ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੀ ਨਵੀਂ ਬਣੀ ਇਮਾਰਤ ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਗਈ
ਡਿਪਟੀ ਕਮਿਸ਼ਨਰ ਮੋਗਾ ਅਤੇ ਪਾਵਰ ਗਰਿੱਡ ਦੇ ਉੱਚ ਕੇਂਦਰੀ ਪੱਧਰੀ ਅਧਿਕਾਰੀ ਰਹੇ ਮੌਜ਼ੂਦ

ਮੋਗਾ 25 ਸਤੰਬਰ ( ਚਰਨਜੀਤ ਸਿੰਘ) ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਸਮਾਰਟ ਸਕੂਲ ਪ੍ਰੋਜੈਕਟ ਅਧੀਨ ਮੋਗਾ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਅੱਜ ਨਵੀਂ ਬਣੀ ਇਮਾਰਤ ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਗਈ ਇਸ ਮੌਕੇ ਵਿਸ਼ੇਸ਼ ਰੂਪ ਵਿੱਚ ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਪਾਵਰ ਗਰਿੱਡ ਦੇ ਪ੍ਰਸੋਨਲ ਵਿਭਾਗ ਦੇ ਨਿਰਦੇਸ਼ਕ ਵੀ ਕੇ ਸਿੰਘ ਕਾਰਜਕਾਰੀ ਨਿਦੇਸ਼ਕ ਉੱਤਰੀ ਭਾਰਤ ਕੈਲਾਸ਼ ਰਾਠੌਰ, ਐਸ ਕੇ ਵਰਮਾ ਸੀਨੀਅਰ ਡਾਇਰੈਕਟਰ ਜਨਰਲ ਮੈਨੇਜਰ ਪਾਵਰ ਗਰਿੱਡ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਸ਼ੀਲ ਨਾਥ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਵਰਿੰਦਰਪਾਲ ਸਿੰਘ ਮੁੱਖ ਰੂਪ ਵਿੱਚ ਹਾਜ਼ਰ ਸਨ।
ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਆਏ ਉੱਚ ਅਧਿਕਾਰੀਆਂ ਦਾ ਸਕੂਲ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਆਪਣੇ ਸੰਬੋਧਨ ਵਿਚ ਡਿਪਟੀ ਕਮਿਸ਼ਨਰ ਮੋਗਾ ਨੇ ਕਿਹਾ ਕਿ ਜ਼ਿਲ੍ਹਾ ਮੋਗਾ ਦੀਆਂ ਵਿਦਿਆਰਥਣਾਂ ਪੜ੍ਹਾਈ ਅਤੇ ਸਹਾਇਕ ਗਤੀਵਿਧੀਆਂ ਦੇ ਖੇਤਰ ਵਿੱਚ ਸਾਰੇ ਪੰਜਾਬ ਵਿੱਚ ਨਾਮਣਾ ਖੱਟ ਰਹੀਆਂ ਹਨ ਉਨ੍ਹਾਂ ਪਾਵਰ ਗ੍ਰਿਡ ਦੇ ਉੱਚ ਅਧਿਕਾਰੀਆਂ ਦੀ ਸਕੂਲ ਨੂੰ ਦਿੱਤੀ ਗਈ ਖ਼ੂਬਸੂਰਤ ਇਮਾਰਤ ਲਈ ਵਿਸ਼ੇਸ਼ ਰੂਪ ਵਿੱਚ ਧੰਨਵਾਦ ਕੀਤਾ ਇਸ ਮੌਕੇ ਪਾਵਰ ਗ੍ਰਿਡ ਕਾਰਪੋਰੇਸ਼ਨ ਤੋਂ ਵੀ ਕੇ ਸਿੰਘ ਨੇ ਵਿਦਿਆਰਥਣਾਂ ਨੂੰ ਪੂਰਨ ਤਨਦੇਹੀ ਨਾਲ ਸਿੱਖਿਆ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ ਕੈਲਾਸ਼ ਰਾਠੌਰ ਨੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਸਕੂਲ ਨੂੰ ਸਹਿਯੋਗ ਜਾਰੀ ਰੱਖਣ ਦਾ ਸੰਕਲਪ ਦੁਹਰਾਇਆ ਇਸ ਮੌਕੇ ਪਾਵਰ ਗਰਿੱਡ ਦੇ ਪੰਜਾਬ ਇਕਾਈ ਦੇ ਮੁੱਖ ਨਿਰਦੇਸ਼ਕ ਪ੍ਰਕਾਸ਼ ਵਿਸ਼ਵਾਸ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਨ੍ਹਾਂ ਦੇ ਦੁਆਰਾ ਸੀਐਸਆਰ ਨਿਯਮਾਂ ਦੇ ਤਹਿਤ ਪੰਜ ਕਰੋੜ ਰੁਪਏ ਤੋਂ ਜਿਆਦਾ ਸਰਕਾਰੀ ਸਕੂਲਾਂ ਦੀ ਨਕਸ਼ ਨੁਹਾਰ ਬਦਲਣ ਲਈ ਖਰਚੇ ਗਏ ਹਨ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਨਕਸ਼ ਨੁਹਾਰ ਉਨ੍ਹਾਂ ਦਾ ਇਕ ਡਰੀਮ ਪ੍ਰੋਜੈਕਟ ਸੀ ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸੁਸ਼ੀਲ ਨਾਥ ਨੇ ਕਿਹਾ ਕਿ ਇਸ ਸਕੂਲ ਵਿਚ ਅਠਾਰਾਂ ਸੌ ਸੱਠ ਵਿਦਿਆਰਥਣਾਂ ਉੱਚ ਮਿਆਰੀ ਸਿੱਖਿਆ ਹਾਸਲ ਕਰ ਰਹੀਆਂ ਹਨ ਅਤੇ ਅੱਜ ਇਹ ਸਕੂਲ ਸਮਾਰਟ ਸਕੂਲਾਂ ਦੀ ਸ਼੍ਰੇਣੀ ਵਿੱਚ ਗਿਣਿਆ ਜਾਂਦਾ ਹੈ ਇੱਥੋਂ ਦੇ ਅਧਿਆਪਕ ਵਿਦਿਆਰਥੀ ਸਮੁਦਾਇਕ ਮੈਂਬਰ ਅਤੇ ਮਾਪੇ ਸਕੂਲ ਦੀ ਬਿਹਤਰੀਨ ਕਾਰਗੁਜ਼ਾਰੀ ਲਈ ਨਿਰੰਤਰ ਯਤਨਸ਼ੀਲ ਹਨ ਸਕੂਲ ਪ੍ਰਿੰਸੀਪਲ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀ ਸਿੱਖਿਆ ਦੇ ਵਿਚ ਇਥੇ ਮੈਰਿਟ ਪੁਜ਼ੀਸ਼ਨਾਂ ਹਾਸਿਲ ਕਰਦੇ ਹਨ ਉੱਥੇ ਖੇਡਾਂ ਵਿੱਚ ਵੀ ਰਾਸ਼ਟਰੀ ਪੱਧਰ ਤੱਕ ਸੋਨੇ ਦੇ ਮੈਡਲ ਜਿੱਤਣ ਕਰਕੇ ਇਲਾਕੇ ਵਿੱਚ ਸਕੂਲ ਦੀ ਵੱਖਰੀ ਪਹਿਚਾਣ ਹੈ ਅੱਜ ਦੇ ਇਸ ਸਮਾਗਮ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਵਰਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਰਾਕੇਸ਼ ਕੁਮਾਰ ਮੱਕਡ਼ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਗੁਰਪ੍ਰੀਤ ਕੌਰ ਨੇ ਵੀ ਆਏ ਹੋਏ ਪਤਵੰਤੇ ਅਧਿਆਪਕਾਂ ਮਾਪਿਆਂ ਅਤੇ ਵਿਦਿਆਰਥੀਆਂ ਸਾਹਮਣੇ ਆਪਣੇ ਵਿਚਾਰ ਪੇਸ਼ ਕੀਤੇ ।ਇਸ ਮੌਕੇ ਵਿਦਿਆਰਥੀਆਂ ਵੱਲੋਂ ਗੀਤ ,ਕਵਿਤਾਵਾਂ ਅਤੇ ਗਿੱਧਾ ਪੇਸ਼ ਕੀਤਾ ਗਿਆ ਜਦ ਕਿ ਭਾਰਤ ਅਤੇ ਪੰਜਾਬ ਪੱਧਰੀ ਖੇਡਾਂ ਵਿੱਚ ਹਿੱਸਾ ਲੈ ਚੁੱਕੇ ਵਿਦਿਆਰਥੀਆਂ ਵੱਲੋ ਤਾਇਕਵਾਂਡੋ ਦੇ ਜੌਹਰ ਦਿਖਾ ਕੇ ਵਾਹ ਵਾਹੀ ਲੁੱਟੀ ਗਈ ਇਸ ਮੌਕੇ ਸਮਾਰਟ ਸਕੂਲ ਕੋਆਰਡੀਨੇਟਰ ਅਵਤਾਰ ਸਿੰਘ ਕਰੀਰ ਸਹਾਇਕ ਕੋਆਰਡੀਨੇਟਰ ਮਨਜੀਤ ਸਿੰਘ ਸੋਸ਼ਲ ਮੀਡੀਆ ਕੋਆਡੀਨੇਟਰ ਹਰਸ਼ ਕੁਮਾਰ ਗੋਇਲ ਡੀ ਐੱਮ ਅੰਗਰੇਜ਼ੀ ਸੁਖਜਿੰਦਰ ਸਿੰਘ ਰਵਿੰਦਰਪਾਲ ਸਿੰਘ , ਵਿਕਾਸ ਚੋਪੜਾ ਸੁਸ਼ੀਲ ਕੁਮਾਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸਕੂਲ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਭੁਪਿੰਦਰ ਕੌਰ ਅਮਨਦੀਪ ਕੌਰ ਹਰਸਿਮਰਨ ਸਿੰਘ ਮੌਂਟੀ ਅੰਮ੍ਰਿਤਪਾਲ ਸਿੰਘ ਕਮਲਦੀਪ ਕੁਮਾਰ ਮਿਸ਼ਰਾ ਨਿਸ਼ੀ ਗੁਪਤਾ ਜਯੋਤੀ ਬੱਬਰ ਸੰਦੀਪ ਸੇਠੀ ਨੂੰ ਵੀ ਸਨਮਾਨਿਤ ਕੀਤਾ ਗਿਆ।



