ਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ
ਜ਼ਿਲਾ ਮੋਗਾ ਵਿੱਚ ਹੀ ਹੋ ਸਕੇਗੀ ਦਾਲਾਂ ਦੀ ਪ੍ਰੋਸੈਸਿੰਗ ਅਤੇ ਨੌਜਵਾਨਾਂ ਨੂੰ ਕੀਤਾ ਜਾ ਸਕੇਗਾ ਹੁਨਰਮੰਦ
ਕਿਸਾਨ ਖੁਦ ਦਾ ਬਰੈਂਡ ਬਣਾ ਕੇ ਉਤਪਾਦ ਵੇਚਣ ਹੋਵੇਗੀ ਚੌਖੀ ਕਮਾਈ ਡਿਪਟੀ ਕਮਿਸ਼ਨਰ

ਮੋਗਾ, 14 ਜੂਨ ( Charanjit Singh ) ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਜ਼ਿਲਾ ਉਦਯੋਗ ਕੇਂਦਰ, ਖੇਤੀਬਾੜੀ ਵਿਭਾਗ, ਬਾਗਬਾਨੀ ਵਿਭਾਗ ਅਤੇ ਤਕਨੀਕੀ ਸਿੱਖਿਆ ਵਿਭਾਗ ਦੇ ਸਥਾਨਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਜ਼ਿਲਾ ਮੋਗਾ ਵਿੱਚ ਇੱਕ ਅਜਿਹਾ ‘ਇੰਨਕਿਊਬੇਸ਼ਨ ਸੈਂਟਰ (ਪ੍ਰਫੁੱਲਤ ਕੇਂਦਰ)’ ਖੋਲਣ ਦੀਆਂ ਸੰਭਾਵਨਾਵਾਂ ਤਲਾਸ਼ਣ, ਜਿਸ ਨਾਲ ਸਥਾਨਕ ਲੋਕਾਂ ਨੂੰ ਆਪਣਾ ਖੁਦ ਦਾ ਉਤਪਾਦ ਤਿਆਰ ਕਰਨ ਅਤੇ ਬਜ਼ਾਰੀਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਵਿੱਚ ਸਹਾਇਤਾ ਮਿਲ ਸਕੇ। ਇਸ ਸੰਬੰਧੀ ਉਨਾਂ ਦੇ ਦਫ਼ਤਰ ਵਿਖੇ ਹੋਈ ਮੀਟਿੰਗ ਵਿੱਚ ਜ਼ਿਲਾ ਉਦਯੋਗ ਕੇਂਦਰ ਤੋਂ ਜਨਰਲ ਮੈਨੇਜਰ ਸ੍ਰ. ਸੁਖਮਿੰਦਰ ਸਿੰਘ ਰੇਖੀ, �ਿਸ਼ੀ ਵਿਗਿਆਨ ਕੇਂਦਰ ਬੁੱਧ ਸਿੰਘ ਵਾਲਾ ਦੇ ਮੁੱਖੀ ਡਾ. ਅਮਨਦੀਪ ਸਿੰਘ ਬਰਾੜ, ਮੁੱਖ ਖੇਤੀਬਾੜੀ ਅਫ਼ਸਰ ਸ੍ਰ. ਪਿ੍ਰਤਪਾਲ ਸਿੰਘ, ਜ਼ਿਲਾ ਰੋਜ਼ਗਾਰ ਅਫ਼ਸਰ ਸ਼੍ਰੀਮਤੀ ਪਰਮਿੰਦਰ ਕੌਰ, ਜ਼ਿਲਾ ਵਿਕਾਸ ਫੈਲੋ ਸ੍ਰੀ ਰਵੀ ਤੇਜਾ, ਸਰਕਾਰੀ ਆਈ. ਟੀ. ਆਈ. ਮੋਗਾ ਦੇ ਨੁਮਾਇੰਦੇ ਅਤੇ ਹੋਰ ਹਾਜ਼ਰ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੋਗਾ ਇੱਕ ਖੇਤੀਬਾੜੀ ਅਧਾਰਿਤ ਜ਼ਿਲਾ ਹੈ। ਇਥੇ ਮੂੰਗੀ ਸਮੇਤ ਕਈ ਫ਼ਸਲਾਂ ਪੈਦਾ ਹੁੰਦੀਆਂ ਹਨ। ਜੇਕਰ ਕਿਸਾਨ ਇਨਾਂ ਫਸਲਾਂ ਦੀ ਪ੍ਰੋਸੈਸਿੰਗ ਅਤੇ ਖੁਦ ਬਾਜ਼ਾਰੀਕਰਨ ਕਰਨ ਤਾਂ ਉਹ ਜਿਆਦਾ ਮੁਨਾਫ਼ਾ ਕਮਾ ਸਕਦੇ ਹਨ। ਉਨਾਂ ਕਿਹਾ ਕਿ ਇਸ ਦਿਸ਼ਾ ਵਿੱਚ ਜੇਕਰ ਫੂਡ ਪ੍ਰੋਸੈਸਿੰਗ ਵਿਭਾਗ ਨਾਲ ਰਾਬਤਾ ਕਾਇਮ ਕਰਕੇ ਜ਼ਿਲਾ ਮੋਗਾ ਵਿੱਚ ਕੋਈ ‘ਇੰਨਕਿਊਬੇਸ਼ਨ ਸੈਂਟਰ (ਪ੍ਰਫੁੱਲਤ ਕੇਂਦਰ)’ ਖੋਲਿਆ ਜਾਵੇ ਤਾਂ ਕਿਸਾਨਾਂ ਦੀ ਆਰਥਿਕਤਾ ਨੂੰ ਉਪਰ ਚੁੱਕਣ ਵਿੱਚ ਬਹੁਤ ਵੱਡਾ ਯੋਗਦਾਨ ਹੋ ਸਕਦਾ ਹੈ। ਇਸ ਨਾਲ ਜਿੱਥੇ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਦੀ ਪ੍ਰੇਸ਼ਾਨੀ ਨਹੀਂ ਆਵੇਗੀ ਉਥੇ ਹੀ ਉਹ ਚੌਖੀ ਕਮਾਈ ਕਰ ਸਕਦੇ ਹਨ।
ਉਨਾਂ ਕਿਹਾ ਕਿਉਂਕਿ ਜ਼ਿਲਾ ਮੋਗਾ ਵਿੱਚ ਮੂੰਗੀ ਦੀ 5000 ਹੈਕਟੇਅਰ ਤੋਂ ਵੱਧ ਰਕਬੇ ਵਿੱਚ ਖੇਤੀ ਕੀਤੀ ਜਾਂਦੀ ਹੈ। ਹੁਣ ਪੰਜਾਬ ਸਰਕਾਰ ਨੇ ਮੂੰਗੀ ਦੀ ਫਸਲ ਨੂੰ ਐੱਮ. ਐੱਸ. ਪੀ. ਉਤੇ ਖਰੀਦਣ ਦਾ ਵੀ ਐਲਾਨ ਕਰ ਦਿੱਤਾ ਹੈ ਤਾਂ ਜ਼ਿਲਾ ਮੋਗਾ ਵਿੱਚ ਭਵਿੱਖ ਵਿੱਚ ਮੂੰਗੀ ਦੀ ਪੈਦਾਵਾਰ ਹੋਰ ਵਧਣ ਦੀ ਸੰਭਾਵਨਾ ਹੈ। ਇਸੇ ਕਰਕੇ ਇਥੋਂ ਦੇ ਕਿਸਾਨਾਂ ਨੂੰ ਆਪਣੀ ਫ਼ਸਲ ਨੂੰ ਖੁਦ ਪ੍ਰੋਸੈਸਿੰਗ ਅਤੇ ਬਾਜ਼ਾਰੀਕਰਨ ਲਈ ਰਾਹ ਦਿਖਾਉਣ ਦੀ ਲੋੜ ਹੈ। ਜੇਕਰ ਜ਼ਿਲਾ ਮੋਗਾ ਵਿੱਚ ‘ਇੰਨਕਿਊਬੇਸ਼ਨ ਸੈਂਟਰ (ਪ੍ਰਫੁੱਲਤ ਕੇਂਦਰ)’ ਖੁੱਲ ਜਾਂਦਾ ਹੈ ਤਾਂ ਕਿਸਾਨ ਦਾਲਾਂ, ਮਸਾਲੇ, ਅਧਰਕ, ਤੇਲ ਬੀਜ ਅਤੇ ਹੋਰ ਚੌਲਾਂ ਦੀ ਪ੍ਰੋਸੈਸਿੰਗ ਖੁਦ ਕਰਵਾ ਸਕਣਗੇ। ਇਸ ਉਪਰੰਤ ਉਹ ਇਸ ਦੀ ਬਰੈਂਡਿੰਗ ਕਰਕੇ ਖੁਦ ਵੇਚਣ ਤਾਂ ਇਸ ਦਾ ਬਹੁਤ ਲਾਭ ਹੋਵੇਗਾ।
