ਪੰਜਾਬ ਜੇਤੂ ਖੋ ਖੋ ਟੀਮ ਅਤੇ ਕੋਚ ਸਹਿਬਾਨ ਦਾ ਜਿਲਾ ਸਿੱਖਿਆ ਅਫ਼ਸਰ ਵੱਲੋਂ ਸਨਮਾਨ
ਜਿਲਾ ਸਿੱਖਿਆ ਅਫ਼ਸਰ ਵੱਲੋਂ ਪੰਜਾਬ ਜੇਤੂ ਖੋ ਖੋ ਟੀਮ ਅਤੇ ਕੋਚ ਤਰਸੇਮ ਭਲਾਈਆਣਾ ਸਨਮਾਨਿਤ

09-ਦਸੰਬਰ-2023:-ਸਟੇਟ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਪਟਿਆਲਾ ਵਿਖੇ ਪੂਰੇ ਪੰਜਾਬ ਵਿੱਚੋ ਪਹਿਲਾ ਸਥਾਨ ਹਾਸਿਲ ਕਰਕੇ ਆਈ ਜਿਲਾ ਸ੍ਰੀ ਮੁਕਤਸਰ ਸਾਹਿਬ ਦੀ ਖੋ ਖੋ ਟੀਮ ਅਤੇ ਕੋਚ ਤਰਸੇਮ ਕੁਮਾਰ ਭਲਾਈਆਣਾ ਸਟੇਟ ਐਵਾਰਡੀ ਦਾ ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਅਜੇ ਕੁਮਾਰ ਸ਼ਰਮਾ ਜੀ. ਬੀ ਪੀ ਈ ਓ ਸ੍ਰੀ ਯਸ਼ਪਾਲ ਅਤੇ ਸਮੂਹ ਸੈਂਟਰ ਹੈਡ ਟੀਚਰ ਬਲਾਕ ਗਿੱਦੜਬਾਹਾ 2 ਦੋਦਾ ਵਲੋਂ ਵਿਸੇਸ਼ ਸਨਮਾਨ ਕੀਤਾ ਗਿਆ। ਇਸ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਮੈਡਮ ਸੰਤੋਸ਼ ਕੁਮਾਰੀ ਸੈਂਟਰ ਮੁੱਖ ਅਧਿਆਪਕ ਅਤੇ ਸ੍ਰੀ ਮਨਦੀਪ ਸਿੰਘ ਨੇ ਦੱਸਿਆ ਕਿ ਏਹ ਸਾਡੇ ਬਲਾਕ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਟੀਮ ਨੇ ਵੱਖ ਵੱਖ ਜਿਲ੍ਹਿਆਂ ਨੂੰ ਪਛਾੜਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਦਾ ਸਿਹਰਾ ਬੱਚਿਆਂ ਦੀ ਸਖ਼ਤ ਮਿਹਨਤ ਅਤੇ ਕੋਚ ਤਰਸੇਮ ਭਲਾਈਆਣਾ ਸਟੇਟ ਐਵਾਰਡੀ ਮੁੱਖ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਗਿਲਜੇਵਾਲਾ ਦੀ ਕੋਚਿੰਗ ਅਤੇ ਲਗਨ ਨੂੰ ਜਾਂਦਾ ਹੈ। ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਜੀ ਨੇ ਬੱਚਿਆਂ ਅਤੇ ਇਨਚਾਰਜ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈ ਦਿੰਦਿਆਂ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਕੋਚ ਸਹਿਬਾਨ ਨੇ ਦੱਸਿਆ ਕਿ ਇਸ ਟੀਮ ਨੇ ਪਿਛਲੇ ਸਾਲ ਦੀ ਜੇਤੂ ਟੀਮ ਪਟਿਆਲਾ. ਦੇ ਨਾਲ ਨਾਲ ਸੰਗਰੂਰ. ਤਰਨਤਾਰਨ ਮਾਲੇਰਕੋਟਲਾ ਆਦਿ ਜਿਲਿਆਂ ਦੀਆ ਟੀਮਾਂ ਨੂੰ ਹਰਾ ਕੇ ਇਹ ਪ੍ਰਾਪਤੀ ਕੀਤੀ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਅਜੇ ਸ਼ਰਮਾ. ਬੀ ਪੀ ਈ ਓ ਸ੍ਰੀ ਯਸ਼ਪਾਲ ਮੈਡਮ ਸੰਤੋਸ਼ ਕੁਮਾਰੀ ਨਵਤੇਜ ਸਿੰਘ. ਸੀ. ਐਚ ਟੀ. ਕੋਟਲੀ ਦਵਿੰਦਰ ਸਿੰਘ ਸੀ ਐਚ ਟੀ ਆਸ਼ਾ ਬੁੱਟਰ ਜਸਵਿੰਦਰ ਸਿੰਘ ਭੂੰਦੜ ਮੈਡਮ ਸੀ. ਐਚ ਟੀ ਗੁੜੀਸੰਘਰ ਮਨਦੀਪ ਸਿੰਘ ਭੁੱਟੀਵਾਲਾ ਗੁਰਮੁੱਖ ਸਿੰਘ ਸੋਥਾ ਮੈਡਮ ਨੀਟਾ ਕੌਰ ਚੱਕ ਗਿਲਜੇਵਾਲਾ ਮੈਡਮ ਰਜਿੰਦਰ ਕੌਰ ਮੈਡਮ ਵੰਦਨਾ ਮੈਡਮ ਮਧੂ ਅਤੇ ਵੱਖ ਵੱਖ ਅਧਿਆਪਕ ਸਹਿਬਾਨ ਦੇ ਨਾਲ ਨਾਲ ਮਾਪੇ ਆਦਿ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਮੈਡਮ ਮਨਦੀਪ ਕੌਰ ਦੋਦਾ ਨੇ ਬਾਖੂਬੀ ਨਿਭਾਈ।





