ਅਪਰਾਧਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ
ਸਿਵਿਲ ਸਰਜਨ ਮੋਗਾ ਵਲੋਂ ਅਚਨਚੇਤ ਚੈਕਿੰਗ ਕੀਤੀ

ਮੋਗਾ 15 ਮਾਰਚ ( ਚਰਨਜੀਤ ਸਿੰਘ ) ਮਾਨਯੋਗ ਸਿਵਿਲ ਸਰਜਨ ਮੋਗਾ ਡਾਕਟਰ ਹਿਤਿੰਦਰ ਕੌਰ ਕਲੇਰ ਨੇ ਅੱਜ ਸਵੇਰੇ ਮਿਤੀ 15-3-22 ਨੂੰ ਅਚਨਚੇਤ ਚੈਕਿੰਗ ਸਿਵਿਲ ਹਸਪਤਾਲ ਮੋਗਾ ਦੇ ਆਰਥੋ ਵਾਰਡ, ਸਰਜੀਕਲ ਵਾਰਡ , ਮੈਡੀਸਿਨ ਵਾਰਡ ਅਤੇ ਐਸ ਐਮ ਓ ਆਫਿਸ ਚੈਕਿੰਗ ਕੀਤੀ ਗਈ।ਇਸ ਮੌਕੇ ਸਿਵਿਲ ਸਰਜਨ ਮੋਗਾ ਡਾਕਟਰ ਹਿਤਿੰਦਰ ਕੌਰ ਕਲੇਰ ਨੇ ਕਿਹਾ ਕਿ ਵਾਰਡ ਵਿਚ ਸਾਫ -ਸਫਾਈ ਅਤੇ ਮਰੀਜਾਂ ਨਾਲ ਵਧੀਆ ਵਿਵਹਾਰ ਕਰਨ ਲਈ ਹੁਕਮ ਜਾਰੀ ਕੀਤੇ। ਸਿਵਿਲ ਸਰਜਨ ਨੇ ਹੁਕਮ ਜਾਰੀ ਕੀਤੇ ਕਿ ਇਮਾਰਤ ਦੇ ਮੁਰੰਮਤ ਦਾ ਕੰਮ ਅਤੇ ਜੋਂ ਨਵਾ ਕਰਨਾ ਓਸ ਨੂੰ ਵੀ ਜਲਦ ਤੋ ਜਲਦ ਕਰਨ ਲਈ ਕਿਹਾ।ਇਸ ਮੌਕੇ ਓਹਨਾ ਨਾਲ ਡਿਪਟੀ ਮੈਡੀਕਲ ਕਮਿਸ਼ਨਰ ਮੋਗਾ ਡਾਕਟਰ ਰਾਜੇਸ਼ ਅੱਤਰੀ ਅਤੇ ਜਿਲਾ ਟੀਕਾਕਰਨ ਅਫ਼ਸਰ ਡਾਕਟਰ ਅਸ਼ੋਕ ਸਿੰਗਲਾ ਅਤੇ ਐਸ ਐਮ ਓ ਮੋਗਾ ਡਾਕਟਰ ਸੁਖਪ੍ਰੀਤ ਸਿੰਘ ਬਰਾੜ ਅਤੇ ਅੰਮ੍ਰਿਤ ਸ਼ਰਮਾ ਵੀ ਹਾਜ਼ਿਰ ਸਨ।