ਡਾ. ਅਮਨਦੀਪ ਸਿੰਘ ਬਰਾੜ ਨੇ ਡਿਪਟੀ ਕਮਿਸ਼ਨਰ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਸੰਬੰਧੀ ਜ਼ਿਲਾ ਉਦਯੋਗ ਕੇਂਦਰ ਨਾਲ ਤਾਲਮੇਲ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਉਣਗੇ। ਸ੍ਰ. ਸੁਖਮਿੰਦਰ ਸਿੰਘ ਰੇਖੀ ਨੇ ਕਿਹਾ ਕਿ ਉਹ ਇਸ ਸੰਬੰਧੀ ਆਪਣੇ ਵਿਭਾਗ ਨਾਲ ਤਾਲਮੇਲ ਕਰਕੇ ਇਸ ਪ੍ਰੋਜੈਕਟ ਨੂੰ ਅਮਲੀ ਜਾਮਾ ਪਹਿਨਾਉਣਗੇ। ਇਸੇ ਤਰਾਂ ਉਨਾਂ ਸੁਝਾਅ ਦਿੱਤਾ ਕਿ ਸਥਾਨਕ ਸਰਕਾਰੀ ਉਦਯੋਗਿਕ ਸਿਖ਼ਲਾਈ ਸੰਸਥਾ (ਆਈ. ਟੀ. ਆਈ.) ਵਿਖੇ ਲੁਧਿਆਣਾ ਸਥਿਤ ਸੈਂਟਰ ਟੂਲ ਰੂਮ (ਸੀ. ਟੀ. ਆਰ.) ਦਾ ਵਿਸਤਾਰ ਕੇਂਦਰ (ਐਕਸਟੈਂਨਸ਼ਨ ਕਾਊਂਟਰ) ਵੀ ਖੋਲਿਆ ਜਾ ਸਕਦਾ ਹੈ। ਜਿਸ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਸਿਰਫ਼ ਜਗਾ ਹੀ ਮੁਹੱਈਆ ਕਰਵਾਈ ਜਾਣੀ ਹੈ। ਇਹ ਪ੍ਰੋਜੈਕਟ ਕਰੀਬ 20 ਕਰੋੜ ਰੁਪਏ ਦਾ ਹੋਵੇਗਾ। ਇਹ ਕੇਂਦਰ ਖੁੱਲਣ ਨਾਲ ਜਿੱਥੇ ਜ਼ਿਲਾ ਮੋਗਾ ਦੇ ਨੌਜਵਾਨਾਂ ਨੂੰ ਤਕਨੀਕੀ ਪੱਖ ਤੋਂ ਹੁਨਰਮੰਦ ਕੀਤਾ ਜਾ ਸਕੇਗਾ ਉਥੇ ਹੀ ਇਸ ਨਾਲ ਇਲਾਕੇ ਦਾ ਸਨਅਤੀ ਵਿਕਾਸ ਲਈ ਵੀ ਰਾਹ ਪੱਧਰਾ ਹੋ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਉਕਤ ਦੋਵੇਂ ਪ੍ਰਸਤਾਵਾਂ ਨੂੰ ਅਜ਼ਾਦੀ ਦਾ 75ਵਾਂ ਅੰਮਿ੍ਰਤ ਮਹਾਂਉਤਸਵ ਤਹਿਤ ਸਿਰੇ ਚਾੜਨ ਲਈ ਉਪਰਾਲੇ ਸ਼ੁਰੂ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਉਨਾਂ ਦਾ ਟੀਚਾ ਹੈ ਕਿ ਜ਼ਿਲਾ ਮੋਗਾ ਨੂੰ ਦਾਲਾਂ ਦੀ ਪ੍ਰੋਸੈਸਿੰਗ ਅਤੇ ਨੌਜਵਾਨਾਂ ਨੂੰ ਹੁਨਰਮੰਦ ਕਰਨ ਲਈ ਅਜਿਹਾ ਮੈਦਾਨ/ਪਲੇਟਫਾਰਮ ਤਿਆਰ ਕੀਤਾ ਜਾਵੇ ਜਿਸ ਨਾਲ ਕਿਸਾਨਾਂ ਅਤੇ ਨੌਜਵਾਨਾਂ ਦਾ ਭਵਿੱਖ ਸੁਨਹਿਰੀ ਬਣ ਸਕੇ।





