
ਜੈਤੋ ੧ ਜੁਲਾਈ ( ਤੀਰਥ ਸਿੰਘ ) ਨੋਜਵਾਨ ਵੈਲਫੇਅਰ ਸੋਸਾਇਟੀ ਦੇ ਐਮਰਜੈਂਸੀ ਫੋਨ ਨੰਬਰ ਤੇ ਕਿਸੇ ਰਾਹਗੀਰ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਸੂਰਘੂਰੀ ਰੋਡ ਤੇ ਇੱਕ ਮੋਟਰਸਾਇਕਲ ਸਵਾਰ ਨੋਜਵਾਨ ਮੱਲਣ ਤੋਂ ਆਪਣੇ ਪਿੰਡ ਕਾਸਮ ਭੱਟੀ ਵੱਲ ਆ ਰਿਹਾ ਸੀ ਸਾਮ੍ਹਣੇ ਆ ਰਹੇ ਸੂਰਘੂਰੀ ਪਿੰਡ ਦਾ ਆਦਮੀ ਪੈਦਲ ਸੜਕ ਦੇ ਕਿਨਾਰੇ ਆਪਣੇ ਪਿੰਡ ਵੱਲ ਆ ਰਿਹਾ ਸੀ ਤੇ ਮੋਟਰਸਾਇਕਲ ਸਵਾਰ ਨੋਜਵਾਨ ਦੇ ਮੋਟਰਸਾਇਕਲ ਸੰਤੁਲਨ ਵਿਗੜਨ ਕਾਰਣ ਮੋਟਰਸਾਇਕਲ ਸਿੱਧਾ ਪੈਦਲ ਆ ਰਹੇ ਆਦਮੀ ਵਿੱਚ ਵੱਜਾ ਤੇ ਦੋਨੋ ਗੰਭੀਰ ਜ਼ਖਮੀ ਹੋ ਗਏ ਸੂਚਨਾ ਮਿਲਦਿਆਂ ਹੀ ਨੋਜਵਾਨ ਵੈਲਫੇਅਰ ਸੋਸਾਇਟੀ ਦੇ ਸਰਪ੍ਰਸਤ ਛੱਜੂ ਰਾਮ ਬਾਂਸਲ,ਚੇਅਰਮੈਨ ਮੰਨੂੰ ਗੋਇਲ ਪ੍ਧਾਨ ਨੀਟਾ ਗੋਇਲ, ਐਬੂਲੈਂਸ ਪਾਈਲਿਟ ਮੀਤ ਸਿੰਘ ਮੀਤਾ ਘਟਨਾ ਵਾਲੀ ਥਾਂ ਤੇ ਪਹੁੰਚੇ ਦੋਨੋ ਗੰਭੀਰ ਜ਼ਖਮੀ ਨੋਜਵਾਨ ਨੂੰ ਚੁੱਕ ਕੇ ਜੈਤੋ ਸਰਕਾਰੀ ਸਿਵਲ ਹਸਪਤਾਲ ਇਲਾਜ਼ ਉਪਚਾਰ ਲਈ ਲਿਆਂਦਾ ਮੁੱਢਲੀ ਸਹਾਇਤਾ ਦੇਣ ਉਪਰੰਤ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਜਿੰਨਾ ਦੀ ਪਹਿਚਾਣ ਮਨਪ੍ਰੀਤ ਸਿੰਘ (30ਸਾਲ) ਉਰਫ ਡਿੰਪੀ ਸਪੁੱਤਰ ਪਿੰਦਰ ਸਿੰਘ ਪਿੰਡ ਕਾਸਮ ਭੱਟੀ, ਸੁੱਖਮੰਦਰ ਸਿੰਘ (45ਸਾਲ) ਪਿੰਡ ਸੂਰਘੂਰੀ ਪਿੰਡ ਵਜੋਂ ਹੋਈ ਨਾਲ ਹੀ ਪਿੰਡ ਕਾਸਮ ਭੱਟੀ ਜਗਪਾਲ ਸਿੰਘ ਪਾਲੀ ਨੇ ਬਹੁਤ ਮੱਦਦ ਕੀਤੀ




