ਪਿੰਡ ਗੰਗਾ ਅਬਲੂ ਦੇ ਕਲੱਬ ਮੈਂਬਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਪ੍ਰਿੰਸੀਪਾਲ ਸਾਧੂ ਸਿੰਘ ਰੋਮਾਣਾ ਨੂੰ ਸਨਮਾਨਤ ਕੀਤਾ ਗਿਆ
ਪ੍ਰਿੰਸੀਪਲ ਸਾਧੂ ਸਿੰਘ ਰੋਮਾਣਾ ਨੂੰ ਸਨਮਾਨਤ ਕਰਦੇ ਹੋਏ ਕਲੱਬ ਮੈਂਬਰ ਤੇ ਨਗਰ ਨਿਵਾਸੀ ਪਿੰਡ ਗੰਗਾ

ਮੋਗਾ 2 ਮਾਰਚ ( ਚਰਨਜੀਤ ਸਿੰਘ) ਅੱਜ ਪਿੰਡ ਗੰਗਾ ਅਬਲੂ ਵਿਖੇ ਸਮੁੱਚੇ ਨਗਰ ਨਿਵਾਸੀਆਂ ਐਨ ਆਰ ਆਈ ਦੇ ਸਹਿਯੋਗ ਨਾਲ ਪਹਿਲਾ ਸ਼ਾਨਦਾਰ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਇਸ ਮੌਕੇ ਸਮੂਹ ਕਲੱਬ ਮੈਂਬਰਾਂ ਨਗਰ ਨਿਵਾਸੀਆਂ ਵੱਲੋਂ ਉੱਘੇ ਸਮਾਜਸੇਵੀ ਸਖ਼ਤ ਮਿਹਨਤ ਨਾਲ ਕੰਮ ਕਰਨ ਵਾਲੇ ਉਸਾਰੂ ਸੋਚ ਦੇ ਮਾਲਕ ਹਮੇਸ਼ਾਂ ਹੀ ਵਿਦਿਆਰਥੀਆਂ ਅਤੇ ਸਕੂਲ ਪ੍ਤੀ ਚੰਗੇ ਕੰਮਾਂ ਲਈ ਚਰਚਿਤ ਪ੍ਰਿੰਸੀਪਲ ਸਾਧੂ ਸਿੰਘ ਰੋਮਾਣਾ ਨੂੰ ਸਨਮਾਨਤ ਕੀਤਾ ਇਸ ਮੌਕੇ ਕਲੱਬ ਮੈਂਬਰਾਂ ਵੱਲੋਂ ਕਿਹਾ ਗਿਆ ਕਿ ਜਦੋਂ ਤੋਂ ਸਾਡੇ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਸਾਧੂ ਸਿੰਘ ਰੋਮਾਣਾ ਨੇ ਚਾਰਜ ਸੰਭਾਲਿਆ ਹੈ ਉਸ ਸਮੇਂ ਤੋਂ ਸਕੂਲ ਵਿਚ ਅਨੁਸ਼ਾਸਨ ਪੜ੍ਹਾਈ ਅਤੇ ਸਕੂਲ ਦੀ ਹਰ ਪੱਖ ਤੋਂ ਤਰੱਕੀ ਹੋਈ ਹੈ ਅਤੇ ਪਿੰਡ ਗੰਗਾ ਦਾ ਨਾਮ ਰੌਸ਼ਨ ਹੋਇਆ ਹੈ ਇਸ ਮੌਕੇ ਕਲੱਬ ਮੈਂਬਰ ਸਰਦਾਰ ਜਸਪਾਲ ਸਿੰਘ ਪੰਚ ਮੈਂਬਰ ਪੰਚਾਇਤ ਜਗਮੀਤ ਸਿੰਘ ਬਰਾੜ ਸੂਬਾ ਸਿੰਘ ਬਰਾੜ ਗੁਰਸ਼ਰਨਜੀਤ ਸਿੰਘ ਗੋਰਾ ਰਣਧੀਰ ਸਿੰਘ ਧੀਰਾ ਜਗਮੀਤ ਸਿੰਘ ਨੰਬਰਦਾਰ ਬੋਹਡ਼ ਸਿੰਘ ਹੈਰੀ ਬਰਾੜ ਅਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ ਇਸ ਮੌਕੇ ਪ੍ਰਿੰਸੀਪਲ ਸਾਧੂ ਸਿੰਘ ਰੋਮਾਣਾ ਨੇ ਸਾਰਿਆਂ ਦਾ ਧੰਨਵਾਦ ਕੀਤਾ
ਕੈਪਸ਼ਨ ਪ੍ਰਿੰਸੀਪਲ ਸਾਧੂ ਸਿੰਘ ਰੋਮਾਣਾ ਨੂੰ ਸਨਮਾਨਤ ਕਰਦੇ ਹੋਏ ਕਲੱਬ ਮੈਂਬਰ ਤੇ ਨਗਰ ਨਿਵਾਸੀ ਪਿੰਡ ਗੰਗਾ





