WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2022-02-24 at 6.51.37 PM (3)
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਤਾਜਾ ਖਬਰਾਂਤਾਜ਼ਾ ਖਬਰਾਂਮਨੋਰੰਜਨਰਾਜਰਾਜਨੀਤੀਵਪਾਰ

ਪੁਲਿਸ ਵੱਲੋਂ ਸਾਈਬਰ ਕ੍ਰਾਈਮ ਹੈਲਪ ਡੈਸਕ ਅਤੇ ਹੈਲਪਲਾਈਨ ਨੰਬਰ 1930 ਬਾਰੇ ਫੈਲਾਈ ਜਾ ਰਹੀ ਜਾਗਰੂਕਤਾ

ਜਿ਼ਲ੍ਹਾ ਪੁਲਿਸ ਮੋਗਾ ਵੱਲੋਂ ਸਾਈਬਰ ਕ੍ਰਾਈਮ ਦੀਆਂ ਠੱਗੀਆਂ ਨੂੰ ਕਰੜੇ ਹੱਥੀਂ ਨਿਜੱਠਣ ਲਈ ਹੈਲਪਲਾਈਨ ਨੰਬਰ 97800-22231 ਵੀ ਕੀਤਾ ਜਾਰੀ

WhatsApp Image 2024-08-10 at 7.15.30 PM
WhatsApp Image 2022-05-20 at 2.57.41 PM
WhatsApp Image 2024-08-10 at 5.49.29 PM
WhatsApp Image 2023-03-28 at 1.44.51 PM (1)
WhatsApp Image 2024-08-10 at 5.37.58 PM
WhatsApp Image 2024-08-10 at 7.15.30 PM (4)
New Year Post 2024 (2)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਮੋਗਾ, 22 ਅਪ੍ਰੈਲ ( ਚਰਨਜੀਤ ਸਿੰਘ ) ਅੱਜ ਦੇ ਆਧੁਨਿਕ ਯੁੱਗ ਵਿਚ ਅਪਰਾਧੀਆਂ ਦੁਆਰਾ ਮੋਬਾਇਲ `ਤੇ ਆਧੁਨਿਕ ਢੰਗ ਨਾਲ ਠੱਗੀ ਮਾਰਨ ਨੂੰ ਸਾਈਬਰ ਕਰਾਈਮ ਕਿਹਾ ਜਾਂਦਾ ਹੈ। ਸਾਈਬਰ ਕਰਾਈਮ ਵਿਚ ਦੋਸ਼ੀਆਂ ਦੁਆਰਾ ਇੰਟਰਨੈਟ ਅਤੇ ਮੋਬਾਇਲ ਫੋਨ ਦੀ ਮੱਦਦ ਨਾਲ ਭੋਲੇ ਭਾਲੇ ਲੋਕਾਂ ਨੂੰ ਮੂਰਖ ਬਣਾਕੇ ਉਨ੍ਹਾਂ ਦੇ ਡੈਬਿਟ/ਕ੍ਰੈਡਿਟ ਕਾਰਡ ਦਾ ਪਿੰਨ/ਸੀ.ਵੀ.ਵੀ. ਨੰਬਰ ਜਾਂ ਓ.ਟੀ.ਪੀ. ਪ੍ਰਾਪਤ ਕਰਕੇ ਪੈਸੇ ਦੀ ਠੱਗੀ ਕੀਤੀ ਜਾਂਦੀ ਹੈ। ਇਨ੍ਹਾਂ ਸਾਈਬਰ ਅਪਰਾਧਾਂ ਦੀ ਗਿਣਤੀ ਵਿਚ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ। ਜੇਕਰ ਠੱਗੀ ਦਾ ਸਮੇਂ ਸਿਰ ਪਤਾ ਲੱਗ ਜਾਵੇ ਤਾਂ ਧੋਖਾਧੜੀ ਦੇ ਸ਼ਿਕਾਰ ਹੋਏ ਵਿਅਕਤੀ ਦੇ ਪੈਸੇ ਉਸਨੂੰ ਵਾਪਸ ਦਿਵਾਉਣ ਵਿੱਚ ਪੁਲਿਸ ਨੂੰ ਕਾਫ਼ੀ ਮੱਦਦ ਮਿਲਦੀ ਹੈ।
