ਕਿਸਾਨ ਆਗੂ ਸੁੱਖ ਗਿੱਲ ਮੋਗਾ ਨੇ ਬੀਜੇਪੀ ਉਮੀਦਵਾਰ ਹੰਸ ਰਾਜ ਹੰਸ ਨੂੰ ਕੀਤੇ ਤਿੱਖੇ ਸਵਾਲ
ਹੰਸ ਰਾਜ ਹੰਸ ਨੇ ਸਵਾਲਾਂ ਦਾ ਨਈਂ ਦਿੱਤਾ ਕੋਈ ਠੋਸ ਜਵਾਬ-ਸੁੱਖ ਗਿੱਲ ਮੋਗਾ

ਮੋਗਾ,ਧਰਮਕੋਟ 28 ਅਪ੍ਰੈਲ (Charanjit Singh) ਬੀਤੇ ਕੱਲ੍ਹ ਸ਼ਾਮ ਵੇਲੇ ਮੋਗਾ ਦੀ ਪੁਰਾਣੀ ਦਾਣਾ ਮੰਡੀ ਵਿਖੇ ਜਿਵੇਂ ਹੀ ਬੀਜੇਪੀ ਦੇ ਲੋਕ ਸਭਾ ਹਲਕਾ ਫਰੀਦਕੋਟ ਦੇ ਉਮੀਦਵਾਰ ਹੰਸ ਰਾਜ ਹੰਸ ਪਹੁੰਚੇ ਤਾਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਸਾਥੀਆਂ ਸਮੇਤ ਦਾਣਾ ਮੰਡੀ ਪਹੁੰਚ ਗਏ,ਸਕਿਉਰਿਟੀ ਦੀਆਂ ਰੋਕਾਂ ਦੇ ਬਾਵਯੂਦ ਵੀ ਕਿਸਾਨ ਹੰਸ ਰਾਜ ਹੰਸ ਨੂੰ ਸਵਾਲ ਕਰਨ ਲਈ ਅੱਗੇ ਵਧੇ ਤਾਂ ਸਕਿਉਰਿਟੀ ਗੱਲਬਾਤ ਕਰਵਾਉਣ ਲਈ ਰਾਜੀ ਹੋ ਗਈ,ਕਿਸਾਨ ਆਗੂ ਸੁੱਖ ਗਿੱਲ ਮੋਗਾ ਨੇ ਹੰਸ ਰਾਜ ਹੰਸ ਨੂੰ ਪਹਿਲਾ ਸਵਾਲ ਕੀਤਾ ਕੇ ਜਦ 2020-21 ਚ ਦਿੱਲੀ ਕਿਸਾਨੀ ਮੋਰਚਾ ਚੱਲਿਆ ਤਾਂ ਉਸ ਮੌਕੇ ਤੁਸੀਂ ਦਿੱਲੀ ਤੋਂ ਲੋਕ ਸਭਾ ਮੈਬਰ ਹੁੰਦੇ ਹੋਏ ਕਿਸਾਨਾਂ ਦੀਆਂ ਮੰਗਾ ਹੱਲ ਕਿਉ ਨਹੀਂ ਕਰਵਾਈਆਂ,ਦੂਜਾ ਸਵਾਲ ਇਹ ਕੀਤਾ ਕੇ ਜਦ ਕਿਸਾਨ ਦਿੱਲੀ ਮੋਰਚੇ ਤੇ ਗਏ ਸੀ ਉਹਨਾਂ ਦੇ ਰਾਹਾਂ ਚ ਟੋਏ ਕਿਉਂ ਪੁੱਟੇ,ਕਿੱਲ ਕਿਉਂ ਗੱਡੇ,ਨਜਾਇਜ ਪਰਚੇ ਕਿਉਂ ਦਰਜ ਕੀਤੇ ਜੋ ਅਜੇ ਤੱਕ ਚੱਲ ਰਹੇ ਹਨ ਕੈਂਸਲ ਕਿਉਂ ਨਹੀਂ ਕੀਤੇ,ਤੀਜਾ ਸਵਾਲ ਇਹ ਕੀਤਾ ਕੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਅਤੇ ਪੱਤਰਕਾਰ ਤੇ ਗੱਡੀ ਕਿਉਂ ਚੜਾਈ,ਕਿਸਾਨ ਸ਼ਹੀਦ ਕਿਉਂ ਕੀਤੇ,ਅਜੇ ਮਿਸ਼ਰਾ ਟੈਣੀ ਤੇ ਉਹਦੇ ਮੁੰਡੇ ਨੂੰ ਬਰਖਾਸਤ ਕਿਉਂ ਨਈ ਕੀਤਾ,ਉਲਟ ਉਸ ਨੂੰ ਲੋਕ ਸਭਾ ਟਿਕਟ ਦੇਕੇ ਕਿਉਂ ਨਵਾਜਿਆ,ਚੌਥਾ ਸਵਾਲ ਇਹ ਕੀਤਾ ਕੇ ਐਮ ਐਸ ਪੀ ਦਾ ਗਰੰਟੀ ਕਨੂੰਨ ਕਿਉਂ ਨਈ ਬਣਾਇਆ,ਸਵਾਮੀ ਨਾਥਨ ਰਿਪੋਰਟ ਦੇ ਹਿਸਾਬ ਨਾਲ C-2,50% ਦੇ ਫਾਰਮੂਲੇ ਦੇ ਹਿਸਾਬ ਨਾਲ ਫਸਲਾਂ ਦੇ ਮੁੱਲ ਤਹਿ ਕਿਉਂ ਨਈਂ ਕੀਤੇ,ਪੰਜਵਾਂ ਸਵਾਲ ਇਹ ਕੀਤਾ ਕੇ 2024 ਚ ਕਿਸਾਨਾਂ ਨੂੰ ਦਿੱਲੀ ਜਾਣ ਕਿਉਂ ਨਈਂ ਦਿੱਤਾ ਉਹਨਾਂ ਨੂੰ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਬੈਰੀਗੇਟਿੰਗ,ਕੰਧਾਂ ਕਰਕੇ,ਸੜਕਾਂ ਚ ਕਿੱਲ ਗੱਡਕੇ ਕਿਉਂ ਰੋਕਿਆ,ਕਿਸਾਨ ਸ਼ੁਭਕਰਨ ਸਿੰਘ ਬੱਲੋ ਨੂੰ ਗੋਲੀ ਮਾਰ ਕੇ ਸ਼ਹੀਦ ਕਿਉੰ ਕੀਤਾ,400 ਨੌਜਵਾਨਾਂ ਨੂੰ ਸ਼ੰਭੂ,ਖਨੌਰੀ ਤੋਂ ਚੁੱਕ ਕੇ ਉਹਨਾਂ ਤੇ ਤਸ਼ੱਦਦ ਕਿਉਂ ਕੀਤਾ,ਟਰੈਕਟਰ ਕਿਉਂ ਭੰਨੇ,ਅੱਥਰੂ ਗੋਲੇ ਕਿਉਂ ਦਾਗੇ,ਪੰਜਾਬ ਚੋਂ ਹਰਿਆਣਾ ਇੰਟਰ ਕਿਉਂ ਨਈ ਕਰਨ ਦਿੱਤਾ,ਦਿੱਲੀ ਕਿਉਂ ਨਈ ਜਾਣ ਦਿੱਤਾ ਕੀ ਅਸੀਂ ਆਪਣੇ ਦੇਸ਼ ਦੇ ਬਛਿੰਦੇ ਨਈਂ,ਛੇਵਾਂ ਸਵਾਲ ਇਹ ਕੀਤਾ ਕੇ ਜੇ ਕਾਰਪੋਰੇਟਾਂ ਦਾ ਕਰਜਾ ਮੁਆਫ ਕਰਨ ਚ ਦਿੱਕਤ ਨਹੀਂ ਤਾਂ ਕਿਸਾਨਾਂ-ਮਜਦੂਰਾਂ ਦਾ ਕਰਜਾ ਮੁਆਫ ਕਿਉਂ ਨਈਂ ਕੀਤ,ਸਤਵਾਂ ਸਵਾਲ ਇਹ ਕੀਤਾ ਕੇ ਸਾਈਲੋਜ ਦੇ ਬਹਾਨੇ ਪੰਜਾਬ ਦੀਆਂ ਮੰਡੀਆਂ ਕਿਉਂ ਤੋੜੀਆਂ,ਇਹਨਾਂ ਸਵਾਲਾਂ ਤੋਂ ਬਾਅਦ ਹੰਸ ਰਾਜ ਹੰਸ ਨੂੰ ਕੋਈ ਠੋਸ ਜਵਾਬ ਨਾ ਆਇਆ,ਅਤੇ ਹੰਸ ਰਾਜ ਹੰਸ ਨੇ ਕਿਹਾ ਕੇ ਮੈਂ ਜਦ ਜਿੱਤ ਕੇ ਪਾਰਲੀਮੈਂਟ ਵਿੱਚ ਜਾਵਾਂਗਾ ਤਾਂ ਫਿਰ ਤੁਹਾਡੀਆਂ ਮੰਗਾਂ ਬਾਰੇ ਬੋਲਾਂਗਾ ਅਤੇ ਜੇ ਸਾਡੀ ਸਰਕਾਰ ਬਣਦੀ ਹੈ ਤਾਂ ਮੈਂ ਕਿਸਾਨੀ ਮੰਗਾਂ ਬਾਰੇ ਨਰਿੰਦਰ ਮੌਦੀ ਨਾਲ ਗੱਲ ਕਰਾਂਗਾ,ਇਸ ਤੇ ਬੋਲਦਿਆਂ ਕਿਸਾਨ ਆਗੂ ਸੁੱਖ ਗਿੱਲ ਮੋਗਾ ਨੇ ਕਿਹਾ ਕੇ ਸਾਡਾ ਇਹ ਵਿਰੋਧ ਓਨਾਂ ਟਾਈਮ ਜਾਰੀ ਰਹੇਗਾ ਜਿੰਨਾਂ ਚਿਰ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਨਈ ਹੋ ਜਾਂਦਾ,ਜਿੱਥੇ-ਜਿੱਥੇ ਵੀ ਪੰਜਾਬ ਵਿੱਚ ਬੀਜੇਪੀ ਦੇ ਆਗੂ ਵੋਟਾਂ ਮੰਗਣ ਆਉਣਗੇ ਓਥੇ ਓਥੇ ਹੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਤੋਤੇਵਾਲ ਦੇ ਆਗੂ ਡਟਵਾਂ ਵਿਰੋਧ ਕਰਨਗੇ,ਇਸ ਮੌਕੇ ਕੇਵਲ ਸਿੰਘ ਖਹਿਰਾ ਜਿਲ੍ਹਾ ਪ੍ਰਧਾਨ ਜਲੰਧਰ,ਲਖਵਿੰਦਰ ਸਿੰਘ ਕਰਮੂੰਵਾਲਾ ਜਿਲ੍ਹਾ ਪ੍ਰਧਾਨ ਫਿਰੋਜਪੁਰ,ਗੁਰਜੀਤ ਸਿੰਘ ਭਿੰਡਰ ਯੂਥ ਕਿਸਾਨ ਆਗੂ,ਦਵਿੰਦਰ ਸਿੰਘ ਕੋਟ ਸ਼ਹਿਰੀ ਪ੍ਰਧਾਨ,ਤਜਿੰਦਰ ਸਿੰਘ ਸਿੱਧਵਾਂਬੇਟ ਹਾਜਰ ਸਨ।





