ਸਮਾਰਟ ਸਕੂਲ ਗੰਗਾ ਅਬਲੂ ਵਿਖੇ ਗਣਿਤ ਮੇਲਾ ਕਰਵਾਇਆ
ਗਣਿਤ ਮੇਲੇ ਵਿਚ ਬੱਚਿਆਂ ਨੂੰ ਉਤਸ਼ਾਹਤ ਕਰਦੇ ਹੋਏ ਪ੍ਰਿੰਸੀਪਲ ਸਾਧੂ ਸਿੰਘ ਰੋਮਾਣਾ ਦੇ ਸਟਾਫ

ਮੋਗਾ ੩੦ ਜੁਲਾਈ ( ਚਰਨਜੀਤ ਸਿੰਘ )ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ “ਪਡ਼੍ਹੋ ਪੰਜਾਬ, ਪਡ਼੍ਹਾਓ ਪੰਜਾਬ” ਅਧੀਨ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫਸਰ ਮੇਵਾ ਸਿੰਘ ਸਿੱਧੂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਭੁਪਿੰਦਰ ਕੌਰ ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਗਾ ਅਬਲੂ ਵਿਖੇ ਛੇਵੀਂ ਤੋਂ ਦਸਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਵੱਲੋਂ ਗਣਿਤ ਸਬੰਧੀ ਵੱਖ ਵੱਖ ਮਾਡਲ ਅਤੇ ਚਾਰਟ ਤਿਆਰ ਕਰਕੇ ਗਣਿਤ ਮੇਲਾ ਵਿੱਚ ਹਿੱਸਾ ਲਿਆ ਗਿਆ ਸਕੂਲ ਦੇ ਪ੍ਰਿੰਸੀਪਾਲ ਸਾਧੂ ਸਿੰਘ ਰੋਮਾਣਾ ਨੇ ਦੱਸਿਆ ਕਿ ਬੱਚਿਆਂ ਵਿੱਚ ਵੱਖ ਵੱਖ ਵਿਸ਼ਿਆਂ ਦੇ ਮੇਲੇ ਕਰਵਾ ਕੇ ਅਤੇ ਮੁਕਾਬਲੇ ਕਰਵਾ ਕੇ ਬੱਚਿਆਂ ਵਿੱਚ ਪੜ੍ਹਾਈ ਪ੍ਰਤੀ ਰੁਚੀ ਅਤੇ ਉਤਸ਼ਾਹ ਪੈਦਾ ਕੀਤਾ ਜਾਂਦਾ ਹੈ ।ਮੈਥ ਵਿਸ਼ੇ ਦੇ ਡੀ ਐਮ ਹਰਭਜਨ ਸਿੰਘ ਅਤੇ ਬਲਾਕ ਦੇ ਬੀ ਐੱਮ ਪਰਮਜੀਤ ਕੌਰ ਨੇ ਵਿਸ਼ੇਸ਼ ਸਹਿਯੋਗ ਦਿੱਤਾ ਸਕੂਲ ਦੇ ਮੈਥ ਅਧਿਆਪਕ ਸ੍ਰੀ ਗਗਨ ਜੈਨ ਅਤੇ ਸ੍ਰੀਮਤੀ ਰਜਨੀ ਬਾਲਾ ਮੈਥ ਮਿਸਟੑੈਸ ਨੇ ਮੇਲੇ ਦੀ ਤਿਆਰੀ ਕਰਵਾ ਕੇ ਬੱਚਿਆਂ ਵਿੱਚ ਉਤਸ਼ਾਹ ਪੈਦਾ ਕੀਤਾ ਇਸ ਅਧਿਆਪਕ ਗਗਨ ਜੈਨ ਨੇ ਦੱਸਿਆ ਕਿ ਦਸਵੀਂ ਕਲਾਸ ਦੇ 59 ਵਿਦਿਆਰਥੀਆਂ ਨੇ ਨੌਵੀਂ ਦੇ 64 ਅੱਠਵੀਂ ਦੇ 33 ਸੱਤਵੀਂ 25 ਅਤੇ ਛੇਵੀਂ 27 ਵਿਦਿਆਰਥੀਆਂ ਨੇ ਮੇਲੇ ਵਿੱਚ ਵੱਖ ਵੱਖ ਗਤੀਵਿਧੀਆਂ ਕਰੀਆਂ ਕੁਝ ਮੁੱਖ ਗਤੀਵਿਧੀਆਂ ਇਸ ਪ੍ਰਕਾਰ ਹਨ ਪਾਈਥਾਗੋਰਸ ਥਿਊਰਮ ,ਤਿਕੋਣ ਮਿਤੀ ਅਨੁਪਾਤ ਦਾ ਮੁੱਲ, ਚਤਰਭੁਜਾਂ ਦੀਆਂ ਕਿਸਮਾਂ, ਪੇਪਰ ਜੋੜਨ ਦੀ ਕਿਰਿਆ ਨਾਲ ਵੱਖ ਵੱਖ ਵਰਗਾਂ ਦਾ ਮੁੱਲ ਪਤਾ ਕਰਨਾ ਤਤਸਮਕ ਫਾਰਮੁਲੇ ਸਿੱਧ ਕਰਨਾ,ਇਸ ਮੌਕੇ ਤੇ ਪਾਈਥਾਗੋਰਸ ਆਦਿ ਨਾਲ ਸਬੰਧਤ ਚਾਰਟ ਅਤੇ ਮਾਡਲ ਤਿਆਰ ਕੀਤੇ ਗਏ,ਇਸ ਮੌਕੇ ਸੂਬਾ ਸਿੰਘ ਬਰਾੜ ਕੁਲਦੀਪ ਸਿੰਘ ਕੰਪਿਊਟਰ ਟੀਚਰ ਗਗਨਦੀਪ ਸਿੰਘ ਗੁਰਬਖਸ਼ ਸਿੰਘ ਰੇਸ਼ਮ ਸਿੰਘ ਮਾਇਆ ਦੇਵੀਂ ਸਰਬਜੀਤ ਕੌਰ ਮਿਨਾਕਸ਼ੀ ਮੈਡਮ ਲਕਸ਼ਮੀ ਦੇਵੀ ਅਤੇ ਸਾਰੇ ਸਟਾਫ ਨੇ ਵਿਸ਼ੇਸ਼ ਸਹਿਯੋਗ ਦਿੱਤਾ








