ਪਿੰਡ ਚੜਿੱਕ ਵਿਖੇ ਆਸਟ੍ਰੇਲੀਆ ਵਾਲਿਆਂ ਵੱਲੋਂ ਯਾਦਗਾਰੀ ਅੱਖਾਂ ਦਾ ਮੁਫ਼ਤ ਜਾਂਚ ਕੈਪ ਲਗਾਇਆ ਗਿਆ

ਮੋਗਾ 6- ਫਰਵਰੀ -2024(Charanjit Singh):-ਮੋਗਾ ਜ਼ਿਲ੍ਹੇ ਦੇ ਪਿੰਡ ਚੜਿੱਕ ਵਿਖੇ ਅੱਖਾਂ ਦਾ ਮੁਫਤ ਵਿਸ਼ਾਲ ਚੈਕ ਅੱਪ-ਕੈਂਪ ਲਗਾਇਆ ਗਿਆ ਜਿਸ ਵਿੱਚ ਸਮੂਹ ਨਗਰ ਨਿਵਾਸੀਆਂ ਅਤੇ ਆਸ ਪਾਸ ਦੇ ਦੇ ਲੋਕਾਂ ਨੇ ਇਸ ਕੈਂਪ ਵਿੱਚ ਆਪਣੀ ਸ਼ਿਰਕਤ ਕੀਤੀ। ਇਸ ਕੈਂਪ ਨੂੰ ਲੈ ਕੇ ਪਿੰਡ ਵਾਸੀ ਬੜੇ ਉਤਸ਼ਾਹ ਵਿੱਚ ਸਨ। ਕਿਉਂਕਿ ਉਨ੍ਹਾਂ ਦੀਆਂ ਦੀ ਜਾਂਚ ਮੋਗੇ ਦੇ ਮਸ਼ਹੂਰ ਅੱਖਾਂ ਦੇ ਡਾਕਟਰ ਮੋਹਿਤ ਕਾਲੜਾ ਜੋ ਕਿ ਬਾਬੇ ਕੇ ਕਾਲਜ ਆਫ ਮੈਡੀਕਲ ਸਾਇੰਸ ਦੌਧਰ ਵਿਖੇ ਆਪਣੀਆਂ ਸੇਵਾਵਾਂ ਦਿੰਦੇ ਹਨ ਅਤੇ ਉਹਨਾਂ ਦੀ ਸਾਰੀ ਟੀਮ ਵੱਲੋਂ ਇਸ ਕੈਂਪ ਵਿੱਚ ਆਪਣੀਆ ਸੇਵਾਵਾਂ ਦਿੱਤੀਆਂ ਗਈਆਂ। ਅੱਖਾਂ ਦੇ ਮਰੀਜ਼ ਸੁਭਾ ਤੋਂ ਲੰਬੀਆਂ ਕਤਾਰਾਂ ਵਿੱਚ ਖੜੇ ਦਿਖਾਈ ਦਿੱਤੇ। ਕੈਂਪ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਡਾਕਟਰ ਮੋਹਿਤ ਕਾਲੜਾ ਜੀ ਵੱਲੋਂ ਪਿੰਡ ਵਿੱਚ ਆਸਟਰੇਲੀਆ ਵਾਲੇ ਸੁਖਜਿੰਦਰ ਸਿੰਘ ਦੀ ਯਾਦ ਵਿੱਚ ਜੋ ਕੈਂਪ ਲਗਾਇਆ ਗਿਆ ਹੈ ਉਸ ਵਿੱਚ ਆਸਟ੍ਰੇਲੀਆ ਵਾਲੇ ਪਰਿਵਾਰ ਨੇ ਆਪਣਾ ਭਰਪੂਰ ਯੋਗਦਾਨ ਪਾਇਆ ਹੈ। ਇਸ ਕੈਂਪ ਵਿੱਚ ਲਗਭਗ 250 ਮਰੀਜ਼ਾਂ ਨੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਈ ਜਿਨ੍ਹਾਂ ਵਿੱਚ 60 ਮਰੀਜ਼ ਅਪਰੇਸ਼ਨ ਲਈ ਚੁਣੇ ਗਏ । ਜਿਨ੍ਹਾਂ ਦੇ ਆਪਰੇਸ਼ਨ ਜਲਦੀ ਦੌਧਰ ਵਿਖੇ ਕੀਤੇ ਜਾਣਗੇ ਅਤੇ 75 ਮਰੀਜ਼ ਐਨਕਾਂ ਲਈ ਚੁਣੇ ਗਏ ਜਿਨ੍ਹਾਂ ਨੂੰ ਜਲਦੀ ਨੰਬਰ ਅਨੁਸਾਰ ਐਨਕਾਂ ਦਿੱਤੀਆਂ ਜਾਣਗੀਆਂ। ਸਮੂਹ ਪਿੰਡ ਵਾਸੀਆਂ ਨੇ ਇਸ ਕੈਂਪ ਦੀ ਖੂਬ ਸ਼ਲਾਘਾ ਕੀਤੀ। ਇਹ ਕੈਂਪ ਜਸਵੀਰ ਸਿੰਘ ਚੀਮਾ ਆਸਟਰੇਲੀਆ ਵਾਲਿਆਂ ਨੇ ਆਪਣੇ ਸਵਰਗਵਾਸੀ ਭਰਾ ਸੁਖਜਿੰਦਰ ਸਿੰਘ ਚੀਮਾਂ ਦੀ ਯਾਦ ਵਿੱਚ ਲਗਾਇਆ ਸੀ । ਇਸ ਕੈਂਪ ਵਿੱਚ ਭਾਈ ਘਨਈਆ ਜੀ ਐਂਬੂਲੈਂਸ ਸੇਵਾ ਸੁਸਾਇਟੀ, ਪਿੰਡ ਦੇ ਮੋਹਤਬਰ ਲੋਕਾਂ ਅਤੇ ਆਸ ਪਾਸ ਦੇ ਲੋਕਾਂ ਨੇ ਆਪਣੀ ਜ਼ੁੰਮੇਵਾਰੀ ਬੜੀ ਤਨਦੇਹੀ ਨਾਲ ਨਿਭਾਈ । ਕੈਂਪ ਦੀ ਸਮਾਪਤੀ ਉਪਰੰਤ ਸਮੂਹ ਨਗਰ ਨਿਵਾਸੀਆਂ ਅਤੇ ਅਸਟ੍ਰੇਲੀਆ ਵਾਲਿਆਂ ਦੇ ਸਾਰੇ ਪਰਿਵਾਰ ਵੱਲੋਂ ਡਾ. ਮੋਹਿਤ ਕਾਲੜਾ ਅਤੇ ਉਨ੍ਹਾਂ ਦੀ ਸਾਰੀ ਟੀਮ ਨੂੰ ਸਿਰੋਪਾਓ ਪਾ ਕੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।





