ਜਿਲਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਬੁੱਟਰ ਸ਼ਰੀੰਹ ਦੀਆਂ ਖਿਡਾਰਨਾਂ ਖੋ ਖੋ ਵਿੱਚ ਬਣੀਆਂ ਚੈਂਪੀਅਨ

ਭਲਾਈਆਣਾ 2 ਅਕਤੂਬਰ ( ਗੁਰਪ੍ਰੀਤ ਸਿੰਘ ਸੋਨੀ) ਜਿਲਾ ਸਿੱਖਿਆ ਅਫ਼ਸਰ (ਐਲੀ. ਸਿਖਿਆ) ਸ੍ਰੀਮਤੀ ਪ੍ਰਭਜੋਤ ਕੌਰ ਉੱਪ ਜਿਲਾ ਸਿੱਖਿਆ ਅਫ਼ਸਰ ਸ੍ਰੀ ਹਰਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜਿਲਾ ਪ੍ਰਾਇਮਰੀ ਸਕੂਲ ਖੇਡ ਕਮੇਟੀ ਦੇ ਕਨਵੀਨਰ ਸ੍ਰੀ ਜਗਦੀਪ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ 1…ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਰਾਜਵਿੰਦਰ ਸਿੰਘ ਸ਼੍ਰੀ ਮੁਕਤਸਰ ਸਾਹਿਬ 2.. ਸ਼੍ਰੀ ਯਸ਼ਪਾਲ ਜੀ ਬਲਾਕ ਗਿੱਦੜਬਾਹਾ 2 ਦੋਦਾ .. ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਪਾਲਾ ਰਾਮ ਗਿੱਦੜਬਾਹਾ ਦੀ ਅਗਵਾਈ ਵਿਚ ਕਰਵਾਈਆਂ ਗਈਆਂ ਜਿਲਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਬੁੱਟਰ ਸ਼ਰੀੰਹ ਦੀਆਂ ਖੋ ਖੋ ਖਿਡਾਰਨਾਂ ਨੇ ਦੋਦਾ ਬਲਾਕ ਵਲੋ ਖੇਡਦਿਆਂ ਹੋਇਆਂ ਜ਼ਿਲੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ! ਇਸ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਟੀਮ ਦੇ ਇੰਚਾਰਜ ਸ੍ਰੀ ਤਰਸੇਮ ਕੁਮਾਰ ਭਲਾਈਆਣਾ ਨੇ ਦੱਸਿਆ ਕਿ ਸਵਰਗੀ ਸ਼੍ਰੀ ਜਸਵਿੰਦਰ ਸਿੰਘ ਮੱਲਣ ਈਟੀਟੀ ਅਧਿਆਪਕ ਜੀ ਦੀ ਯਾਦ ਵਿੱਚ ਉਹਨਾਂ ਦੇ ਪਿੰਡ ਮੱਲਣ ਵਿਖੇ ਕਾਰਵਾਈਆਂ ਗਈਆਂ! ਇਹਨਾਂ ਵੱਖ ਵੱਖ ਬਲਾਕਾਂ ਨੂੰ ਹਰਾਉਂਦੇ ਹੋਏ ਬੁੱਟਰ ਸ਼ਰੀੰਹ ਦੀ ਖੋ ਖੋ ਲੜਕੀਆਂ ਦੀ ਟੀਮ ਨੇ ਜ਼ਿਲੇ ਵਿਚੋਂ ਪਹਿਲਾ ਸਥਾਨ ਹਾਸਲ ਕਰਦੇ ਹੋਏ ਸਕੂਲ ਪਿੰਡ ਅਤੇ ਬਲਾਕ ਦਾ ਨਾਮ ਰੌਸ਼ਨ ਕੀਤਾ! ਇਨਾਮਾਂ ਦੀ ਵੰਡ ਸ੍ਰੀ ਕੰਵਰਜੀਤ ਸਿੰਘ ਪੀ. ਸੀ. ਐੱਸ ਐਸ ਡੀ ਐਮ ਗਿੱਦੜਬਾਹਾ ਅਤੇ ਮਲੋਟ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤੀ! ਇਸ ਪ੍ਰਾਪਤੀ ਤੇ ਸੈਂਟਰ ਹੈਡ ਟੀਚਰ ਮੈਡਮ ਸੰਤੋਸ਼ ਕੁਮਾਰੀ.. ਮੁੱਖ ਅਧਿਆਪਕਾ ਮੈਡਮ ਰਮਨਦੀਪ ਕੌਰ.. ਹਾਈ ਸਕੂਲ ਬੁੱਟਰ ਸ਼ਰੀੰਹ ਦੇ ਹੈਡ ਮਾਸਟਰ ਲਖਵੀਰ ਸਿੰਘ ਐਸ. ਐਮ. ਸੀ ਕਮੇਟੀ ਅਤੇ ਨਗਰ ਨਿਵਾਸੀਆਂ ਨੇ ਟੀਮ ਇਨਚਾਰਜ ਅਤੇ ਜੇਤੂ ਖਿਡਾਰਨਾਂ ਨੂੰ ਵਧਾਈ ਦਿੱਤੀ! ਇਸ ਸਮੇਂ ਸਟੇਟ ਐਵਾਰਡੀ ਸ਼੍ਰੀ ਜੋਗਿੰਦਰ ਸਿੰਘ. ਈਟੀਟੀ ਅਧਿਆਪਕ ਯੂਨੀਅਨ ਮਾਲਵਾ ਜੋਨ ਦੇ ਪ੍ਰਧਾਨ ਰਣਜੀਤ ਸਿੰਘ ਭਲਾਈਆਣਾ. ਮਨਦੀਪ ਸਿੰਘ ਭੁੱਟੀਵਾਲਾ..ਸੈਂਟਰ ਹੈਡ ਟੀਚਰ ਨਵਤੇਜ ਸਿੰਘ.. ਰਣਜੀਤ ਸਿੰਘ ਰਾਜਵਿੰਦਰ ਸਿੰਘ ਗੁਰਪ੍ਰੀਤ ਸਿੰਘ ਅਤੇ ਵੱਖ ਵੱਖ ਸਕੂਲਾਂ ਦੇ ਅਧਿਆਪਕ ਹਾਜਰ ਸਨ





