ਪਸ਼ੂਆਂ ਨੂੰ ਮੂੰਹ ਖੁਰ ਤੋਂ ਬਚਾਉਣ ਲਈ ਪਸ਼ੂ ਪਾਲਣ ਵਿਭਾਗ ਦੀ ਵੈਕਸੀਨੇਸ਼ਨ ਮੁਹਿੰਮ ਸ਼ੁਰੂ
ਵਿਭਾਗੀ ਟੀਮਾਂ ਵੱਲੋਂ ਘਰ ਘਰ ਜਾਕੇ ਵੀ ਲਗਾਏ ਜਾ ਰਹੇ ਟੀਕੇ ਪਸ਼ੂ ਪਾਲਕ ਕਰਨ ਸਹਿਯੋਗ- ਡਾ ਹਰਵੀਨ ਕੌਰ

ਮੋਗਾ 27 ਅਕਤੂਬਰ:
ਪਸ਼ੂ ਪਾਲਣ ਵਿਭਾਗ ਮੰਤਰੀ ਸ੍ਰ ਗੁਰਮੀਤ ਸਿੰਘ ਖੁੱਡੀਆਂ ਦੀ ਯੋਗ ਅਗਵਾਈ ਹੇਠ ਨੈਸ਼ਨਲ ਐਨੀਮਲ ਡਿਸੀਜ਼ ਕੰਟਰੋਲ ਪ੍ਰੋਗਰਾਮ (ਐਨ ਏ ਡੀ ਸੀ ਪੀ ) ਅਧੀਨ ਪਸ਼ੂ ਪਾਲਣ ਵਿਭਾਗ ਵੱਲੋਂ ਪੰਜਾਬ ਰਾਜ ਦੇ ਪਸ਼ੂਧਨ ਦੀ ਮੂੰਹ-ਖੁਰ ਵੈਕਸੀਨੇਸ਼ਨ ਮੁਹਿੰਮ ਸ਼ੁਰੂ ਹੋ ਚੁੱਕੀ ਹੈ।
ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮੋਗਾ ਡਾ.ਹਰਵੀਨ ਕੌਰ ਮੋਗਾ ਜ਼ਿਲ੍ਹੇ ਦੇ ਪਸ਼ੂ ਪਾਲਕਾਂ ਨੂੰ ਦੱਸਿਆ ਕਿ ਜਿਲ੍ਹੇ ਦੀਆਂ ਪਸ਼ੂ ਸੰਸਥਾਵਾਂ ਵਿੱਚ ਇਹ ਵੈਕਸੀਨ ਉਪਲਬਧ ਹੋ ਚੁੱਕੀ ਹੈ।ਇਹ ਵੈਕਸੀਨ ਪਸੂ ਪਾਲਕਾਂ ਦੇ ਘਰ-ਘਰ ਜਾ ਕੇ ਟੀਮਾਂ ਵੱਲੋਂ ਮੁਫ਼ਤ ਕੀਤੀ ਜਾ ਰਹੀ ਹੈ। ਇਹ ਵੈਕਸੀਨ ਪਸੂ ਦੇ ਲੱਗੇ ਹੋਏ ਈਅਰ ਟੈਗ ਦੇ ਮੁਤਾਬਿਕ “ਭਾਰਤ ਪਸ਼ੂਧਨ ਐਪ” ਵਿੱਚ ਦਰਜ ਹੋਣੀ ਹੈ। ਉਹਨਾਂ ਸਾਰੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਆਪਣੇ ਪਸ਼ੂਧਨ ਨੂੰ ਜਲਦੀ ਤੋਂ ਜਲਦੀ ਇਹ ਵੈਕਸੀਨ ਲਗਵਾਈ ਜਾਵੇ ਤਾਂ ਜੋ ਮੂੰਹ ਖੁਰ ਦੀ ਬਿਮਾਰੀ ਤੋਂ ਬਚਿਆ ਜਾ ਸਕੇ।
ਜਿਕਰਜੋਗ ਹੈ ਕਿ ਇਹ ਇੱਕ ਲਾਗ ਦੀ ਬਿਮਾਰੀ ਹੈ ਅਤੇ ਇੱਕ ਵਿਸ਼ਾਣੂ/ਵਾਇਰਸ ਤੋਂ ਫੈਲਦੀ ਹੈ,ਜਿਸਦਾ ਬਚਾਅ ਕੇਵਲ ਪਸ਼ੂ ਦਾ ਟੀਕਾਕਰਨ ਹੀ ਹੈ।




