ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਕੋਟ ਵਿਖੇ ਕਾਮਰਸ ਗਰੁੱਪ ਵਿੱਚ ਦਾਖਲਾ ਵਧਾਉਣ ਅਤੇ ਸੀ.ਏ. ਕੋਰਸ ਸਬੰਧੀ ਕੀਤੀ ਗਈ ਵਿਦਿਆਰਥਣਾਂ ਦੀ ਕਰੀਅਰ ਕਾਉਂਸਲਿੰਗ

ਧਰਮਕੋਟ 10 ਫਰਵਰੀ ( ਚਰਨਜੀਤ ਸਿੰਘ) ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਬਹੁਤ ਜਰੂਰੀ ਹੈ ਕਿ ਸਮੇਂ-ਸਮੇਂ ਤੇ ਉਨ੍ਹਾਂ ਦੀ ਕਰੀਅਰ ਕਾਉਸਲਿੰਗ ਕੀਤੀ ਜਾਵੇ। ਐਕਟ ਆਫ਼ ਪਾਰਲੀਮੈਂਟ ਅਧੀਨ ਸਥਾਪਿਤ ਇੰਸਟੀਚਿਊਟ ਆਫ਼ ਚਾਰਟਡ ਅਕਾਉਂਟੈਟਸ ਆਫ਼ ਇੰਡੀਆ(ਆਈ.ਸੀ.ਏ.ਆਈ.) ਵੱਲੋਂ ਕਾਮਰਸ ਵਿਸ਼ੇ ਵਿੱਚ ਦਾਖ਼ਲਾ ਵਧਾਉਣ ਸਬੰਧੀ ਅਤੇ ਸੀ.ਏ. ਕੋਰਸ ਨਾਲ ਸਬੰਧੀ ਵਿਦਿਆਰਥਣਾਂ ਦੀ ਕਰੀਅਰ ਕਾਉਸਲਿੰਗ ਸ.ਕੰ.ਸ.ਸ.ਸ. ਧਰਮਕੋਟ(ਮੋਗਾ) ਵਿਖੇ ਸੀ.ਏ. ਜਗਜੀਤ ਸਿੰਘ (ਲੁਧਿਆਣਾ) ਅਤੇ ਸੀ.ਏ. ਸੁਭਾਸ਼ ਬਾਂਸਲ (ਖਜਾਨਚੀ,ਲੁਧਿਆਣਾ ਬਰਾਂਚ ਆਫ. ਐਨ.ਆਈ.ਆਰ.ਸੀ.) ਵੱਲੋਂ ਕੀਤੀ ਗਈ। ਬਲਾਕ ਮੀਡੀਆ ਕੋਆਰਡੀਨੇਟਰ ਮਿਸ ਸਿਲਵੀ ਨੇ ਦੱਸਿਆ ਕਿ ਇਸ ਮੌਕੇ ਤੇ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਜੀ ਦੀ ਯੋਗ ਅਗਵਾਈ ਹੇਠ ਲੈਕ. ਕਾਮਰਸ ਸ਼੍ਰੀਮਤੀ ਰਿੰਪੀ ਰਾਣੀ ਦੀਆਂ ਵਿਸ਼ੇਸ਼ ਕੋਸ਼ਿਸ਼ਾਂ ਸਦਕਾ ਸੀ.ਏ. ਜਗਜੀਤ ਸਿੰਘ ਅਤੇ ਸੀ.ਏ. ਸੁਭਾਸ਼ ਬਾਂਸਲ ਵੱਲੋਂ ਵਿਦਿਆਰਥਣਾਂ ਨੂੰ ਸੀ.ਏ. ਦੀ ਤਿਆਰੀ ਅਤੇ ਇਸ ਨਾਲ ਸਬੰਧਤ ਕਰੀਅਰ ਦੇ ਵਿੱਚ ਅਵਸਰ ਸਬੰਧੀ ਵਿਸਥਾਰ ਪੂਰਵਕ ਬਹੁਤ ਵਧੀਆ ਢੰਗ ਨਾਲ ਦਿੱਤੀ ਗਈ ਅਤੇ ਵਿਦਿਆਰਥਣਾਂ ਨੇ ਬਹੁਤ ਧਿਆਨ ਪੁਰਵਕ ਇਸ ਕਰੀਅਰ ਕਾਉਂਸਲਿੰਗ ਵਿੱਚ ਭਾਗ ਲਿਆ।ਇਸ ਮੌਕੇ ਤੇ ਸ਼੍ਰੀਮਤੀ ਸੀਮਾ ਰਾਣੀ ਲੈਕ ਇਕਨੋਮਿਕਸ, ਸ਼੍ਰੀ ਵਿਵੇਕ ਅਰੋੜਾ, ਸ. ਇੰਦਰਜੀਤ ਸਿੰਘ ਵੀ ਮੌਜੂਦ ਸਨ।ਆਈ.ਸੀ.ਏ.ਆਈ. ਵੱਲੋਂ ਸਕੂਲ ਸਟਾਫ਼ ਦੀ ਮੌਜੂਦਗੀ ਵਿੱਚ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ ਅਤੇ ਸਕੂਲ ਵੱਲੋਂ ਵੀ ਵਿਦਿਆਰਥਣਾਂ ਦੀ ਕਰੀਅਰ ਕਾਉਂਸਲਿੰਗ ਲਈ ਜਗਜੀਤ ਸਿੰਘ ਜੀ ਅਤੇ ਸੁਭਾਸ਼ ਬਾਂਸਲ ਜੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।