ਜਿਲਾ ਸਿਖਿਆ ਅਫਸਰ ਵਰਿੰਦਰ ਪਾਲ ਸਿੰਘ ਵਲੋਂ ਸਵੱਛਿਕ ਸਮਰ ਕੈਂਪ ਆਯੋਜਿਤ ਕਰ ਰਹੇ ਹਨ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਗਿਆ।
ਇਸ ਤਰ੍ਹਾਂ ਦੇ ਸਮਰ ਕੈੰਪਾਂ ਨਾਲ ਵਿਦਿਆਰਥੀਆਂ ਵਿੱਚ ਨੈਤਿਕਤਾ ਅਤੇ ਆਤਮ ਵਿਸ਼ਵਾਸ ਦੀ ਭਾਵਨਾ ਪੈਦਾ ਹੁੰਦੀ ਹੈ ਮਨਮੀਤ ਸਿੰਘ ਰਾਏ

ਮੋਗਾ, 6, ਜੂਨ (ਚਰਨਜੀਤ ਸਿੰਘ): ਜਿਲਾ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ , ਮਾਪਿਆਂ ਅਤੇ ਵਿਦਿਆਰਥੀਆਂ ਦੁਆਰਾ ਸਵੈਛਿਕ ਰੂਪ ਤੋਂ ਸਮਰ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਕੜੀ ਵਿੱਚ ਅੱਜ ਜਿਲਾ ਸਿੱਖਿਆ ਅਫਸਰ ਏੈਲੀਮੈਂਟਰੀ ਸਿੱਖਿਆ ਵਰਿੰਦਰ ਪਾਲ ਸਿੰਘ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਔਰਡਿਨੇਟਰ ਮਨਮੀਤ ਸਿੰਘ ਰਾਏ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਕੋਟ ਮੁਹੰਮਦ ਖਾਨ ਦਾ ਪ੍ਰੇਰਣਾਦਾਇਕ ਦੌਰਾ ਕੀਤਾ ਗਿਆ ਸਕੂਲ ਅਧਿਆਪਿਕਾ ਪੂਨਮ ਸ਼ਰਮਾ ਅਤੇ ਜੀਵਨ ਜੋਤ ਕੂਰ ਦੁਆਰਾ ਵਿਦਿਆਥੀਆਂ ਦੇ ਸਮਰ ਕੈੰਪ ਦੀ ਸਰਗਰਮੀ ਕਰਵਾਈਆਂ ਜਾ ਰਹੀਆਂ ਸਨ । ਉਨ੍ਹਾਂ ਨੇ ਵਿਦਿਆਥੀਆਂ ਨੂੰ ਕਲਾਜ ਮੇਕਿੰਗ , ਸਾਹਿਤ ਰਚਨਾ , ਚਿੱਤਰਕਲਾ , ਗੀਤ ਸੰਗੀਤ , ਕਵਿਤਾ , ਡਾਂਸ , ਖੇਡਕੂਦ , ਪੰਜਾਬੀ , ਅਤੇ ਸੱਭਿਆਚਾਰ , ਯੋਗ , ਕਸਰਤ ਆਦਿ ਵਿਧਾਵਾਂ ਤੋਂ ਜਾਣੂੰ ਕਰਵਾਇਆ ਅਤੇ ਬੱਚਿਆਂ ਦੇ ਵੱਖ-ਵੱਖ ਪੱਧਰ ‘ਤੇ ਮੁਕਾਬਲੇ ਵੀ ਆਯੋਜਿਤ ਕੀਤੇ ਗਏ। ਇਸ ਮੌਕੇ ‘ਤੇ ਜਿਲਾ ਸਿਖਿਆ ਅਫਸਰ ਏੈਲੀਮੇਂਟਰੀ ਸਿਖਿਆ ਵਰਿੰਦਰ ਪਾਲ ਸਿੰਘ ਦੁਆਰਾ ਜੇਤੂ ਵਿਦਿਆਰਥੀਆਂ ਨੂੰ ਸਨਮਾਨਤ ਵੀ ਕੀਤਾ ਗਿਆ । ਮਨਮੀਤ ਸਿੰਘ ਰਾਏ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਰ ਕੈੰਪ ਵਿਦਿਆਰਥੀਆਂ ਵਿੱਚ ਨੈਤਿਕਤਾ ਅਤੇ ਆਤਮ-ਵਿਸ਼ਵਾਸ ਦੀ ਕਸਵੱਟੀ ‘ਤੇ ਆਪਣੇ ਆਪ ਨੂੰ ਉੱਜਵਲ ਭਵਿੱਖ ਲਈ ਤਿਆਰ ਕਰਦਾ ਹੈ ਇਸ ਮੌਕੇ ‘ਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਬਲਾਕ ਬੀ.ਐਮ.ਟੀ. ਸਤੀਸ਼ ਕੁਮਾਰ ਨੇ ਵੀ ਵਿਦਿਆਰਥੀਆਂ ਨਾਲ ਆਪਣੇ ਤਜੁਰਬੇ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਗਰਮੀਆਂ ਤੋਂ ਬਚਾਅ ਦੀਆਂ ਵਿਧੀਆਂ ਅਤੇ ਸਾਦਾ ਜੀਵਨ ਅਤੇ ਉੱਚ ਚਰਿਤ੍ਰ ਦੇ ਮਹੱਤਵ ਤੋਂ ਜਾਣੂ ਕਰਵਾਇਆ.




