ਕਾਂਗਰਸ ਨੂੰ ਮੁੜ ਤੋਂ ਮਜਬੂਤ ਕਰਨ ਲਈ ਕਾਂਗਰਸ ਹਾਈਕਮਾਂਡ ਵਲੋਂ ਸਰਗਰਮੀਆਂ ਤੇਜ
ਅੱਜ ਬੀ.ਆਰ.ਓ ਨੇ ਵਿਸ਼ੇਸ਼ ਤੋਰ ਤੇ ਪੁੱਜਕੇ ਹਲਕਾ ਇੰਚਾਰਜ ਮਾਲਵਿਕਾ ਸੂਦ ਨਾਲ ਕੀਤੀ ਮੀਟਿੰਗ

ਮੋਗਾ 17 May : (Charanjit Singh) ਪਿਛਲੇ ਸਮੇਂ ਚ ਹੋਈਆਂ ਵਿਧਾਨ ਸਭ ਚੋਣਾਂ ਤੋਂ ਬਾਅਦ ਜਿੱਥੇ ਕਾਂਗਰਸ ਪਾਰਟੀ ਦੀ ਹਾਈਕਮਾਂਡ ਵਲੋਂ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਚ ਫੇਰਬਦਲ ਕਰਕੇ ਪਾਰਟੀ ਦੀ ਮਜਬੂਤੀ ਲਈ ਨਵੀਆਂ ਰਣਨੀਤੀਆਂ ਉਲੀਕੀਆਂ ਜਾ ਰਹੀਆਂ ਹਨ ਉੱਥੇ ਪੰਜਾਬ ਅੰਦਰ ਵੀ ਲੀਡਰਸ਼ਿਪ ਵਲੋਂ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਜੀ ਦੇ ਆਦੇਸ਼ਾਂ ਤਹਿਤ ਪੰਜਾਬ ਅੰਦਰ ਵੱਖ ਵੱਖ ਥਾਵਾਂ ਉਪਰ ਰੋਜਾਨਾ ਜਮੀਨੀ ਪੱਧਰ ਤੇ ਵਰਕਰਾਂ ਨਾਲ ਜੁੜਣ ਲਈ ਜੰਗੀ ਪੱਧਰ ਤੇ ਮੀਟਿੰਗ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ! ਇਸੇ ਤਹਿਤ ਅੱਜ ਕਾਂਗਰਸ ਪਾਰਟੀ ਦੇ ਬੀ.ਆਰ.ਓ ਪਰਮਿੰਦਰ ਮਹਿਤਾ ਆਪਣੀ ਟੀਮ ਨਾਲ ਵਿਸ਼ੇਸ਼ ਮੀਟਿੰਗ ਕਰਨ ਲਈ ਪਾਰਟੀ ਦੇ ਹਲਕਾ ਇੰਚਾਰਜ ਮਾਲਵਿਕਾ ਸੂਦ ਦੇ ਦਫਤਰ ਪੁੱਜੇ ਅਤੇ ਵਿਚਾਰਾਂ ਕੀਤੀਆਂ! ਸਭ ਤੋਂ ਪਹਿਲਾ ਮਾਲਵਿਕਾ ਸੂਦ ਵਲੋਂ ਟੀਮ ਨਾਲ ਉਨ੍ਹਾਂ ਦਾ ਸੁਆਗਤ ਕਰਦਿਆਂ ਜੀ ਆਇਆ ਕਿਹਾ ਗਿਆ! ਇਸ ਦੌਰਾਨ ਮੌਕੇ ਤੇ ਮੋਜੂਦ ਪਾਰਟੀ ਵਰਕਰਾਂ ਅਤੇ ਆਗੂਆਂ ਨਾਲ ਗੱਲਬਾਤ ਕਰਦਿਆਂ ਬੀ.