ਏ ਸੀ ਦੀ ਰਿਪੇਅਰ ਕਰਦੇ ਸਮੇਂ ਇੱਕ ਨੌਜਵਾਨ ਹੋਇਆ ਗੰਭੀਰ ਜ਼ਖਮੀ__

ਜੈਤੋ 1੦ ਜੁਲਾਈ ( ਤੀਰਥ ਸਿੰਘ ) ਨੋਜਵਾਨ ਵੈਲਫੇਅਰ ਸੋਸਾਇਟੀ ਦੇ ਐਮਰਜੈਂਸੀ ਫੋਨ ਨੰਬਰ ਤੇ ਕਿਸੇ ਰਾਹਗੀਰ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਚੈਨਾਂ ਬਜਾਰ ਇੱਕ ਨੋਜਵਾਨ ਏ ਸੀ ਦੀ ਰਿਪੇਅਰ ਕਰ ਰਿਹਾ ਸੀ ਏ ਸੀ ਚੱਲ ਰਿਹਾ ਸੀ ਅਚਾਨਕ ਉਸ ਨੇ ਆਪਣੇ ਹੱਥ ਏ ਸੀ ਮੋਟਰ ਚੈੱਕ ਓੁਪਰ ਰੱਖਣ ਲੱਗਾ ਤੇ ਹੱਥ ਸਲਿੱਪ ਹੋ ਕੇ ਚਲਦੇ ਬਲੌਰ ਵਾਲੇ ਪੱਖੇ ਵਿੱਚ ਆ ਗਿਆ ਨੋਜਵਾਨ ਵੈਲਫੇਅਰ ਸੋਸਾਇਟੀ ਦੇ ਸਰਪ੍ਰਸਤ ਛੱਜੂ ਰਾਮ ਬਾਂਸਲ, ਚੇਅਰਮੈਨ ਮੰਨੂੰ ਗੋਇਲ, ਪ੍ਧਾਨ ਨੀਟਾ ਗੋਇਲ, ਹੈਪੀ ਗੋਇਲ,, ਐਬੂਲੈਂਸ ਪਾਈਲਿਟ ਮੀਤ ਸਿੰਘ ਮੀਤਾ ਘਟਨਾ ਵਾਲੀ ਥਾਂ ਤੇ ਪਹੁੰਚੇ ਪਰ ਉਸਨੇ ਆਸੇ ਪਾਸੇ ਵਾਲੇ ਖੂਨ ਜਿਆਦਾ ਵਹਿਣ ਕਾਰਣ ਗੰਭੀਰ ਜ਼ਖਮੀ ਨੋਜਵਾਨ ਮੋਟਰਸਾਇਕਲ ਬੈਠਾ ਕੇ ਸਰਕਾਰੀ ਸਿਵਲ ਹਸਪਤਾਲ ਵਿੱਚ ਲੈ ਗਏ ਤੇ ਨੋਜਵਾਨ ਵੈਲਫੇਅਰ ਸੋਸਾਇਟੀ ਦੇ ਸਰਪ੍ਰਸਤ, ਚੇਅਰਮੈਨ, ਪ੍ਧਾਨ ਨੀਟਾ ਗੋਇਲ, ਹੈਪੀ ਗੋਇਲ ਐਬੂਲੈਂਸ ਪਾਈਲਿਟ ਮੀਤ ਸਿੰਘ ਹਸਪਤਾਲ ਵਿੱਚ ਜਾਕੇ ਉਸ ਇਲਾਜ਼ ਉਪਚਾਰ ਕਰਵਾਇਆ ਜਿਸ ਦੀ ਪਹਿਚਾਣ ਹਰੀਸ਼ ਕੁਮਾਰ ਉਰਫ਼ ਹੈਪੀ (24ਸਾਲ) ਸਪੁੱਤਰ ਰਾਜਪਾਲ ਮੁਕਤਸਰ ਰੋਡ ਫਾਟਕ ਪਾਰ ਵਜੋਂ ਹੋਈ ਜੋ ਕਿ ਖੁਦ ਆਪਣੀ ਏ ਸੀ ਰਿਪੇਅਰ ਦੀ ਦੁਕਾਨ ਚੈਨਾ ਬਜਾਰ ਵਿੱਚ ਕਰਦਾ ਸੀ




