ਡਿਪਟੀ ਕਮਿਸ਼ਨਰ ਨੇ ‘ਵਿਕਸਤ ਭਾਰਤ ਸੰਕਲਪ ਯਾਤਰਾ’ ਦਾ ਅਗਾਉਂ ਸ਼ਡਿਊਲ ਕੀਤਾ ਸਾਂਝਾ

ਮੋਗਾ, 1 ਦਸੰਬਰ:
ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਗਈ ”ਵਿਕਸਤ ਭਾਰਤ ਸੰਕਲਪ ਯਾਤਰਾ” ਦਾ ਅਗਲੇ 15 ਦਿਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ।
ਇਸਦੇ ਸ਼ਡਿਊਲ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ 2 ਦਸੰਬਰ ਨੂੰ ਤਲਵੰਡੀ ਨੌਂ ਬਹਾਰ, ਠੂਠਗੜ੍ਹ, ਦਾਣੇਵਾਲਾ, ਫਤਹਿਗੜ੍ਹ ਝੁੱਗੀਆਂ, 3 ਦਸੰਬਰ ਨੂੰ ਤੋਤਾ ਸਿੰਘ ਵਾਲਾ, ਉਮਰਿਆਣਾ, ਫਤਹਿਪੁਰ ਕੰਨ੍ਹੀਆਂ, ਫਤਹਿਉਲ੍ਹਾ ਸ਼ਾਹ ਵਾਲਾ, 4 ਦਸੰਬਰ ਨੂੰ ਝੁੱਗਾ ਕਲਾਂ, ਵਰ੍ਹੇ, ਫਿਰੋਜ਼ਵਾਲ ਬੜ੍ਹਾ, ਫਿਰੋਜ਼ਵਾਲ ਮੰਗਲ ਸਿੰਘ, 5 ਦਸੰਬਰ ਨੂੰ ਗੱਟੀ ਜੱਟਾਂ, ਚੱਕ ਤਾਰੇਵਾਲਾ, 6 ਦਸੰਬਰ ਨੂੰ ਘਲੋਟੀ, ਗੋਲੂਵਾਲਾ, 7 ਦਸੰਬਰ ਨੂੰ ਇੱਜਤਵਾਲਾ, ਇੰਦਰਗੜ੍ਹ, 8 ਦਸੰਬਰ ਨੂੰ ਜਫ਼ਰਵਾਲਾ, ਜਲਾਲਾਬਾਦ ਈਸਟ, 9 ਦਸੰਬਰ ਨੂੰ ਜਨੇਰ, ਜੱਸਪੁਰ ਗੇਹਲੀਵਾਲਾ, 10 ਦਸੰਬਰ ਨੂੰ ਸ਼ੇਰਪੁਰ ਤਾਇਬਾਂ, ਜਿੰਦੜ੍ਹਾ, 11 ਦਸੰਬਰ ਨੂੰ ਚਿਰਾਗਸ਼ਾਹ ਵਾਲਾ, ਕੈਲਾ, 12 ਦਸੰਬਰ ਨੂੰ ਕਮਾਲਕੇ ਖੁਰਦ, ਕੰਬੋ ਕਲਾਂ, 13 ਦਸੰਬਰ ਨੂੰ ਢੋਲੇ ਵਾਲਾ, ਢੋਲੇਵਾਲਾ ਖੁਰਦ, 14 ਦਸੰਬਰ ਨੂੰ ਕੰਨੀਆਂ ਖਾਸ, ਦੌਲੇਵਾਲਾ ਕਲਾਂ, 15 ਦਸੰਬਰ ਨੂੰ ਕੰਨਵਾਂ, ਕੜਾਹੇਵਾਲਾ ਵਿਖੇ ”ਵਿਕਸਤ ਭਾਰਤ ਸੰਕਲਪ ਯਾਤਰਾ” ਨਿਕਲੇਗੀ।




