ਤਾਜਾ ਖਬਰਾਂ
ਜਵਾਹਰ ਨਵੋਦਿਆ ਵਿਦਿਆਲਿਆ ਲੋਹਾਰਾ ਵਿਖੇ ਪੇਂਟਿੰਗ ਮੁਕਾਬਲੇ- 23 ਜਨਵਰੀ ਨੂੰ
ਹਰੇਕ ਸਕੂਲ ਤੋਂ 5 ਵਿਦਿਆਰਥੀ ਲੈ ਸਕਦੇ ਹਨ ਭਾਗ

ਮੋਗਾ, 19 ਜਨਵਰੀ:- ਜਵਾਹਰ ਨਵੋਦਿਆ ਵਿਦਿਆਲਿਆ ਲੋਹਾਰਾ ਮੋਗਾ ਵਿੱਚ ਮਿਤੀ 23 ਜਨਵਰੀ ਨੂੰ ਪੇਂਟਿੰਗ ਮੁਕਾਬਲੇ ਦਾ ਕਰਵਾਏ ਜਾ ਰਹੇ ਹਨ। ਇਹ ਮੁਕਾਬਲੇ ਦੇਸ਼ ਵਿੱਚ ਚਲ ਰਹੇ 122 ਸਕੂਲਾਂ ਵਿਖੇ ਜ਼ਿਲ੍ਹਿਆਂ ਵਿੱਚ ਆਯੋਜਿਤ ਕੀਤੇ ਜਾਣਗੇ । ਪ੍ਰਿੰਸੀਪਲ ਸ੍ਰੀ ਰਾਕੇਸ਼ ਕੁਮਾਰ ਮੀਣਾ ਨੇ ਦੱਸਿਆ ਕਿ ਪੇਂਟਿੰਗ ਮੁਕਾਬਲੇ ਲਈ ਥੀਮ “ਪ੍ਰੀਖਿਆ ਵਾਰੀਅਰਜ਼”, ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜੀਵਨ, ਅਤੇ ਆਦਿਤਿਆ ਐਲ 1 ਤੋਂ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਦੇ ਮੰਤਰਾਂ ’ਤੇ ਅਧਾਰਤ ਹੋਣਗੇ। ਜਿਲ੍ਹਾ ਮੋਗਾ ਦੇ ਸਕੂਲਾਂ ਦੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਹ ਪੇਟਿੰਗ ਮੁਕਾਬਲੇ ਆਯੋਜਿਤ ਕੀਤੇ ਜਾਣਗੇ। ਇਸ ਪ੍ਰੋਗਰਾਮ ਵਿੱਚ ਹਰੇਕ ਸਕੂਲ ਤੋਂ ਵੱਧ ਤੋਂ ਵੱਧ 5 ਵਿਦਿਆਰਥੀ ਭਾਗ ਲੈ ਸਕਦੇ ਹਨ। ਮੁਕਾਬਲਾ 23 ਜਨਵਰੀ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਹੋਵੇਗਾ।




