ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਵਿਖੇ 3 ਤੋਂ 17 ਨਵੰਬਰ ਤੱਕ ਲੱਗੇਗਾ ਜੀਵਨ ਪ੍ਰਵਾਨ ਪੰਦਰਵਾੜਾ ਕੈਂਪ

ਮੋਗਾ, 1 ਨਵੰਬਰ, ( ਚਰਨਜੀਤ ਸਿੰਘ )
3 ਨਵੰਬਰ ਤੋਂ 17 ਨਵੰਬਰ-2025 ਤੱਕ ਆਈ.ਸੀ.ਆਈ.ਸੀ.ਆਈ. ਬੈਂਕ ਵੱਲੋ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਮੋਗਾ ਵਿਖੇ ਜੀਵਨ ਪ੍ਰਵਾਨ ਪੰਦਰਵਾੜਾ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਵੀ ਸਾਬਕਾ ਸੈਨਿਕ ਪੈਨਸ਼ਨਰਜ/ਸਾਬਕਾ ਸੈਨਿਕ ਦੀ ਵਿਧਵਾ ਅਤੇ ਆਸ਼ਰਿਤ ਦੀ ਫੌਜ਼ ਦੀ ਫੈਮਲੀ ਪੈਨਸ਼ਨਰ ਦੀ ਮਹੀਨਾ ਨਵੰਬਰ-2025 ਵਿੱਚ ਹਾਜਰੀ ਲੱਗਣ ਯੋਗ ਹੈ, ਉਹਨਾਂ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਮੋਗਾ, ਵਿਖੇ ਜੀਵਤ ਹੋਣ ਦਾ ਪ੍ਰਮਾਣ ਪੱਤਰ (ਸਲਾਨਾ ਹਾਜ਼ਰੀ) ਸਬੰਧੀ ਉਕਤ ਮਿਤੀਆਂ ਦਰਮਿਆਨ “ਸਪਰ਼ਸ” ਹਾਜ਼ਰੀ ਲਗਵਾ ਕੇ ਕੈਂਪ ਦਾ ਲਾਭ ਲੈ ਸਕਦੇ ਹਨ। ਇਸ ਬਾਰੇ ਗਰੁੱਪ ਕੈਪਟਨ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ, ਮੋਗਾ ਦਵਿੰਦਰ ਸਿੰਘ ਢਿੱਲੋਂ (ਰਿਟਾ:) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੋਗਾ ਜ਼ਿਲ੍ਹੇ ਦੇ ਜਿਹਨਾਂ ਪੈਨਸ਼ਨਰ ਸਾਬਕਾ ਸੈਨਿਕਾਂ/ਉਹਨਾਂ ਦੀਆਂ ਵਿਧਵਾਵਾਂ ਅਤੇ ਆਸ਼ਰਿਤਾਂ ਦਾ “ਸਪਰਸ਼” ਪ੍ਰਣਾਲੀ ਰਾਹੀਂ ਮਹੀਨਾ ਨਵੰਬਰ-2025 ਦਾ ਜੀਵਨ ਪ੍ਰਮਾਣ ਪੱਤਰ ਸਰਟੀਫਿਕੇਟ ਅਪਲੋਡ ਹੋਣਾ ਡਿਊ ਹੈ, ਉਹ ਆਪਣਾ ਸਰਟੀਫਿਕੇਟ ਅਪਲੋਡ ਕਰਵਾ ਸਕਦੇ ਹਨ। ਇਸ ਕਾਰਜ ਲਈ ਉਹਨਾਂ ਪਾਸ ਫੌਜ਼ ਦੀ ਪੈਨਸ਼ਨ ਦਾ ਪੀ.ਪੀ.ਓ., ਆਧਾਰ ਕਾਰਡ, ਬੈਂਕ ਪਾਸ ਬੱਕ, ਸਮੇਤ ਆਪਣਾ ਮੋਬਾਇਲ, ਜਿਸ ਵਿੱਚ ਹਰੇਕ ਮਹੀਨੇ ਪੈਨਸ਼ਨ ਦਾ ਮੈਸੇਜ਼ ਆਉਦਾ ਹੈ, ਹੋਣੇ ਲਾਜਮੀ ਹਨ। ਉਹਨਾਂ ਕਿਹਾ ਕਿ ਇਸ ਸਪਰਸ਼ ਕੈਂਪ ਵਿੱਚ ਜ਼ਿਲ੍ਹੇ ਦੇ ਵੱਧ ਤੋਂ ਵੱਧ ਸਾਬਕਾ ਸੈਨਿਕ, ਉਹਨਾਂ ਦੀਆਂ ਵਿਧਵਾਵਾਂ ਅਤੇ ਆਸ਼ਰਿਤ ਪਹੁੰਚ ਕੇ ਲਾਭ ਲੈਣਾ ਯਕੀਨੀ ਬਣਾਉਣ



