”ਕਿਰਤ ਕਮਾਈ ਸਨਮਾਨ-2023” ਲਈ 15 ਨਵੰਬਰ ਤੱਕ ਆਨਲਾਈਨ ਅਰਜ਼ੀਆਂ ਦੀ ਮੰਗ
ਕਿਰਤ ਕਮਾਈ ਨਾਲ ਪੰਜਾਬ ਵਿਰਸੇ ਨੂੰ ਅਮੀਰ ਬਣਾ ਰਹੇ ਬਜੁਰਗ ਵਿਅਕਤੀ ਇਸ ਸਨਮਾਨ ਲਈ ਕਰਨ ਅਪਲਾਈ

ਮੋਗਾ, 10 ਨਵੰਬਰ:
ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਗ੍ਰੇ ਸ਼ੇਡਜ਼ ਸੰਸਥਾ ਦੇ ਸਹਿਯੋਗ ਨਾਲ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਵਿਅਕਤੀਆਂ ਲਈ ”ਕਿਰਤ ਕਮਾਈ ਸਨਮਾਨ 2023” ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਸਨਮਾਨ ਸਮਾਰੋਹ ਮਾਹਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨੀਸਟ੍ਰੇਸ਼ਨ, ਸੈਕਟਰ 26 ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਜਾਵੇਗਾ। ਇਸ ਸਬੰਧ ਵਿੱਚ ਗੂਗਲ ਲਿੰਕ https://bit.ly/
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੋਗਾ ਇੰਦਰਪ੍ਰੀਤ ਕੌਰ ਨੇ ਦੱਸਿਆ ਕਿ 80 ਸਾਲ ਤੋਂ ਵੱਧ ਉਮਰ ਦੇ ਬਜੁਰਗ ਵਿਅਕਤੀ ਜੋ ਕਿ ਆਪਣੀ ਕਿਰਤ ਕਮਾਈ ਨੂੰ ਨਿਰੰਤਰ ਜਾਰੀ ਰੱਖਦੇ ਹੋਏ ਪਿਆਰ ਅਤੇ ਆਪਣੀਆਂ ਦਾਤਾਂ ਨਾਲ ਪੰਜਾਬ ਦੇ ਵਿਰਸੇ ਨੂੰ ਹੋਰ ਅਮੀਰ ਕਰ ਰਹੇ ਹਨ ਉਹ ਆਪਣੇ ਨਾਮਜਦਗੀ ਫਾਰਮ ਇਸ ਸਨਮਾਨ ਲਈ ਭਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਭਰਨ ਸੰਬੰਧੀ ਸਹਾਇਤਾ ਲਈ greyshadesinc@gmail.com ‘ਤੇ ਜਾਂ 8881118522 ‘ਤੇ ਵਟਸਐਪ ਵੀ ਕੀਤਾ ਜਾ ਸਕਦਾ ਹੈ।




