ਮੋਗਾ ਦੇ ਪੀ ਐਮ ਸ੍ਰੀ ਜਵਾਹਰ ਨਵੋਦਿਆ ਵਿਦਿਆਲਿਆ ਲੋਹਾਰਾ ਵਿਖੇ ਮਾਪੇ ਅਧਿਆਪਕ ਮਿਲਣੀ ਹੋਈ।
ਉੱਪ ਪ੍ਰਧਾਨ ਨੇ ਬਾਹਰੋਂ ਆਏ ਮਾਤਾ ਪਿਤਾ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਦੀ ਕਾਮਯਾਬੀ ਦੀ ਕਾਮਨਾ ਕੀਤੀ।

ਲੋਹਾਰਾ 9 ਸਤੰਬਰ (ਚਰਨਜੀਤ ਸਿੰਘ ) ਅੱਜ ਮਿਤੀ 9 ਸਤੰਬਰ 2023 ਨੂੰ ਪੀ.ਐਮ.ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਲੋਹਾਰਾ ਵਿਖੇ ਅਧਿਆਪਕ ਮਾਤਾ ਪਿਤਾ ਮਿਲਣ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਿੰਸੀਪਲ ਸ੍ਰੀ ਰਾਕੇਸ਼ ਮੀਨਾ ਜੀ ਨੇ ਬੱਚਿਆਂ ਦੇ ਮਾਤਾ ਪਿਤਾ ਨੂੰ ਸਕੂਲ ਵਿੱਚ ਪਹੁੰਚਣ ਉੱਤੇ ਧੰਨਵਾਦ ਕੀਤਾl ਇਸ ਮੀਟਿੰਗ ਵਿੱਚ 300 ਦੇ ਕਰੀਬ ਮਾਤਾ ਪਿਤਾ ਅਤੇ 50 ਦੇ ਕਰੀਬ ਸਟਾਫ ਮੈਂਬਰ ਸ਼ਾਮਲ ਹੋਏ। ਮੀਟਿੰਗ ਵਿੱਚ ਮੰਚ ਸੰਚਾਲਨ ਸ਼੍ਰੀ ਰਾਜ ਕੁਮਾਰ ਚੌਹਾਨ ਹਿੰਦੀ ਲੈਕਚਰਾਰ ਨੇ ਵੀ ਬੱਚਿਆਂ ਨੂੰ ਜਾਗਰੂਕ ਕੀਤਾ। ਸ੍ਰੀ ਗੁਰਜੀਤ ਸਿੰਘ ਲੈਕਚਰਾਰ ਇਤਿਹਾਸ ਦੁਆਰਾ ਪੀ.ਟੀ.ਸੀ ਦੀ ਮਹੱਤਤਾ ਉੱਪਰ ਚਾਨਣ ਪਾਇਆ ਗਿਆ । ਮੀਟਿੰਗ ਵਿੱਚ ਸ੍ਰੀਮਤੀ ਹਰਪ੍ਰੀਤ ਕੌਰ ਨੇ ਸਿਹਤ ਸੰਭਾਲ ਬਾਰੇ ਜਾਗਰੂਕ ਕੀਤਾ ।ਸ਼੍ਰੀਮਤੀ ਚਿੰਟੂ ਦੇਵੀ ਲੈਕਚਰਾਰ ਬਾਇਓਲੋਜੀ ਨੇ ਬੱਚਿਆਂ ਦੀ ਸੁਰੱਖਿਆ ਬਾਰੇ ਮਾਤਾ ਪਿਤਾ ਨੂੰ ਜਾਣੂ ਕਰਵਾਇਆ। ਅੰਤ ਵਿੱਚ ਉੱਪ ਪ੍ਰਧਾਨ ਸ੍ਰੀ ਨੰਦ ਲਾਲ ਜੀ ਨੇ ਬਾਹਰੋਂ ਆਏ ਮਾਤਾ ਪਿਤਾ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਦੀ ਕਾਮਯਾਬੀ ਦੀ ਕਾਮਨਾ ਕੀਤੀ।