Amritsarਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀ
ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮੋਗਾ ਡਾ. ਹਰਵੀਨ ਕੌਰ ਨੇ ਵਰਲਡ ਰੇਬੀਜ਼ ਡੇਅ ਉੱਤੇ ਦਿੱਤੀ ਜ਼ਿਲ੍ਹਾ ਵਾਸੀਆਂ ਨੂੰ ਵਿਸ਼ੇਸ਼ ਸਲਾਹ
ਹਲਕਾਅ ਵਰਗੀ ਭਿਆਨਕ ਬਿਮਾਰੀ ਤੋਂ ਬਚਣ ਲਈ ਆਪਣੇ ਅਤੇ ਪਾਲਤੂ ਜਾਨਵਰਾਂ ਦੇ ਵੈਕਸੀਨ ਜਰੂਰ ਕਰਵਾਓ-ਡਾ. ਹਰਵੀਨ ਕੌਰ

ਮੋਗਾ, 27 ਸਤੰਬਰ:(Charanjit Singh)
ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਮੋਗਾ ਡਾ.ਹਰਵੀਨ ਕੌਰ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰੇਕ ਸਾਲ 28 ਸਤੰਬਰ ਨੂੰ ਵਿਸ਼ਵ ਰੇਬੀਜ਼ ਡੇਅ ਮਨਾਇਆ ਜਾਂਦਾ ਹੈ।
ਡਾ. ਹਰਵੀਨ ਕੌਰ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਇੱਕ ਵਿਗਿਆਨੀ ਲੁਇਸ ਪਾਸਚਰ ਜਿਸ ਨੇ ਹਲਕਾਅ ਵਰਗੀ ਭਿਆਨਕ ਬਿਮਾਰੀ ਦੀ ਵੈਕਸੀਨ ਦੀ ਖੋਜ ਕੀਤੀ ਸੀ ਉਹਨਾ ਦੀ ਯਾਦ ਵਿੱਚ ਇਹ ਵਿਸ਼ਵ ਰੇਬੀਜ਼ ਡੇਅ ਮਨਾਇਆ ਜਾਂਦਾ ਹੈ। ਇਹ ਬਿਮਾਰੀ ਬਹੁਤ ਹੀ ਮਾਰੂ ਵਿਸ਼ਾਣੂ ”ਰੈਬਡੋ ਵਾਇਰਸ” ਦੇ ਕਾਰਨ ਹੁੰਦੀ ਹੈ। ਇਹ ਵਿਸ਼ਾਣੂ ਕੁਦਰਤੀ ਤੌਰ ਤੇ ਕੁੱਤਾ, ਬਿੱਲੀ, ਬਾਂਦਰ ਅਤੇ ਨਿਉਲੇ ਵਿੱਚ ਪਾਇਆ ਜਾਂਦਾ ਹੈ, ਜੋ ਕਿ ਬਿਮਾਰ ਪਸ਼ੂ ਦੇ ਥੁੱਕ ਵਿੱਚ ਹੁੰਦਾ ਹੈ। ਕਿਸੇ ਮਨੁੱਖ ਨੂੰ ਜੇਕਰ ਇਹ ਪਸ਼ੂ ਕੱਟ ਜਾਣ ਤਾਂ ਇਹ ਹਲਕਾਅ ਦੀ ਬਿਮਾਰੀ ਹੋਣ ਦੀ ਸੰਭਾਵਨਾਂ ਵੱਧ ਜਾਂਦੀ ਹੈ। ਇਸ ਕਰਕੇ ਬਿਮਾਰੀ ਦੇ ਲੱਛਣ ,ਪਰਹੇਜ਼ ਅਤੇ ਇਲਾਜ ਬਾਰੇ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ।
ਉਨ੍ਹਾਂ ਦੱਸਿਆ ਕਿ ਮਨੁੱਖ ਦੀ ਅਵਾਜ ਅਤੇ ਝਾਕਣੀ ਵਿੱਚ ਫਰਕ ਆਉਣਾ, ਸਰੀਰ ਵਿੱਚ ਦਰਦ, ਬੁਖਾਰ, ਚਿੜਚਿੜਾਪਣ ,ਮੂੰਹ ਵਿੱਚੋਂ ਝੱਗ ਆਉਣਾ, ਲਾਰ ਡਿੱਗਣਾ, ਜਬਾੜੇ ਦਾ ਅਧਰੰਗ, ਪਾਣੀ ਅਤੇ ਰੋਸ਼ਨੀ ਤੋਂ ਡਰ ਲੱਗਣਾ, ਦੌਰੇ, ਕੋਮਾ ਆਦਿ ਹਲਕਾਅ ਦੇ ਮੁੱਖ ਲੱਛਣ ਹਨ।ਉਨ੍ਹਾਂ ਕਿਹਾ ਕਿ ਇਸ ਬਿਮਾਰੀ ਤੋਂ ਬਚੇ ਰਹਿਣ ਲਈ ਆਪਣੇ ਪਾਲਤੂ ਜਾਨਵਰਾਂ ਨੂੰ ਵੈਕਸੀਨ ਲਗਵਾ ਕੇ ਰੱਖਣੀ ਬਹੁਤ ਜਰੂਰੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਅਵਾਰਾ ਜਾਨਵਰ ਕੱਟ ਜਾਵੇ ਤਾ ਦੇਸੀ/ਕਾਸਟਿਕ ਸਾਬਣ ਨਾਲ ਜ਼ਖਮ ਧੋ ਕੇ, ਵੈਕਸੀਨ ਦਾ ਕੋਰਸ ਕਰਨਾ ਚਾਹੀਦਾ ਹੈ। ਇਹ ਕੋਰਸ ਕੱਟਣ ਉਪਰੰਤ 0,3,7,14,28 ਅਤੇ 90 ਦਿਨਾਂ ਤੇ ਐਟੀਰੇਬੀਜ਼ ਵੈਕਸੀਨ ਲਗਵਾਉਣ ਨਾਲ ਪੂਰਾ ਹੁੰਦਾ ਹੈ ਅਤੇ ਇਹ ਟੀਕੇ ਸਬੰਧਿਤ ਡਾਕਟਰ ਦੀ ਦੇਖ-ਰੇਖ ਵਿੱਚ ਲਗਵਾਏ ਜਾਣੇ ਜਰੂਰੀ ਹਨ।
ਅਖੀਰ ਡਾ. ਹਰਵੀਨ ਕੌਰ ਧਾਲੀਵਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਬਿਮਾਰੀ ਤੋਂ ਆਪਣੇ ਆਪ ਨੂੰ ਅਤੇ ਆਪਣੇ ਪਾਲਤੂ ਜਾਨਵਰਾਂ ਨੂੰ ਬਚਾ ਕੇ ਰੱਖਣ ਲਈ ਹਲਕਾਅ ਰੋਕੂ ਵੈਕਸੀ ਜਰੂਰ ਲਗਵਾਉਣ।