ਸੀਨੀਅਰ ਕਪਤਾਨ ਪੁਲਿਸ ਮੋਗਾ ਸ਼੍ਰੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਮੋਗਾ ਪੁਿਲਸ ਵੱਲੋਂ ਸਾਈਬਰ ਅਪਰਾਧਾਂ ਦੇ ਸਬੰਧੀ ਆਮ ਜਨਤਾ ਨੂੰ ਵੱਧ ਤੋਂ ਵੱਧ ਸੁਚੇਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਤਾਂ ਕਿ ਸਾਈਬਰ ਅਪਰਾਧਾਂ ਨੂੰ ਘਟਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਮੋਗਾ ਪੁਲਿਸ ਵੱਲੋ ਸੋਸ਼ਲ਼ ਮੀਡੀਆ ਅਤੇ ਵੱਖ-ਵੱਖ ਥਾਵਾਂ `ਤੇ ਸੈਮੀਨਾਰ ਲਗਾ ਕੇ ਨੈਸ਼ਨਲ ਸਾਈਬਰ ਕਰਾਈਮ ਹੈਲਪਲਾਈਨ ਨੰਬਰ 1930 ਬਾਰੇ ਜਾਗਰੂਕਤਾ ਫੈਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਹੈਲਪਲਾਈਨ ਨੰਬਰ ਹਫ਼ਤੇ ਦੇ ਸੱਤੋ ਦਿਨ 24 ਘੰਟੇ ਚਲਦਾ ਹੈ ਅਤੇ ਧੋਖੇ ਦਾ ਸਿ਼ਕਾਰ ਵਿਅਕਤੀ ਕਿਸੇ ਵੀ ਸਮੇਂ ਇਸ ਉੱਪਰ ਸਿ਼ਕਾਇਤ ਦਰਜ ਕਰਵਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਵੱਖ ਜਾਗਰੂਕਤਾ ਪ੍ਰੋਗਰਾਮਾਂ ਵਿੱਚ “ਗੋਲਡਨ ਹਾਅਰਜ” ਪ੍ਰਤੀ ਵੀ ਲੋਕਾਂ ਵਿੱਚ ਜਾਗਰੂਕਤਾ ਫੈਲਾਈ ਜਾ ਰਹੀ ਹੈ ਜਿਹੜੀ ਕਿ ਬੜੀ ਹੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਧੋਖਾਧੜੀ ਹੋੋਣ ਦੇ ਬਾਅਦ 24 ਘੰਟੇ ਦਾ ਸਮਾਂ ਗੋਲਡਨ ਹਾਅਰਜ ਵਿੱਚ ਗਿਣਿਆ ਜਾਂਦਾ ਹੈ ਕਿਉਂਕਿ ਜੇਕਰ ਧੋਖਾਧੜੀ ਦਾ ਸਿ਼ਕਾਰ ਵਿਅਕਤੀ ਇਨ੍ਹਾਂ ਘੰਟਿਆਂ ਵਿੱਚ ਆਪਣੀ ਸਿ਼ਕਾਇਤ ਦਰਜ ਕਰਵਾ ਦਿੰਦਾ ਹੈ ਤਾਂ ਅਪਰਾਧੀਆਂ ਦਾ ਪਤਾ ਜਲਦੀ ਲਗਾਇਆ ਜਾ ਸਕਦਾ ਹੈ।
