ਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ
ਪਰਨੀਤ ਕੌਰ ਭਲਾਈਆਣਾ ਨੇ 95 ਫੀਸਦੀ ਨੰਬਰ ਲੈ ਕੇ ਪਿੰਡ ਦਾ ਨਾਮ ਚਮਕਾਇਆ
ਗੁਰਪ੍ਰੀਤ ਸੋਨੀ ਦੇ ਘਰ ਲੱਗਾ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ

ਭਲਾਈਆਣਾ 3 ਜੂਨ ( ਗੁਰਪ੍ਰੀਤ ਸੋਨੀ) ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਅੱਠਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਜਿਸ ਵਿੱਚੋਂ ਅੰਮ੍ਰਿਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਲਾਈਆਣਾ ਦੀ ਵਿਦਿਆਰਥਣ ਪਰਨੀਤ ਕੌਰ ਸਪੁੱਤਰੀ ਗੁਰਪ੍ਰੀਤ ਸੋਨੀ ਮਾਤਾ ਸਰਬਜੀਤ ਕੌਰ ਵਾਸੀ ਪਿੰਡ ਭਲਾਈਆਣਾ ਨੇ 95 ਫੀਸਦੀ ਨੰਬਰ ਲੈ ਕੇ ਮੁਕਤਸਰ ਜ਼ਿਲ੍ਹੇ ਦਾ , ਭਲਾਈਆਣਾ ਪਿੰਡ ਦਾ ਅਤੇ ਅੰਮ੍ਰਿਤ ਪਬਲਿਕ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ । ਪ੍ਰਮਾਤਮਾ ਪਰਨੀਤ ਕੌਰ ਨੂੰ ਲੰਬੀਆਂ ਉਮਰਾਂ ਬਖਸ਼ੇ ਅਤੇ ਭਵਿੱਖ ਵਿੱਚ ਹੋਰ ਤਰੱਕੀਆਂ ਕਰਨ ਦਾ ਬਲ ਦੇਵੇ ਤਾਂ ਜ਼ੋ ਸਮਾਜ ਵਿੱਚ ਧੀਆਂ ਦੇ ਮਾਪੇ ਫ਼ਖਰ ਨਾਲ ਕਹਿ ਸਕਣ ਕਿ ਇਹ ਮੇਰੀ ਧੀ ਨਹੀਂ ਬਲਕਿ ਮੇਰਾ ਪੁੱਤ ਹੈ।





