ਮੋਗਾ ਪੁਲਿਸ ਵੱਲੋਂ ਅਗਵਾ ਦੀ ਘਟਨਾ ਦਾ ਪਰਦਾਫਾਸ਼, ਵਿਆਹ ਦੇ ਨਾਮ ਪਰ ਪੈਸੇ ਲੈ ਕੇ ਠੱਗੀ ਮਾਰਨ ਵਾਲੇ ਗਿਰੋਹ ਦੇ 4 ਮੈਂਬਰ ਗ੍ਰਿਫਤਾਰ

ਮੋਗਾ 23 ਫਰਵਰੀ ( ਚਰਨਜੀਤ ਸਿੰਘ ) ਮਿਤੀ 23.02.22 ਨੂੰ ਰੋਹਿਤ ਸਿੰਘ ਪੁੱਤਰ ਸੂਬਾ ਸਿੰਘ ਵਾਸੀ ਤਲਵੰਡੀ ਮੰਗੇਖਾਂ ਜਿਲ੍ਹਾ ਫਿਰੋਜ਼ਪੁਰ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਕਰੀਬ 8.30 ਵਜੇ ਸਵੇਰ ਉਸਦੀ ਤਲਾਕ ਸ਼ੁਦਾ ਭੈਣ ਕੁਲਦੀਪ ਕੌਰ ਉਰਫ ਕੋਮਲ (ਉਮਰ ਕਰੀਬ 23-24 ਸਾਲ) ਜੋ ਕਰੀਬ 7-8 ਮਹੀਨੇ ਤੋਂ ਪ੍ਰੀਤ ਨਾਮ ਦੀ ਔਰਤ ਪਾਸ ਮੋਗਾ ਵਿਖੇ ਕੰਮ ਕਰਦੀ ਸੀ। ਮੁੱਦਈ ਆਪਣੀ ਭੈਣ ਨਾਲ ਲਾਲ ਸਿੰਘ ਰੋਡ ਮੋਗਾ ਵਿਖੇ ਪ੍ਰੀਤ ਨਾਮ ਦੀ ਔਰਤ ਪਾਸੋਂ ਆਪਣੀ ਮਿਹਨਤ ਦੇ ਪੈਸੇ ਲੈਣ ਆਏ ਸਨ ਅਤੇ ਪ੍ਰੀਤ ਨਾਮ ਦੀ ਔਰਤ ਦਾ ਇੰਤਜਾਰ ਕਰਦੇ ਹੋਏ ਮੁੱਦਈ ਆਪਣੀ ਭੈਣ ਤੋਂ ਫੋਨ ਸੁਣਦਾ ਸੁਣਦਾ ਕੁਝ ਦੂਰ ਚਲਾ ਗਿਆ ਤਾਂ ਇਕ ਅਲਟੋ ਕਾਰ ਨੰਬਰੀ HR-36R-0213 ਪਰ ਤਿੰਨ ਨਾਮਲੂਮ ਵਿਅਕਤੀ ਅਤੇ ਇਕ ਔਰਤ ਮੁੱਦਈ ਦੀ ਭੈਣ ਕੁਲਦੀਪ ਕੌਰ ਨੂੰ ਜਬਰਦਸਤੀ ਕਾਰ ਵਿੱਚ ਸੁੱਟ ਕੇ ਪਹਾੜਾ ਸਿੰਘ ਚੌਕ ਵੱਲ ਨੂੰ ਲੈ ਗਏ। ਇਸ ਸਬੰਧੀ ਰੋਹਿਤ ਸਿੰਘ ਦੇ ਬਿਆਨ ਪਰ ਨਾ ਮਲੂਮ ਕਾਰ ਸਵਾਰਾਂ ਦੇ ਖਿਲਾਫ ਮੁਕੱਦਮਾ ਨੰਬਰ 38 ਮਿਤੀ 23.02.22 ਅ/ਧ 365 ਭ.ਦ ਥਾਣਾ ਸਿਟੀ ਸਾਊਥ ਮੋਗਾ ਦਰਜ ਰਜਿਸਟਰ ਕੀਤਾ ਗਿਆ।