ਸ੍ਰੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਮੋਗਾ ਪੁਲਿਸ ਵੱਲੋਂ ਸਾਈਬਰ ਅਪਰਾਧਾਂ `ਤੇ ਨੱਥ ਪਾਉਣ ਲਈ ਅਤੇ ਇਨ੍ਹਾਂ ਦੇ ਕੇਸਾਂ ਨੂੰ ਕਰੜੇ ਹੱਥੀਂ ਨਿਪਟਾਉਣ ਲਈ ਇੱਕ  ਨਿਵੇਕਲਾ ਉਪਰਾਲਾ ਕਰਦੇ ਹੋਏ ਸਾਈਬਰ ਕਰਾਈਮ ਸੈੱਲ ਦਾ ਹੈਲਪਲਾਈਨ ਨੰਬਰ 97800-22231 ਜਿਲ੍ਹਾ ਮੋਗਾ ਲਈ ਜਾਰੀ ਕੀਤਾ ਹੈ ਜੋ 24 ਘੰਟੇ ਸਾਈਬਰ ਅਪਰਾਧਾਂ ਨਾਲ ਸਬੰਧਤ ਦਰਖਾਸਤਾਂ ਹਾਸਲ ਕਰੇਗਾ ਅਤੇ ਧੋਖਾਧੜੀ ਦੇ ਸ਼ਿਕਾਰ ਹੋਏ ਵਿਅਕਤੀ ਨੂੰ ਜਲਦ ਤੋ ਜਲਦ ਇਨਸਾਫ਼ ਦਿਵਾਏਗਾ।ਉਨ੍ਹਾਂ ਦੱਸਿਆ ਕਿ ਸਾਈਬਰ ਕ੍ਰਾਈਮ ਸਬੰਧੀ ਦਰਖਾਸਤਾਂ ਨੂੰ ਦਰਜ ਕਰਨ ਦਾ ਕਾਊਂਟਰ ਵੀ ਮੋਗਾ ਪੁਲਿਸ ਵੱਲੋਂ ਅਲੱਗ ਸਥਾਪਿਤ ਕਰ ਦਿੱਤਾ ਗਿਆ ਹੈ ਤਾਂ ਕਿ ਦਰਖਾਸਤ ਦਰਜ ਕਰਵਾਉਣ ਵਿੱਚ ਕਿਸੇ ਵੀ ਵਿਅਕਤੀ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਨ੍ਹਾਂ ਸਿ਼ਕਾਇਤਾਂ ਨੂੰ ਮੋਗਾ ਪੁਿਲਸ ਪਹਿਲ ਦੇ ਆਧਾਰ ਤੇ ਡੀਲ ਕਰੇਗੀ ਅਤੇ ਜਲਦ ਤੋਂ ਜਲਦ ਯੋਗ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਉਹ ਸਾਈਬਰ ਸਬੰਧੀ ਹੁੰਦੀਆਂ ਠੱਗੀਆਂ ਤੋਂ ਸੁਚੇਤ ਰਹਿਣ ਪਰ ਫਿਰ ਵੀ ਜੇਕਰ ਕਿਸੇ ਵੀ ਵਿਅਕਤੀ ਨਾਲ ਸਾਈਬਰ ਸਬੰਧੀ ਠੱਗੀ ਵੱਜਦੀ ਹੈ ਤਾਂ ਉਹ ਸਮਾਂ ਵਿਅਰਥ ਕਰੇ ਬਿਨ੍ਹਾਂ 24 ਘੰਟੇ ਦੇ ਅੰਦਰ ਅੰਦਰ ਇਸ ਸਬੰਧੀ ਆਪਣੀ ਸਿ਼ਕਾਇਤ 1930 ਜਾਂ ਮੋਗਾ ਪੁਲਿਸ ਵੱਲੋਂ ਜਾਰੀ ਨੰਬਰ 97800-22231 ਜਾਂ ਫਿਰ ਮੋਗਾ ਪੁਿਲਸ ਦੇ ਸਾਂਝ ਕੇਂਦਰ ਸਾਹਮਣੇ ਸਥਾਪਿਤ ਕੀਤੇ ਗਏ ਸਾਈਬ ਕ੍ਰਾਈਮ ਸੈੱਲ ਦੇ ਕਾਊਂਟਰ ਤੇ ਦਰਖਾਸਤ ਦੇਵੇ।

fastnewspunjab

Related Articles

Back to top button