸ ਲੈਣ, ਬਿਜਲੀ ਐਕਟ 2022 ਰੱਦ ਕਰਨ ਸਾਰੇ ਅੰਦੋਲਨ ਕਾਰੀ ਕਿਸਾਨਾਂ ਮਜ਼ਦੂਰਾਂ ਤੇ ਦਰਜ਼ ਕੀਤੇ ਪੁਲਿਸ ਕੇਸ ਰੱਦ ਕਰਨ ਕਿਸਾਨਾਂ ਮਜ਼ਦੂਰਾਂ ਦੇ ਕਰਜੇ ਖਤਮ ਕਰਨ ਫ਼ਸਲੀ ਬੀਮਾ ਯੋਜਨਾ ਸਰਕਾਰੀ ਖਰਚੇ ਤੇ ਲਾਗੂ ਕਰਨ 60 ਸਾਲ ਉਮਰ ਦੇ ਕਿਰਤੀ ਕਿਸਾਨਾਂ ਮਜ਼ਦੂਰਾਂ ਨੂੰ ਬੁਢਾਪਾ ਪੈਨਸ਼ਨ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ ਆਦਿ ਤੋਂ ਇਲਾਵਾ ਸ਼ੰਭੂ ਖਨੌਰੀ ਬਾਰਡਰ ਦੇ ਕਿਸਾਨਾਂ ਤੇ ਜ਼ਬਰ ਦਿੱਲੀ ਜਾਣ ਤੇ ਜਮਹੂਰੀ ਅਧਿਕਾਰ ਖੋਹਣ, ਕੇਂਦਰ ਸਰਕਾਰ ਵੱਲੋਂ ਚੋਰ ਦਰਵਾਜ਼ੇ ਰਾਹੀਂ ਖੇਤੀ ਮੰਡੀਕਰਨ ਡ੍ਰਾਫਟ ਖਰੜਾ ਜੋ ਰਾਜ ਸਰਕਾਰਾਂ ਨੂੰ ਭੇਜਿਆ ਗਿਆ ਹੈ ਤਰੁੰਤ ਵਾਪਸ ਕਰਵਾਉਣ ਮੰਗਾਂ ਲਾਗੂ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਭਾਰਤ ਪੱਧਰੀ 6 ਮੋਬਰੀ ਕਮੇਟੀ ਨੇ ਐਲਾਨ ਕੀਤਾ ਕਿ ਦੇਸ ਵਿਆਪੀ 13 ਜਨਵਰੀ ਨੂੰ ਜ਼ਿਲ੍ਹਾ ਹੋਡਕੁਆਟਰਾੰ ਤੇ ਰੋਸ਼ ਪ੍ਰਦਰਸਨ ਤੇ 26 ਜਨਵਰੀ ਨੂੰ ਟਰੈਕਟਰ ਮਾਰਚ ਇਨ੍ਹਾਂ ਐਕਸ਼ਨਾਂ ਚ ਭਾਰਤ ਪੱਧਰ ਤੇ ਵੱਧ ਚੜ ਕੇ ਪੀ੍ਵਾਰਾਂ ਸਮੇਤ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ।
ਸ਼ਾਮਲ ਚ ਗਿੱਦੜਬਾਹਾ ਬਲਾਕ ਦੇ ਸੀਨੀਅਰ ਪ੍ਰਧਾਨ ਮੀਤ ਪ੍ਰਧਾਨ ਅਜ਼ੈਬ ਸਿੰਘ ਮੱਲਣ ਕਮੇਟੀ ਮੈਂਬਰ ਰਾਜਾ ਸਿੰਘ ਮੱਲਣ ਹਰਪਾਲ ਸਿੰਘ ਚੀਮਾ ਧੂਲਕੋਟ, ਜਗਰੂਪ ਸਿੰਘ ਧੂਲਕੋਟ ਨਾਹਰ ਸਿੰਘ ਮਿੱਠਾ ਲਾਲ ਦੌਲਾ ਰਣਜੀਤ ਸਿੰਘ ਖਾਲਸਾ ਕੁੰਦਨ ਸਿੰਘ ਬੁੱਟਰ ਬਖੂਹਾ ਅਜ਼ੈਬ ਸਿੰਘ ਜਸਵਿੰਦਰ ਸਿੰਘ ਗੁਰਦੇਵ ਸਿੰਘ ਛੱਤੇਆਣਾ ਗੁਰਮੇਲ ਸਿੰਘ ਮਨਮੋਹਨ ਸਿੰਘ ਸੁਖ਼ਨਾ ਰਣਜੀਤ ਸਿੰਘ ਖਾਲਸਾ ਕੂੰਦਨ ਸਿੰਘ ਬੁੱਟਰ ਬਖੂਹਾ ਜਸਵੀਰ ਸਿੰਘ ਪੱਪਲਾ ਕੁੰਦਨ ਸਿੰਘ ਖਾਲਸਾ ਦੋਦਾ ਬਿੱਕਰ ਸਿੰਘ ਭਲਾਈਆਣਾ ਮਿੱਠੂ ਸਿੰਘ ਪ੍ਰੇਮੀ ਪ੍ਰਗਟ ਸਿੰਘ ਭੋਲਾ ਸਿੰਘ ਬੁੱਟਰ ਸਰੀਂਹ ਜਗਸੀਰ ਸਿੰਘ ਖਾਲਸਾ ਮੱਘਰ ਸਿੰਘ ਕੋਟਲੀ ਗੁਰਬਖਸ਼ ਸਿੰਘ ਕੋਠੇ ਅਮਨਗੜ੍ਹ ਮੱਲਣ ਆਦਿ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।
ਜਾਰੀ ਕਰਤਾ ਜਿੱਲਾ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਬਲਾਕ ਪ੍ਰਧਾਨ ਬਿੱਟੂ ਮੱਲਣ ਮੁ: 98551-77052,98037-91356





