ਸੇਵਾਦਾਰ ਨਿੱਕੂ ਰਾਮ ਨੂੰ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ (ਸ) ਮੋਗਾ ਵਿਖੇ ਬਦਲੀ ਹੋਣ ਉਪਰੰਤ ਵਿਦਾਇਗੀ ਪਾਰਟੀ ਦਿੱਤੀ ਗਈ

ਮੋਗਾ 7 ਸਤੰਬਰ ( ਚਰਨਜੀਤ ਸਿੰਘ ) ਅੱਜ ਸਥਾਨਕ ਸਰਕਾਰੀ ਹਾਈ ਸਕੂਲ ਤਤਾਰੀਏਵਾਲਾ ਵਿਖੇ ਸੇਵਾਦਾਰ ਨਿੱਕੂ ਰਾਮ ਨੂੰ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਮੋਗਾ ਵਿਖੇ ਬਦਲੀ ਹੋਣ ਉਪਰੰਤ ਵਿਦਾਇਗੀ ਪਾਰਟੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਨਿੱਕੂ ਰਾਮ ਪਿਛਲੇ ਲੰਬੇ ਸਮੇਂ ਤੋਂ ਸਰਕਾਰੀ ਹਾਈ ਸਕੂਲ ਤਤਾਰੀਏਵਾਲਾ ਵਿਖੇ ਸੇਵਾਵਾਂ ਦੇ ਰਹੇ ਸਨ ਅਤੇ ਅੱਜ ਉਨ੍ਹਾਂ ਦੀ ਵਿਦਾਇਗੀ ਸਮਾਰੋਹ ਵਿਚ ਸਮੂਹ ਸਕੂਲ ਸਟਾਫ ਵੱਲੋਂ ਉਨ੍ਹਾਂ ਨੂੰ ਦਿੱਤੀਆਂ ਬਿਹਤਰੀਨ ਸੇਵਾਵਾਂ ਲਈ ਸਨਮਾਨਿਤ ਵੀ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਰਮਨਦੀਪ ਕਪਿਲ ਨੇ ਦੱਸਿਆ ਕਿ ਨਿੱਕੂ ਰਾਮ ਬਹੁਤ ਨਿਸ਼ਠਾਵਾਨ ਅਤੇ ਈਮਾਨਦਾਰੀ ਨਾਲ ਨੌਕਰੀ ਕਰਨ ਲਈ ਜਾਣੇ ਜਾਂਦੇ ਹਨ। ਉਹ ਸਾਰੇ ਸਟਾਫ ਅਤੇ ਬੱਚਿਆਂ ਵਿੱਚ ਹਰਮਨ ਪਿਆਰੇ ਸਨ । ਇਸ ਮੌਕੇ ਹੋਰਨਾਂ ਤੋਂ ਅਲਾਵਾ ਹਰਪ੍ਰੀਤ ਕੌਰ ,ਗਗਨਦੀਪ ਕੌਰ, ਮਨਪ੍ਰੀਤ ਕੌਰ, ਰਾਜਵਿੰਦਰ ਕੌਰ, ਦਿਲਬਾਗ ਸਿੰਘ, ਹਰਪ੍ਰੀਤ ਕੁਮਾਰ, ਅੰਮ੍ਰਿਤਪਾਲ ਸਿੰਘ , ਗੁਰਮੀਤ ਸਿੰਘ, ਹਰਵਿੰਦਰ ਸਿੰਘ, ਨਵਦੀਪ ਕੌਰ , ਨਵਪ੍ਰੀਤ ਕੌੜਾ ਅਤੇ ਰੇਖਾ ਰਾਣੀ ਆਦਿ ਸਕੂਲ ਸਟਾਫ਼ ਹਾਜ਼ਰ ਸਨ ।




