ਜਿਲਾ ਪੱਧਰ ਤੇ ਚਲ ਰਹੇ ਟੀ ਬੀ ਸਰਵੇ ਕਰਨ ਵਾਲੀ ਟੀਮ ਬਾਰੇ ਨਿਰੀਖਣ ਕਰਨ ਲਈ ਦਯਾਨੰਦ ਮੈਡੀਕਲ ਕਾਲਜ ਲੁਧਿਆਣਾ ਵਲੋ ਟੀਮ ਅਜ ਮੋਗਾ ਪੁੱਜੀ ।

ਮੋਗਾ 24 ਫਰਵਰੀ ( ਚਰਨਜੀਤ ਸਿੰਘ , ਅਮ੍ਰਿਤ ਸ਼ਰਮਾ ) ਟੀਮ ਨੇ ਡਿਪਟੀ ਕਮਿਸ਼ਨਰ ਮੋਗਾ ਹਰੀਸ਼ ਨਾਇਰ ਨਾਲ ਵਿਸ਼ੇਸ ਮੀਟਿੰਗ ਕੀਤੀ।ਇਸ ਮੌਕੇ ਤੇ ਹਾਜ਼ਿਰ ਨੋਡਲ ਅਫ਼ਸਰ ਸਰਵੇ ਟੀ ਬੀ ਅਤੇ ਐਸ ਐਮ ਡਰੋਲੀ ਭਾਈ ਡਾਕਟਰ ਇੰਦਰਵੀਰ ਸਿੰਘ ਗਿੱਲ ਅਤੇ ਪੁੱਜੀ ਟੀਮ ਦੇ ਅਧਕਾਰੀ ਅਤੇ ਜਿਲਾ ਟੀ ਬੀ ਅਫ਼ਸਰ ਮੋਗਾ ਡਾਕਟਰ ਮਨੀਸ਼ ਅਰੋੜਾ ਵੀ ਹਾਜ਼ਿਰ ਸਨ। ਇਸ ਮੌਕੇ ਡਾਕਟਰ ਇੰਦਰਵੀਰ ਸਿੰਘ ਗਿੱਲ ਨੋਡਲ ਅਫਸਰ ਨੇ ਦਸਿਆ ਕਿ ਭਾਰਤ ਸਰਕਾਰ ਵਲੋਂ 2025 ਤੱਕ ਦੇਸ਼ ਨੂੰ ਟੀ ਬੀ ਮੁਕਤ ਕਰਨ ਦੇ ਸਬੰਧ ਵਿਚ ਭਾਰਤ ਸਰਕਾਰ ਵਲੋਂ ਸਿਹਤ ਵਿਭਾਗ ਵਿਚ ਪੰਜਾਬ ਦੇ ਜ਼ਿਲ੍ਹਾ ਮੋਗਾ ਸਮੇਤ ਪੰਜ ਜ਼ਿਲਿਆਂ ਦੀ ਚੰਗੀ ਕਾਰਗੁਜ਼ਾਰੀ ਵੇਖਦਿਆਂ ਸਬ ਨੈਸ਼ਨਲ ਸਰਟੀਫਿਕੇਟ ਐਵਾਰਡ ਦੇਣ ਲਈ ਚੁਣਿਆ ਗਿਆ। ਸਰਵੇ ਉਪਰੰਤ ਜ਼ਿਲ੍ਹੇ ਦੀ ਕਾਰਗੁਜ਼ਾਰੀ ਦੀਆਂ ਰਿਪੋਰਟਾਂ ਦਾ ਮੁਲਾਂਕਣ ਕੌਮੀ ਅਤੇ ਸੂ੍ਬਾਈ ਮਾਹਿਰਾਂ ਦੀਆਂ ਟੀਮਾਂ ਵਲੋਂ ਕੀਤਾ ਜਾਵੇਗਾ।
ਇਸ ਮੌਕੇ ਡਾਕਟਰ ਮਨੀਸ਼ ਅਰੋੜਾ ਜਿਲਾ ਟੀ ਬੀ ਅਫ਼ਸਰ ਨੇ ਦਸਿਆ ਕਿ ਪੰਜ ਟੀਮਾਂ ਵੱਲੋਂ ਪਹਿਲਾਂ ਜਿਲੇ ਦੇ 5 ਪਿੰਡਾਂ ਦਾ ਸਰਵੇ ਸ਼ੁਰੂ ਕੀਤਾ ਜਾਵੇਗਾ । ਉਸ ਉਪਰੰਤ ਜ਼ਿਲੇ ਵਿੱਚ ਕੁੱਲ 10 ਹਜ਼ਾਰ ਘਰਾਂ ਵਿੱਚ ਜਾ ਕੇ ਟੀਮਾਂ ਵਲੋਂ ਪਹੁੰਚ ਕਰਕੇ ਮੁਕੰਮਲ ਕੀਤਾ ਜਾਵੇਗਾ। ਓਹਨਾਂ ਦਸਿਆ ਕਿ ਟੀ ਬੀ ਦੀ ਬਿਮਾਰੀ ਬਾਰੇ ਵਿਭਾਗ ਬਹੁਤ ਗੰਭੀਰ ਹੈ। ਜਿਸ ਵਿਚ ਵਿਭਾਗ ਵਲੋਂ ਪੂਰੀ ਮੁਸ਼ਤੈਦੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਵਿਸ਼ਵ ਸਿਹਤ ਸੰਸਥਾ ਦੇ ਡਾਕਟਰ ਡਿੰਪਲ ਚੰਪਾਲ , ਡਾਕਟਰ ਦਯਾਨੰਦ ਮੈਡੀਕਲ ਕਾਲਜ ਵਿੱਚ ਕਮਿਊਨਿਟੀ ਵਿਭਾਗ ਦੇ ਪ੍ਰੋਫੈਸਰ ਡਾਕਟਰ ਮਹੇਸ਼ ਵੀ ਹਾਜ਼ਿਰ ਸਨ।