ਆਰ.ਓ ਨੇ ਚੋਣਾਂ ਦੌਰਾਨ ਹੋਈਆਂ ਗਤੀਵਿਧੀਆਂ ਬਾਰੇ ਬਾਰੀਕੀ ਨਾਲ ਜਾਣਕਾਰੀ ਹਾਸਿਲ ਕੀਤੀ ਅਤੇ ਵਰਕਰਾਂ ਤੋਂ ਪਾਰਟੀ ਦੇ ਪਿੱਛੇ ਹੋਣ ਦੇ ਕਰਨਾ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀਆਂ, ਜਿਸਦੇ ਚਲਦਿਆਂ ਮੌਜੂਦ ਵਰਕਰਾਂ ਨੇ ਬੀ.ਆਰ.ਓ ਨਾਲ ਖੁੱਲਕੇ ਆਪਣੇ ਵਿਚਾਰ ਰੱਖਦਿਆਂ ਗੱਲਬਾਤ ਕੀਤੀ ਅਤੇ ਪਾਰਟੀ ਅੰਦਰ ਹਰ ਇਕ ਵਰਕਰ ਅਤੇ ਆਗੂ ਨੂੰ ਬਰਾਬਰ ਦਾ ਮਾਨ ਸਨਮਾਨ ਦਵਾਉਣ ਲਈ ਵਚਨਵੱਧ ਹੋਣ ਦੀ ਗੱਲ ਆਖੀ! ਸਾਰੀਆਂ ਗੱਲਾਂ ਸੁਣਨ ਉਪਰੰਤ ਗੱਲਬਾਤ ਕਰਦਿਆਂ ਬੀ.ਆਰ.ਓ ਮਹਿਤਾ ਜੀ ਨੇ ਕਿਹਾ ਕਿ ਪਾਰਟੀ ਦੇ ਆਦੇਸ਼ਾਂ ਤੇ ਇਹਨਾਂ ਮੀਟਿੰਗ ਨੂੰ ਨਿਰੰਤਰ ਕਰਨ ਦਾ ਮਕਸਦ ਹੈ ਕਿ ਪਾਰਟੀ ਤੋਂ ਨਿਰਾਸ਼ ਵਰਕਰਾਂ ਦੀ ਮੁੜ ਤੋਂ ਘਰ ਵਾਪਿਸੀ ਕਾਰਵਾਈ ਜਾ ਸਕੇ ਅਤੇ ਪਾਰਟੀ ਦੀ ਮਜਬੂਤੀ ਲਈ ਨਵੀ ਲੀਡਰਸ਼ਿਪ ਦੀ ਅਗੁਵਾਈ ਚ ਬੇਹਤਰੀਨ ਕਾਰਜ ਕਰਕੇ ਪਾਰਟੀ ਨੂੰ ਪੰਜਾਬ ਅੰਦਰ ਮੁੜ ਤੋਂ ਖੜਾ ਕੀਤਾ ਜਾ ਸਕੇ! ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਕਹਿਣੀ ਅਤੇ ਕਥਨੀ ਚ ਬੜਾ ਫਰਕ ਹੈ! ਲੋਕ ਮੁੜ ਤੋਂ ਕਾਂਗਰਸ ਨੂੰ ਸੱਤਾ ਚ ਲਿਆਉਣ ਲਈ ਸਹੀ ਸਮੇਂ ਦਾ ਇੰਤਜਾਰ ਕਰ ਰਹੇ ਹਨ ਅਤੇ ਆਪਣੀ ਵੀ ਕੋਸ਼ਿਸ਼ ਹੈ ਕਿ ਪਾਰਟੀ ਦੇ ਅੰਦਰੂਨ ਗਿਲੇ ਸ਼ਿਕਵੇ ਦੂਰ ਕਰਕੇ ਪਾਰਟੀ ਨੂੰ ਮੁੜ ਨੂੰ ਨਵੀ ਸੋਚ ਅਨੁਸਾਰ ਉਜਾਗਰ ਕੀਤਾ ਜਾਵੇ! ਉਨ੍ਹਾਂ ਕਿਹਾ ਕਿ ਜਲਦੀ ਹੀ ਆਉਣ ਵਾਲੇ ਦਿਨਾਂ ਚ ਲੋਕਹਿਤ ਨੂੰ ਮੁੱਖ ਰੱਖਦਿਆਂ ਪਾਰਟੀ ਅੰਦਰ ਨਵੀਆਂ ਤਬਦੀਲੀਆਂ ਕੀਤੀਆਂ ਜਾਣਗੀਆਂ ਅਤੇ ਪਾਰਟੀ ਦਾ ਝੰਡਾ ਚੁੱਕੇ ਦਿਨ ਰਾਤ ਇਕ ਕਰਨ ਵਾਲੇ ਕਿਸੇ ਵੀ ਵਰਕਰ ਨੂੰ ਮਾਨ ਸਨਮਾਨ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ! ਉਨ੍ਹਾਂ ਕਿਹਾ ਕਿ ਇਹਨਾਂ ਮੀਟਿੰਗ ਦਾ ਮੁੱਖ ਟੀਚਾ ਪਾਰਟੀ ਅੰਦਰ ਅਨੁਸ਼ਾਸ਼ਨ ਨੂੰ ਕਾਇਮ ਕਰਨਾ ਹੈ ਤਾਂਕਿ ਹਰ ਵਰਕਰ ਆਗੂ ਅਨੁਸ਼ਾਸ਼ਨ ਚ ਰਹਿਕੇ ਪਾਰਟੀ ਦੇ ਬੈਨਰ ਤਲੇ ਆਪਣੀ ਸੇਵਾ ਨੂੰ ਜਾਰੀ ਰੱਖ ਸਕੇ! ਅੰਤ ਚ ਬੀ.ਆਰ.ਓ ਦਾ ਪੁੱਜਣ ਤੇ ਸਨਮਾਨ ਕਰਦਿਆਂ ਮਾਲਵਿਕਾ ਸੂਦ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੀ ਮੋਗਾ ਹਲਕੇ ਦੀ ਸਮੁੱਚੀ ਟੀਮ ਪਾਰਟੀ ਦੇ ਬੈਨਰ ਹੇਠਾਂ ਇੰਸਾਨੀਅਤ ਨੂੰ ਮੁੱਖ ਰੱਖਦਿਆਂ ਲੋਕਸੇਵਾ ਲਈ ਪਹਿਲਾ ਵੀ ਤੱਤਪਰ ਸੀ ਅਤੇ ਹਮੇਸ਼ਾ ਰਹੇਗੀ! ਇਸ ਮੌਕੇ ਗੌਤਮ ਸੱਚਰ, ਵਿਕਰਮ ਸੱਚਰ, ਡਾਕਟਰ ਨਵੀਨ ਸੂਦ, ਜਗਦੀਪ ਸਿੰਘ ਜੱਗੂ, ਆਤਮਾ ਸਿੰਘ ਨੇਤਾ, ਵਿਪਨ ਸੂਦ, ਮਿਕੀ ਹੁੰਦਲ, ਜਸਪਾਲ ਸਿੰਘ ਡਰੋਲੀ, ਪਿੰਟੂ ਗਿੱਲ, ਪਰਮਪਾਲ ਸਿੰਘ ਤਖਤੂਪੁਰਾ, ਗੁੱਲੂ ਆਹਲੂਵਾਲੀਆ, ਲੋਕ ਸ਼ਰਮਾ ਅਲੀ, ਰਾਜਾਨ ਬਾਂਸਲ, ਬੰਟੂ ਜੈਸਵਾਲ, ਵਿੱਕੀ ਮਹਿੰਦੀਰੱਤਾ, ਗਗਨ ਗੁਪਤਾ ਮੈਕੀ, ਮਨੂੰ ਸੂਦ, ਮੋਹਿਤ ਸੂਦ, ਗੁਰਪ੍ਰੀਤ ਸਿੰਘ, ਗਗਨਦੀਪ ਮਿੱਤਲ ਆਦਿ ਹਾਜਿਰ ਸਨ|