ਸ੍ਰੀ ਚਰਨਜੀਤ ਸਿੰਘ ਸੋਹਲ IPS ਸੀਨੀਅਰ ਪੁਲਿਸ ਕਪਤਾਨ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀਮਤੀ ਰੁਪਿੰਦਰ ਕੌਰ PPS ਕਪਤਾਨ ਪੁਲਿਸ (ਆਈ) ਮੋਗਾ ਅਤੇ ਸ੍ਰੀ ਰਵਿੰਦਰ ਸਿੰਘ PPS ਉਪ ਕਪਤਾਨ ਪੁਲਿਸ (ਐਚ) ਮੋਗਾ ਦੀ ਯੋਗ ਅਗਵਾਈ ਹੇਠ ਇਸ ਵਾਰਦਾਤ ਨੂੰ ਟਰੇਸ ਕਰਨ ਲਈ ਮੁੱਖ ਅਫਸਰ ਥਾਣਾ ਸਿਟੀ ਸਾਊਥ ਮੋਗਾ, ਮੁੱਖ ਅਫਸਰ ਥਾਣਾ ਸਦਰ ਮੋਗਾ, ਇੰਚਾਰਜ ਸਪਸ਼ੈਲ ਬਰਾਂਚ ਮੋਗਾ ਦੀਆ ਵੱਖ ਵੱਖ ਟੀਮਾਂ ਗਠਿਤ ਕੀਤੀਆ ਗਈਆ ਸਨ। ਪੁਲਿਸ ਟੀਮਾਂ ਵੱਲੋਂ ਖੂਫੀਆ ਸੋਰਸਾਂ ਅਤੇ ਟੈਕਨੀਕਲ ਤਰੀਕੇ ਨਾਲ ਇਸ ਘਟਨਾ ਬਾਰੇ ਤਫਤੀਸ਼ ਕੀਤੀ ਗਈ। ਤਫਤੀਸ਼ ਦੌਰਾਨ ਪੁਲਿਸ ਵੱਲੋਂ ਅਗਵਾਹ ਹੋਈ ਲੜਕੀ ਕੁਲਦੀਪ ਕੌਰ ਉਰਫ ਕਮਲ ਨੂੰ ਹਰਿਆਣਾ ਤੋਂ ਟਰੇਸ ਕੀਤਾ। ਇਹ ਲੜਕੀ ਹੰਸਰਾਜ ਪੁੱਤਰ ਵਿਜੈ ਸਿੰਘ ਪੁੱਤਰ ਘੀਸ਼ਾਂ ਰਾਮ ਵਾਸੀ ਸ਼ੈਲਗ ਤਹਿਸੀਲ ਕੁਨੀਨਾ ਜਿਲ੍ਹਾ ਮਹਿੰਦਰਗੜ੍ਹ (ਹਰਿਆਣਾ) ਦੇ ਘਰ ਮਿਲੀ। ਜਿਥੇ ਹੰਸਰਾਜ ਨੇ ਦੱਸਿਆ ਕਿ ਉਸਦੀ ਕੁਲਦੀਪ ਕੌਰ ਉਰਫ ਕੋਮਲ ਨਾਲ ਮਿਤੀ 21.01.2022 ਨੂੰ ਗੁਰਦੁਆਰਾ ਸਾਹਿਬ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਕੋਟਕਪੂਰਾ ਬਾਈਪਾਸ ਮੋਗਾ ਵਿਖੇ ਸ਼ਾਦੀ ਹੋਈ ਹੈ। ਰਿਸ਼ਤਾ ਕਰਾਉਣ ਸਮੇਂ ਵਿਚੋਲਣ ਪਰਮਲਾ ਵਾਸੀ ਪਿੰਡ ਬਲਧਨ ਮਾਜਰਾ ਜਿਲ੍ਹਾ ਝੱਜਰ ਹਰਿਆਣਾ ਨੇ ਉਸ ਪਾਸੋਂ ਲੜਕੀ ਪਰਿਵਾਰ ਦੀ ਮਦਦ ਕਰਨ ਦਾ ਕਹਿ ਕੇ 80,000 ਰੁਪਏ ਲਏ ਸਨ। ਇਸ ਰਿਸ਼ਤੇ ਵਿੱਚ ਪਰਮਲਾ ਅਤੇ ਰੀਟਾ ਰਾਣੀ ਪੁੱਤਰੀ ਮੱਖਣ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਨੇੜੇ ਰੇਲਵੇ ਫਾਟਕ ਅਜੀਤਵਾਲ ਹਾਲ ਵਾਸੀ ਨੇੜੇ ਭੋਲਾ ਕੋਬਲ ਵਾਲਾ ਸਾਧਾ ਵਾਲੀ ਬਸਤੀ ਮੋਗਾ ਨੇ ਵਿਚੋਲਣ ਦਾ ਰੋਲ, ਜੱਸੀ ਸੱਪਾ ਵਾਲੀ ਪਤਨੀ ਰਮਨਾ ਵਾਸੀ ਲਾਲ ਸਿੰਘ ਰੋਡ ਮੋਗਾ ਨੇ ਭੈਣ ਅਤੇ ਕੁਲਦੀਪ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਕੱਚਾ ਦੋਸਾਂਝ ਰੋਡ ਨੇੜੇ ਅੰਬੂਜਾ ਸੀਮੇਟ ਦੀ ਦੁਕਾਨ ਮੋਗਾ, ਇਸ ਦੀ ਪਤਨੀ ਰੁਪਿੰਦਰ ਕੌਰ ਉਰਫ ਪਿੰਦੂ ਨੇ ਚਾਚਾ-ਚਾਚੀ ਦਾ ਰੌਲ ਨਿਭਾਇਆ ਸੀ। ਮਿਤੀ 23.02.2022 ਨੂੰ ਵੀ ਉਹ ਆਪਣੀ ਪਤਨੀ ਕੁਲਦੀਪ ਕੌਰ ਉਰਫ ਕੋਮਲ ਨੂੰ ਲੈਣ ਲਈ ਮੋਗਾ ਵਿਖੇ ਆਇਆ ਸੀ।
ਕੁਲਦੀਪ ਕੌਰ ਉਰਫ ਕੋਮਲ ਪਾਸੋਂ ਪੁਲਿਸ ਵੱਲੋਂ ਪੁੱਛਗਿਛ ਕਰਨ ਤੇ ਕੁਲਦੀਪ ਕੌਰ ਉਰਫ ਕੋਮਲ ਨੇ ਪੁਲਿਸ ਪਾਸ ਮੰਨਿਆ ਕਿ ਪਰਮਲਾ ਵਾਸੀ ਪਿੰਡ ਦੁਬਲਧਨ ਮਾਜਰਾ ਜਿਲ੍ਹਾ ਝੱਜਰ ਹਰਿਆਣਾ, ਰੀਟਾ ਰਾਣੀ ਪੁੱਤਰੀ ਮੱਖਣ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਨੇੜੇ ਰੇਲਵੇ ਫਾਟਕ ਅਜੀਤਵਾਲ ਹਾਲ ਵਾਸੀ ਨੇੜੇ ਭੋਲਾ ਕੇਬਲ ਵਾਲਾ ਸਾਧਾ ਵਾਲੀ ਬਸਤੀ ਮੋਗਾ, ਜੱਸੀ ਸੱਪਾ ਵਾਲੀ ਪਤਨੀ ਰਮਨਾ ਵਾਸੀ ਲਾਲ ਸਿੰਘ ਰੋਡ ਮੋਗਾ ਨੇ ਭੈਣ ਅਤੇ ਕੁਲਦੀਪ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਕੱਚਾ ਦੋਸਾਂਝ ਰੋਡ ਨੇੜੇ ਅੰਬੂਜਾ ਸੀਮੇਟ ਦੀ ਦੁਕਾਨ ਮੋਗਾ, ਇਸ ਦੀ ਪਤਨੀ ਰੁਪਿੰਦਰ ਕੌਰ ਉਰਫ ਪਿੰਦੂ ਵੱਲੋਂ ਇਕ ਸਾਂਝਾ ਗਿਰੋਹ ਬਣਾਇਆ ਹੋਇਆ ਹੈ, ਜੋ ਲੋੜਵੰਦ ਅਤੇ ਜਿਆਦਾ ਉਮਰ ਦੇ ਬੰਦਿਆ ਨੂੰ ਵਿਆਹ ਦਾ ਝਾਂਸਾ ਦੇ ਕੇ, ਵਿਆਹ ਕਰਕੇ ਪੈਸੇ ਲੈ ਕੇ ਠੱਗੀਆਂ ਮਾਰਦੇ ਹਨ। ਹੰਸਰਾਜ ਨਾਲ ਇਹ ਵਿਆਹ ਵੀ ਠੱਗੀ ਮਾਰਨ ਦੇ ਇਰਾਦੇ ਨਾਲ ਹੀ ਕੀਤਾ ਗਿਆ ਸੀ।
