U-19 ਲੜਕਿਆਂ ਦੇ ਕਿ੍ਕਟ ਮੁਕਾਬਲਿਆਂ ਵਿੱਚ ਸ੍ਰੀ ਮੁਕਤਸਰ ਸਾਹਿਬ ਬਣਿਆ ਚੈਂਪੀਅਨ
66ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ U-19 ਲੜਕਿਆਂ ਦੇ ਕਿ੍ਕਟ ਮੁਕਾਬਲਿਆਂ ਵਿੱਚ ਸ੍ਰੀ ਮੁਕਤਸਰ ਸਾਹਿਬ ਬਣਿਆ ਚੈਂਪੀਅਨ

ਮੋਗਾ 29 ਦਸੰਬਰ ( ਚਰਨਜੀਤ ਸਿੰਘ ) 66ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ U-19 ਲੜਕਿਆਂ ਦੇ ਕਿ੍ਕਟ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫਰੀਦਕੋਟ ਸ੍ਰ ਮਨਪ੍ਰੀਤ ਸਿੰਘ,ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫਰੀਦਕੋਟ ਸ੍ਰੀ ਪ੍ਰਦੀਪ ਦਿਉੜਾ ਦੀ ਯੋਗ ਸਰਪ੍ਰਸਤੀ ਤੇ ਜ਼ਿਲ੍ਹਾ ਸੈਂਟਰ ਖੇਡਾਂ ਕ੍ਰਮ ਸਪੋਰਟਸ ਕੋਆਰਡੀਨੇਟਰ ਕੁਲਦੀਪ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਮਿਤੀ 18-12-2022 ਤੋਂ 23-12-2022 ਤੱਕ ਫਰੀਦਕੋਟ ਵਿਖੇ ਕਰਵਾਏ ਗਏ ਜਿੰਨਾਂ ਵਿੱਚ ਸ੍ਰੀ ਮੁਕਤਸਰ ਸਾਹਿਬ ਵੱਲੋਂ ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਮਲਕੀਤ ਸਿੰਘ ਖੋਸਾ,ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਕਪਿਲ ਸ਼ਰਮਾ ਦੀ ਯੋਗ ਸਰਪ੍ਰਸਤੀ ਅਤੇ ਸ੍ਰੀ ਸੁਰਿੰਦਰ ਸਿੰਘ ਡੀ ਐਮ ਸ੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਹੇਠ ਕਿ੍ਕਟ U-19 ਲੜਕਿਆਂ ਦੀ ਸਚੁੱਜੀ ਟੀਮ ਨੇ ਕੈਪਟਨ ਉਦੈ ਕੱਕੜ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਮਾਘ, ਜੋਨ ਚੱਕ ਗਿਲਜੇਵਾਲਾ ਦੀ ਅਗਵਾਈ ਹੇਠ ਭਾਗ ਲਿਆਂ । ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਆਪਣੇ ਸਾਰੇ ਹੀ ਮੈਚਾਂ ਵਿਚ ਸ਼ਾਨਦਾਰ ਖੇਡ ਵਿਖਾਉਂਦਿਆਂ ਹਰ ਮੈਚ ਨੂੰ ਇਕ ਤਰਫ਼ਾਂ ਕਰਕੇ ਜਿੱਤ ਪ੍ਰਾਪਤ ਕੀਤੀ । ਇਥੇ ਇਹ ਜ਼ਿਕਰਯੋਗ ਹੈ ਕਿ ਇਸ ਟੂਰਨਾਮੈਂਟ ਦਾ ਫਾਈਨਲ ਮੈਚ ਸ੍ਰੀ ਮੁਕਤਸਰ ਸਾਹਿਬ ਅਤੇ ਪਟਿਆਲਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ।ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦਿਆਂ ਪਟਿਆਲਾ ਦੀ ਟੀਮ ਨੂੰ 39 ਦੀਆਂ ਦੋੜਾਂ ਤੇ ਆਲ ਆਊਟ ਕਰ ਦਿੱਤਾ ਫਿਰ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਬੱਲੇਬਾਜ਼ੀ ਕਰਦਿਆਂ 6 ਓਵਰਾਂ ਵਿਚ 2 ਵਿਕਟਾਂ ਗਵਾ ਕੇ 39 ਦੋੜਾਂ ਦਾ ਟੀਚਾ ਪੂਰਾ ਕਰਕੇ ਪੰਜਾਬ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕਰਕੇ ਇਤਿਹਾਸ ਸਿਰਜ ਦਿੱਤਾ । ਇਸ ਮਾਣਮੱਤੀ ਪ੍ਰਾਪਤੀ ਲਈ ਇਹਨਾਂ ਕਿ੍ਕਟ ਖਿਡਾਰੀਆਂ, ਕੋਚਾਂ, ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਬਹੁਤ ਬਹੁਤ ਮੁਬਾਰਕਾਂ।ਸਚਖੰਡ ਸਕੂਲ ਭਲਾਈਆਣਾ ਦੇ ਐਮ ਡੀ ਗੁਰਜੀਤ ਸਿੰਘ ਗਾਹਲਾ ਨੇ ਸ੍ਰੀ ਮੁਕਤਸਰ ਸਾਹਿਬ ਜਿਲੇ ਦਾ ਨਾਮ ਰੌਸ਼ਨ ਕਰਨ ਤੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ l ਇਸ ਖਬਰ ਦੇ ਮਿਲਦਿਆ ਦੀ ਪੂਰੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ l ਮੋਗਾ ਤੋਂ ਚਰਨਜੀਤ ਸਿੰਘ ਦੀ ਰਿਪੋਰਟ







