ਸੀ.ਆਈ.ਏ ਸਟਾਫ ਬਾਘਾਪੁਰਾਣਾ ਦੀ ਪੁਲਿਸ ਵੱਲੋਂ 2 ਕਿੱਲੋਗ੍ਰਾਮ ਹੈਰੋਇਨ ਦੀ ਹੈਵੀ ਖੇਪ ਬਰਾਮਦ

ਮੋਗਾ 16 ਸਤੰਬਰ ( ਰਾਜੂ , ਚਰਨਜੀਤ ਸਿੰਘ ) ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੁਆਰਾ ਨਸ਼ਿਆ ਖਿਲਾਫ ਚਲਾਈ ਗਈ ਮੁਹਿੰਮ ਅਧੀਨ ਧਰੂਮਨ ਐਚ ਨਿੰਬਾਲੇ IPS ਐਸ.ਐਸ.ਪੀ ਮੋਗਾ ਵੱਲੋਂ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਜਗਤਪ੍ਰੀਤ ਸਿੰਘ, ਐਸ.ਪੀ-ਆਈ, ਮੋਗਾ ਦੀ ਨਿਗਰਾਨੀ ਹੇਂਠ ਇੰਸਪੈਕਟਰ ਤਰਲੋਚਣ ਸਿੰਘ, ਇੰਚਾਰਜ ਸੀ.ਆਈ.ਏ ਸਟਾਫ, ਬਾਘਾਪੁਰਾਣਾ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਇਲਾਕੇ ਵਿੱਚ ਵੱਖ-ਵੱਖ ਟੀਮਾਂ ਬਣਾਕੇ ਭੇਜੀਆਂ ਸਨ।
ਜਿਸ ਤਹਿਤ ਇੰਸਪੈਕਟਰ ਤਰਲੋਚਣ ਸਿੰਘ, ਇੰਚਾਰਜ ਸੀ.ਆਈ.ਏ ਸਟਾਫ, ਬਾਘਾਪੁਰਾਣਾ ਦੀ ਟੀਮ ਸਿਟੀ ਮੋਗਾ, ਘੱਲ ਕਲਾ ਅਤੇ ਡਗਰੂ ਨੂੰ ਜਾ ਰਹੀ ਸੀ। ਜਦ ਪੁਲਿਸ ਪਾਰਟੀ ਨੇੜੇ ਹੇਲਵੇ ਫਾਟਕ ਪਿੰਡ ਡਗਰੂ ਪੁੱਜੀ ਤਾ ਮੁੱਖਬਰ ਖਾਸ ਨੇ ਗੱਡੀ ਰੋਕ ਕੇ ਇਤਲਾਹ ਦਿੱਤੀ ਕਿ ਭਾਰਤੀ ਸਮੱਗਲਰਾ ਨੇ ਪਾਕਿਸਤਾਨੀ ਸਮੱਗਲਰਾ ਨਾਲ ਮਿਲ ਕੇ ਪਿੱਲਰ ਨੰਬਰ 2322 ਯੋਧਾ ਭੈਣੀ ਜਲਾਲਾਬਾਦ, ਫਾਜਿਲਕਾ ਨੇੜੇ ਲੁਕਾ ਛੁਪਾ ਕੇ ਭਾਰੀ ਮਾਤਰਾ ਵਿੱਚ ਹੈਰੋਇਨ ਰੱਖੀ ਹੋਈ ਹੈ। ਜੋ ਭਾਰਤੀ ਸਮੱਗਲਰਾ ਨੇ ਇਹ ਹੈਰੋਇਨ ਪੰਜਾਬ ਵਿਚ ਸਪਲਾਈ ਕਰਨੀ ਹੈ।
ਸੀ.ਆਈ.ਏ ਟੀਮ ਬਾਘਾਪੁਰਾਣਾ ਵੱਲੋ ਉਚ ਅਫਸਰਾਂ ਦੀ ਆਗਿਆ ਨਾਲ BSF ਨਾਲ ਸਾਂਝਾਂ ਅਪ੍ਰੇਸ਼ਨ ਕਰਦੇ ਹੋਏ ਮੁਕਬਰ ਵੱਲੋਂ ਦੱਸੇ ਗਏ ਪਿਲਰ ਨੰਬਰ 2322 ਯੋਧਾ ਭੈਣੀ ਜਲਾਲਾਬਾਦ, ਫਾਜਿਲਕਾ ਦੇ ਆਸ-ਪਾਸ ਦੇ ਏਰੀਏ ਦੀ ਚੰਗੀ ਤਰ੍ਹਾਂ ਤਲਾਸ਼ੀ ਕਰਕੇ 2 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ।
ਇਸ ਵਿਸ਼ੇ ਸਬੰਧੀ ਮੁਕੱਦਮਾ ਨੰਬਰ 124 ਮਿਤੀ 12-09-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਰਜਿਸਟਰ ਕਰਕੇ, ਇਹ ਹੈਰੋਇਨ ਕਿਸ ਸਮਗਲਰਾਂ ਦੁਆਰਾ ਮੋਗਾਈ ਗਈ ਸੀ ਅਤੇ ਕਿਸ ਨੂੰ ਸਪਲਾਈ ਕੀਤੀ ਜਾਣੀ ਸੀ ਇਸ ਦੀ ਜਾਂਚ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।




