ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਲਈ ਪਾਰਟੀ ਆਗੂਆਂ ਵਰਕਰਾਂ ਨੇ ਕੀਤੀ ਮੀਟਿੰਗ
ਪਾਰਟੀ ਆਗੂ, ਵਰਕਰਾਂ ਅਤੇ ਹਲਕਾ ਵਾਸੀਆਂ ਨਾਲ ਹਮੇਸ਼ਾ ਚਟਾਨ ਵਾਂਗ ਖੜੇ ਰਹਾਂਗੇ- ਸੂਦ, ਬਰਾੜ ਮੋਗਾ!

ਮੋਗਾ 15 ਮਾਰਚ ( ਚਰਨਜੀਤ ਸਿੰਘ ) ਬੇਸ਼ੱਕ ਇਸ ਵਾਰ ਪੰਜਾਬ ਵਾਸੀਆਂ ਨੇ ਤੀਜੀ ਧਿਰ ਨੂੰ ਮੌਕੇ ਦੇਕੇ ਸਿਆਸਤ ਚ ਬਿਠਾਇਆ ਹੈ ਪਰੰਤੂ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਹਮੇਸ਼ਾ ਅਮਰ ਹੈ ਅਤੇ ਆਉਣ ਵਾਲੇ ਦਿਨਾਂ ਚ ਕਾਂਗਰਸ ਪਾਰਟੀ ਦੀ ਵਿਚਾਰਧਾਰਾ, ਨਵੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਜੰਗੀ ਪੱਧਰ ਤੇ ਉਪਰਾਲੇ ਕਰਦਿਆਂ ਨਵੀਆਂ ਰਣਨੀਤੀਆਂ ਉਲੀਕੀਆਂ ਜਾਣਗੀਆਂ! ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸੀਨੀਅਰ ਆਗੂਆਂ ਅਤੇ ਵਰਕਰਾਂ ਦੀ ਹੋਈ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਮਾਲਵਿਕਾ ਸੂਦ ਅਤੇ ਜਿਲਾ ਪ੍ਰਧਾਨ ਕਮਲਜੀਤ ਸਿੰਘ ਬਰਾੜ ਨੇ ਸਾਂਝੇ ਤੋਰ ਤੇ ਕੀਤਾ! ਉਨ੍ਹਾਂ ਕਿਹਾ ਕਿ ਖ਼ਿਆਲੀ ਪੁਲਾਉ ਬਣਾਕੇ ਲੋਕਾਂ ਦਾ ਵੋਟ ਬੈਂਕ ਵੋਟਰਕੇ ਸਿਆਸਤ ਚ ਆਈ ਇਸ “ਆਪ” ਸਰਕਾਰ ਦਾ ਜਲਦੀ ਹੀ ਬੋਰੀਆਂ ਬਿਸਤਰਾ ਗੋਲ਼ ਹੋ ਜਾਵੇਗਾ! ਉਨ੍ਹਾਂ ਕਿਹਾ ਕਿ ਮੋਗਾ ਵਿਧਾਨ ਸਭ ਸੀਟ ਉਪਰ ਲਗਭਗ 40 ਹਜਾਰ ਦੇ ਕਰੀਬ ਵੋਟ ਭੁਗਤਣਾ ਇਸ ਗੱਲ ਦਾ ਸਬੂਤ ਹੈ ਕਿ ਲੋਕ ਅੱਜ ਵੀ ਕਾਂਗਰਸ ਨੂੰ ਸੱਤਾ ਉਪਰ ਵੇਖਣਾ ਚਾਹੁੰਦੇ ਹਨ! ਮਾਲਵਿਕਾ ਸੂਦ ਨੇ ਕਿਹਾ ਕਿ ਅਸੀਂ ਆਪਣੇ ਹਲਕੇ ਦੀ ਸੇਵਾ ਲਈ ਜਿਥੇ ਸਦਾ ਹਾਜਿਰ ਹਨ ਉਥੇ ਪਾਰਟੀ ਦੀ ਸੇਵਾ ਕਰਨ ਵਾਲੇ ਵਰਕਰਾਂ ਨਾਲ ਵੀ ਚਟਾਨ ਵਾਂਗ ਖੜੇ ਹਾਂ ਅਤੇ ਉਹ ਦਿਨ ਦੂਰ ਨਹੀਂ ਜਦੋ ਆਮ ਆਦਮੀ ਪਾਰਟੀ ਦਾ ਚਿਹਰਾ ਜਨਤਾ ਦੀ ਕਚਹਿਰੀ ਚ ਨੰਗਾ ਹੋ ਜਾਵੇਗਾ! ਇਸ ਮੌਕੇ ਪਾਰਟੀ ਆਗੂ ਅਤੇ ਵਰਕਰ ਵੀ ਹਾਜਿਰ ਸਨ!




