ਜੈਤੋ ਛੇੜਖਾਨੀ ਅਤੇ ਝਪਟਮਾਰਾਂ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਪੀਸੀਆਰ ਮੁਲਾਜ਼ਮਾਂ ਕਾਰਵਾਈ ਤੇਜ਼ ਕੀਤੀ

ਜੈਤੋ ਅਗਸਤ ( ਤੀਰਥ ਸਿੰਘ ) ਜੈਤੋ ਦੇ ਵਿਚ ਦਿਨ ਵਾ ਦਿਨ ਵੱਧ ਰਹੀਆਂ ਛੇੜਖਾਨੀ ਦੀਆਂ ਅਤੇ ਝਪਟਮਾਰਾਂ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਪੀਸੀਆਰ ਮੁਲਾਜ਼ਮਾਂ ਨੇ ਆਪ ਦੀ ਕਾਰਵਾਈ ਤੇਜ਼ ਕਰ ਦਿੱਤੀ ਸਕੂਲ ਅਤੇ ਕਾਲਜ ਦੀ ਛੁੱਟੀ ਤੋਂ ਪਹਿਲੇ ਪੀਸੀਆਰ ਮੁਲਾਜ਼ਮ ਬਿਕਰਮ ਸ਼ਰਮਾ ਤੇ ਬੇਅੰਤ ਸਿੰਘ ਨੇ ਸਕੂਲ ਅਤੇ ਕਾਲਜ ਦੀ ਮੇਨ ਸੜਕ ਬਸ ਸਟੈਂਡ ਦੇ ਉੱਤੇ ਜੋ ਵੀ ਤੇਜ਼ ਰਫਤਾਰ ਨੌਜਵਾਨ ਮੋਟਰਸਾਈਕਲ ਜਾਂ ਸਕੂਟਰ ਤੇ ਜਾਂਦੇ ਵਿਖੇ ਉਨ੍ਹਾਂ ਨੂੰ ਰੋਕ ਕੇ ਉਨ੍ਹਾਂ ਦੇ ਵਾਹਨਾਂ ਦੇ ਕਾਗਜ਼ ਪੱਤਰ ਅਤੇ ਡ੍ਰਾਇਵਿੰਗ ਲਾਈਸੰਸ ਚੈੱਕ ਕੀਤੇ ਗਏ ਤੇ ਉਨ੍ਹਾਂ ਨੌਜਵਾਨਾਂ ਨੂੰ ਇਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜਦੋਂ ਵੀ ਸ਼ਹਿਰ ਦੇ ਕਿਸੇ ਬਾਜ਼ਾਰ ਜਾਂ ਕਿਸੇ ਗਲੀ ਦੇ ਵਿੱਚ ਵੀ ਜਾਓ ਤਾਂ ਆਵਦਾ ਵਹੀਕਲ ਹੌਲੀ ਚਲਾਓ ਪੀਸੀਆਰ ਮੁਲਾਜ਼ਮ ਵਿਕਰਮ ਸ਼ਰਮਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਡਾ ਸਿਰਫ ਇਹੀ ਮਕਸਦ ਹੈ ਕਿ ਅਸੀਂ ਜੈਤੋ ਦੇ ਵਿੱਚ ਕਾਲਜ ਅਤੇ ਸਕੂਲ ਦੀ ਛੁੱਟੀ ਟਾਇਮ ਦੇ ਉੱਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀ ਜਾਵੇਗਾ ਵਿਕਰਮ ਸ਼ਰਮਾ ਨੇ ਦੱਸਿਆ ਕਿ ਸਾਡੇ ਥਾਣਾ ਮੁਖੀ ਜਗਬੀਰ ਸਿੰਘ ਸੰਧੂ ਵੱਲੋਂ ਸਾਨੂੰ ਸਖ਼ਤ ਹਦਾਇਤ ਹੈ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਾ ਜਾਵੇ ।




