ਸਮੂਹ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਡਾਈਸ ਸਾਫਟਵੇਅਰ ਵਰਤਣ ਸਬੰਧੀ ਇੱਕ ਰੋਜ਼ਾ ਟ੍ਰੇਨਿੰਗ ਕਰਵਾਈ ਮੁਹੱਈਆ
ਭਵਿੱਖ ਵਿੱਚ ਹੋਣ ਵਾਲੀਆਂ ਲੋਕਲ ਬਾਡੀਜ਼ ਚੋਣਾਂ ਲਈ ਮੁਲਾਜ਼ਮਾਂ ਦਾ ਡਾਟਾ ਕੀਤਾ ਜਾ ਰਿਹੈ ਇਕੱਤਰ-ਜ਼ਿਲ੍ਹਾ ਚੋਣਕਾਰ ਅਫ਼ਸਰ

ਮੋਗਾ, 16 ਅਕਤੂਬਰ:
ਪੰਜਾਬ ਵਿੱਚ ਨਗਰ ਕੌਂਸਲ/ਨਗਰ ਪੰਚਾਇਤ/ਜ਼ਿਲ੍ਹਾ ਪ੍ਰੀਸ਼ਦ/ਪੰਚਾਇਤ ਸੰਮਤੀ/ਗ੍ਰਾਮ ਪੰਚਾਇਤ ਦੀਆਂ ਚੋਣਾਂ ਆਉਣ ਵਾਲੇ ਸਮੇਂ ਵਿੱਚ ਕਰਵਾਈਆਂ ਜਾਣੀਆਂ ਹਨ। ਇਹ ਚੋਣਾਂ ਸਮੇਂ ਸਿਰ ਅਤੇ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਦੀਆਂ ਚੋਣ ਡਿਊਟੀਆਂ ਲਗਾਈਆ ਜਾਂਦੀਆਂ ਹਨ, ਜਿਨ੍ਹਾਂ ਸਬੰਧੀ ਵੱਖ-ਵੱਖ ਵਿਭਾਗ ਪਾਸੋਂ ਅਧਿਕਾਰੀਆਂ/ਕਰਮਚਾਰੀਆਂ ਦਾ ਡਾਟਾ ਡਾਈਸ ਸਾਫਟਵੇਅਰ ਰਾਹੀਂ ਇਕੱਤਰ ਕੀਤਾ ਜਾ ਰਿਹਾ ਹੈ। ਡਾਈਸ ਸਾਫਟਵੇਅਰ ਦੀਆਂ ਬਾਰੀਕੀਆਂ ਅਤੇ ਇਸ ਵਿੱਚ ਡਾਟਾ ਅਪਲੋਡ ਕਰਨ ਲਈ ਕਰਮਚਾਰੀਆਂ ਦੀ ਇੱਕ ਦਿਨਾ ਟ੍ਰੇਨਿੰਗ ਅੱਜ ਡਿਪਟੀ ਕਮਿਸ਼ਨਰ ਮੋਗਾ ਦੇ ਮੀਟਿੰਗ ਹਾਲ ਵਿੱਚ ਆਯੋਜਿਤ ਕੀਤੀ ਗਈ।
ਇਸ ਟ੍ਰ਼ੇਨਿੰਗ ਵਿੱਚ ਮੋਗਾ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ। ਇਹ ਟ੍ਰੇਨਿੰਗ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ(ਲੋਕਲ ਬਾਡੀਜ ਚੋਣਾਂ)-ਕਮ-ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਹਰਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਆਯੋਜਿਤ ਕਰਵਾਈ ਗਈ। ਨੀਰਜ ਗਰਗ ਜ਼ਿਲ੍ਹਾ ਇਨਫਰਮੇਟਿਕ ਅਫ਼ਸਰ ਮੋਗਾ ਵੱਲੋਂ ਹਾਜ਼ਰੀਨ ਡਾਈਸ ਸਾਫ਼ਟਵੇਅਰ ਬਾਰੇ ਵਿਸਥਾਰ ਨਾਲ ਦੱਸਿਆ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਸਿਸਟਮ ਮੈਨੇਜਰ ਸੁਰਿੰਦਰ ਅਰੋੜਾ ਵੀ ਮੌਜੂਦ ਸਨ।
ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਵੱਲੋਂ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਗ੍ਰੇਡ ਏ/ਬੀ/ਸੀ/ ਦੇ ਅਧਿਕਾਰੀਆਂ/ਕਰਮਚਾਰੀਆਂ ਦਾ ਡਾਟਾ ਡਾਈਸ ਸਾਫਟਵੇਅਰ ਵਿੱਚ 20 ਅਕਤੂਬਰ, 2023 ਤੱਕ ਅਪਡੇਟ ਕਰਕੇ ਇਸ ਦੀ ਪ੍ਰਿੰਟ ਆਉਟ ਸਮੇਤ ਸੀ.ਡੀ ਜਮ੍ਹਾਂ ਕਰਵਾਇਆ ਜਾਵੇ। ਉਨ੍ਹਾਂ ਭਵਿੱਖ ਵਿੱਚ ਹੋਣ ਵਾਲੀਆਂ ਚੋਣਾਂ ਸਬੰਧੀ ਅਤੇ ਲੋੜੀਂਦੀਆਂ ਹਦਾਇਤਾਂ/ਨਿਯਮਾਂ ਦੀ ਜਾਣਕਾਰੀ ਵੀ ਸਾਂਝੀ ਦਿੱਤੀ।ਉਨ੍ਹਾਂ ਦੱਸਿਆ ਕਿ ਜੋ ਵੀ ਕਰਮਚਾਰੀ ਰੈਗੂਲਰ/ਕੰਟਰੈਕਟ/ਐਡਹੋਕ ਜਾਂ ਕੋਈ ਹੋਰ ਡੀ.ਡੀ.ਓ ਪਾਸੋਂ ਤਨਖਾਹ ਲੈ ਰਹੇ ਹਨ, ਉਹਨਾਂ ਦਾ ਡਾਟਾ ਹਰ ਹਾਲਤ ਵਿੱਚ ਭਰਿਆ ਜਾਵੇ ਤੇ ਆਪਣੇ ਪੱਧਰ ਤੇ ਕਿਸੇ ਵੀ ਅਧਿਕਾਰੀਆਂ/ਕਰਮਚਾਰੀਆਂ ਨੂੰ ਡਿਊਟੀ ਤੋਂ ਛੋਟ ਦੇਣ ਦੀ ਜਾਂ ਅਧੂਰਾ ਡਾਟਾ ਭੇਜਣ ਦੀ ਕੋਸ਼ਿਸ਼ ਨਾ ਕੀਤੀ ਜਾਵੇ।




