ਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ
ਦੁੱਧ ਉਤਪਾਦਕਾਂ ਨੂੰ ਡੇਅਰੀ ਸਿਖਲਾਈ ਦੇਣ ਲਈ ਬੈਚ 20 ਜੂਨ ਤੋਂ ਹੋਵੇਗਾ ਸ਼ੁਰ, ਕਾਊਂਸਲਿੰਗ ਵੀ ਉਸੇ ਦਿਨ-ਨਿਰਵੈਰ ਸਿੰਘ ਪਸ਼ੂਆਂ ਦੀ ਖਰੀਦ ਲਈ ਘੱਟ ਵਿਆਜ ’ਤੇ ਲੋਨ ਵੀ ਕਰਵਾਇਆ ਜਾਵੇਗਾ ਮੁਹੱਈਆ
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ

ਮੋਗਾ, 18 ਜੂਨ ( Charanjit Singh ) ਡਿਪਟੀ ਡਾਇਰੈਕਟਰ ਡੇਅਰੀ ਮੋਗਾ ਸ੍ਰੀ ਨਿਰਵੈਰ ਸਿੰਘ ਬਰਾੜ ਨੇੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੁੱਧ ਉਤਪਾਦਕਾਂ ਨੂੰ ਡੇਅਰੀ ਕਿੱਤੇ ਦੀ ਸਿਖਲਾਈ ਦੇਣ ਲਈ ਸ਼ੈਸਨ 2022-23 ਦਾ ਪੰਜਵਾਂ ਬੈਚ 20 ਜੂਨ, 2022 ਤੋਂ ਸ਼ੁਰੂ ਹੋ ਰਿਹਾ ਹੈ। ਇਸ ਸਿਖਲਾਈ ਕੋਰਸ ਦੀ ਕਾਉਂਸਲਿੰਗ ਵੀ ਮਿਤੀ 20 ਜੂਨ, 2022 ਨੂੰ ਡੇਅਰੀ ਸਿਖਲਾਈ ਕੇਂਦਰ ਗਿੱਲ (ਮੋਗਾ) ਵਿਖੇ ਰੱਖੀ ਗਈ ਹੈ। ਇਸ ਸਿਖਲਾਈ ਕੈਂਪ ਵਿੱਚ ਡੇਅਰੀ ਫਾਰਮਰਾਂ ਨੂੰ ਨਸਲ ਸੁਧਾਰ, ਸਸਤੀ ਖੁਰਾਕ, ਵਧੀਆ ਸਾਂਭ-ਸੰਭਾਲ ਅਤੇ ਦੁੱਧ ਦੀ ਮਹੱਤਤਾ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇਗੀ ।
ਉਨ੍ਹਾਂ ਅੱਗੇ ਦੱਸਿਆ ਕਿ ਚਾਹਵਾਨ ਉਮੀਦਵਾਰ ਜੋ ਪੇਂਡੂ ਪਿਛੋਕੜ ਦਾ ਹੋਵੇ, ਘੱਟੋ-ਘੱਟ 5ਵੀਂ ਪਾਸ ਹੋਵੇ, ਉਮਰ 18 ਤੋਂ 50 ਸਾਲ ਦੇ ਦਰਮਿਆਨ ਹੋਵੇ, ਟ੍ਰੇਨਿੰਗ ਵਿਚ ਭਾਗ ਲੈ ਸਕਦੇ ਹਨ। ਟ੍ਰੇਨਿੰਗ ਦੀ ਸਮਾਪਤੀ ਉਪਰੰਤ ਬੇਰੋਜ਼ਗਾਰਾਂ ਨੂੰ 2 ਤੋਂ 20 ਪਸ਼ੂਆਂ ਦੀ ਖਰੀਦ ਲਈ ਬੈਂਕਾਂ ਤੋਂ ਘੱਟ ਵਿਆਜ ’ਤੇ ਲੋਨ ਮੁਹੱਈਆ ਕਰਵਾ ਕੇ ਸਵੈ-ਰੋਜ਼ਗਾਰ ਵੀ ਦਿੱਤਾ ਜਾਵੇਗਾ।
ਡਿਪਟੀ ਡਾਇਰੈਕਟਰ ਡੇਅਰੀ ਮੋਗਾ ਨੇ ਦੱਸਿਆ ਕਿ ਚਾਹਵਾਨ ਉਮੀਦਵਾਰ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ, ਮੋਗਾ (ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਗਿੱਲ ਪਿੰਡ ਗਿੱਲ) ਵਿਖੇ ਸੰਪਰਕ ਕਰ ਸਕਦੇ ਹਨ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ 01636-242480 ਉੱਪਰ ਸੰਪਰਕ ਵੀ ਕੀਤਾ ਸਕਦਾ ਹੈ।