ਬਿਨਾਂ ਡਾਕਟਰੀ ਸਲਾਹ ਦੇ ਅੱਖਾ ਵਿਚ ਦਵਾਈ ਪਾਉਣਾ ਹਾਨੀਕਾਰਕ ਹੋ ਸਕਦਾ ਹੈ। – ਡਾਕਟਰ ਰੁਪਾਲੀ ਸੇਠੀ

ਮੋਗਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਹੁਕਮਾਂ ਅਨੁਸਾਰ ਅਤੇ ਸਿਵਿਲ ਸਰਜਨ ਮੋਗਾ ਡਾਕਟਰ ਹਿਤਿੰਦਰ ਕੌਰ ਕਲੇਰ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਜਿਲੇ ਅੰਦਰ ਵਿਸ਼ਵ ਗੁਲਕੋਮਾ ਦਿਵਸ ਮਨਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਹਾਇਕ ਸਿਵਿਲ ਸਰਜਨ ਮੋਗਾ ਡਾਕਟਰ ਦੀਪਿਕਾ ਗੋਇਲ ਇੰਚਾਰਜ ਐਨ ਪੀ ਸੀ ਬੀ ਜਿਲਾ ਸਿਹਤ ਸੁਸਾਇਟੀ ਮੋਗਾ ਨੇ ਕਿਹਾ ਕਿ
ਸਿਹਤ ਵਿਭਾਗ ਵਲੋ ਮੋਤੀਆ ਹਫਤਾ 6 ਮਾਰਚ ਤੋ 12 ਮਾਰਚ ਤੱਕ ਮਨਾਇਆ ਗਿਆ। ਜਾਗਰੂਕਤਾ ਗਤੀਵਿਧੀਆਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ।ਇਸ ਮੌਕੇ ਅੱਖਾਂ ਦੇ ਰੋਗਾ ਮਾਹਿਰ ਡਾਕਟਰ ਰੁਪਾਲੀ ਸੇਠੀ ਨੇ ਕਿਹਾ ਕਿ ਕਾਲ਼ਾ ਮੋਤੀਆ ਦਾ ਇਲਾਜ਼ ਸਫ਼ਲ ਤਰੀਕੇ ਨਾਲ ਹੋ ਸਕਦਾ ਹੈ ਜੇਕਰ ਸਮੇਂ ਸਿਰ ਇਸਦਾ ਪਤਾ ਚਲ ਜਾਵੇ।
ਇਸ ਮੌਕੇ ਤੇ ਹਾਜ਼ਿਰ ਡਾਕਟਰ ਡਾਕਟਰ ਰੁਪਾਲੀ ਸੇਠੀ ਅਖਾ ਦੇ ਰੋਗਾ ਮਾਹਿਰ ਸਿਵਿਲ ਹਸਪਤਾਲ ਮੋਗਾ ਨੇ ਕਿਹਾ ਕਿ ਬਦਲਦੇ ਮੌਸਮ ਵਿਚ ਅੱਖਾਂ ਦੀ ਰੌਸ਼ਨੀ ਦਾ ਧਿਆਨ ਰੱਖਣਾ ਬਹੁਤ ਜਰੂਰੀ ਹੈ। ਇਹਨਾ ਦਿਨ ਵਿਚ ਕੋਈ ਵੀ ਅੱਖਾਂ ਦੀ ਦਵਾਈ ਬਿਨਾ ਡਾਕਟਰ ਦੀ ਸਲਾਹ ਦੇ ਅੱਖਾਂ ਵਿੱਚ ਨਾ ਪਾਵੋ ਅਤੇ ਸਕੂਟਰ ਮੋਟਰਸਾਈਕਲ ਤੇ ਸਫ਼ਰ ਕਰਨ ਮੌਕੇ ਅਖਾ ਉਪਰ ਐਨਕ ਦਾ ਇਸਤੇਮਾਲ ਜਰੂਰ ਕਰੋ । ਇਸ ਮੌਕੇ ਮਨਦੀਪ ਗੋਇਲ ਜਿਲਾ ਅਪਥਾਲਮਿਕ ਅਫ਼ਸਰ ਅਤੇ ਅੰਮ੍ਰਿਤ ਸ਼ਰਮਾ ਵੀ ਹਾਜ਼ਿਰ ਸਨ।ਹੋਲੀ ਦੇ ਤਿਉਹਾਰ ਮੌਕੇ ਰੰਗ ਅੱਖਾ ਵਿੱਚ ਨਾ ਪੈਣ ਏਸ ਗੱਲ ਦਾ ਖ਼ਾਸ ਧਿਆਨ ਰੱਖਣ ਦੀ ਲੋੜ ਹੈ ਕਿਉਕਿ ਰੰਗਾਂ ਵਿਚ ਬਹੁਤ ਹਾਨੀਕਾਰਕ ਕੈਮੀਕਲ ਹੋ ਸਕਦਾ ਹੈ।