ਤਫਤੀਸ਼ ਤੋਂ ਕੁਲਦੀਪ ਕੌਰ ਉਰਫ ਕੋਮਲ ਨੂੰ ਕਿਸੇ ਵੱਲੋਂ ਅਗਵਾਹ ਕਰਨਾ ਨਹੀਂ ਪਾਇਆ ਗਿਆ। ਇਸ ਮੁਕੱਦਮਾ ਵਿੱਚ ਜੁਰਮ 365 ਭ.ਦ ਦਾ ਘਾਟਾ ਕਰਕੇ ਜੁਰਮ 420, 120ਬੀ ਭ.ਦ ਦਾ ਵਾਧਾ ਕੀਤਾ ਗਿਆ ਹੈ। ਇਸ ਮੁਕੱਦਮਾ ਵਿੱਚ 1.ਕੁਲਦੀਪ ਕੌਰ ਉਰਫ ਕੋਮਲ ਪੁੱਤਰੀ ਸੂਬਾ ਸਿੰਘ ਵਾਸੀ ਤਲਵੰਡੀ ਮੰਗੇਖਾਂ ਜਿਲ੍ਹਾ ਫਿਰੋਜਪੁਰ, 2. ਰੀਟਾ ਰਾਣੀ ਪੁੱਤਰੀ ਮੱਖਣ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਨੇੜੇ ਰੇਲਵੇ ਫਾਟਕ ਅਜੀਤਵਾਲ ਹਾਲ ਵਾਸੀ ਨੇੜੇ ਭੋਲਾ ਕੇਬਲ ਵਾਲਾ ਸਾਧਾ ਵਾਲੀ ਬਸਤੀ ਮੋਗਾ, 3. ਕੁਲਦੀਪ ਸਿੰਘ ਪੁੱਤਰ ਹਰਬੰਸ ਸਿੰਘ, 4. ਰੁਪਿੰਦਰ ਕੌਰ ਉਰਫ ਪਿੰਦੂ ਪਤਨੀ ਕੁਲਦੀਪ ਸਿੰਘ ਵਾਸੀਆਨ ਕੱਚਾ ਦੋਸਾਂਝ ਰੋਡ ਮੋਗਾ, 5, ਜੱਸੀ ਸੱਪਾ ਵਾਲੀ ਪਤਨੀ ਰਮਨਾ ਵਾਸੀ ਲਾਲ ਸਿੰਘ ਰੋਡ ਮੋਗਾ 6. ਪਰਮਲਾ ਪੁੱਤਰੀ ਨਾਮਲੂਮ ਵਾਸੀ ਪਿੰਡ ਦੁਬਲਧਨ ਮਾਜਰਾ ਜਿਲ੍ਹਾ ਝੱਜਰ ਹਰਿਆਣਾ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ। ਤਫਤੀਸ਼ ਦੌਰਾਨ 1. ਕੁਲਦੀਪ ਕੌਰ ਉਰਫ ਕੋਮਲ 2. ਰੁਪਿੰਦਰ ਕੌਰ ਉਰਫ ਪਿੰਦੂ, 3. ਰੀਟਾ ਰਾਣੀ, 4, ਕੁਲਦੀਪ ਸਿੰਘ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਦੋਸ਼ਣ ਕੁਲਦੀਪ ਕੌਰ ਪਾਸੋਂ ਚਾਂਦੀ ਦੇ ਗਹਿਣੇ ਅਤੇ 5 ਹਜਾਰ ਰੁਪਏ, ਰੀਟਾ ਰਾਣੀ ਪਾਸੋਂ 7 ਹਜਾਰ ਰੁਪਏ ਬ੍ਰਾਮਦ ਕੀਤੇ ਜਾ ਚੁੱਕੇ ਹਨ। ਤਫਤੀਸ਼ ਤੋਂ ਪਾਇਆ ਗਿਆ ਹੈ ਕਿ ਇਹਨਾਂ ਦੋਸ਼ੀਆ ਨੇ ਇਕ ਗਿਰੋਹ ਬਣਾਇਆ ਹੋਇਆ ਹੈ। ਜੋ ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਮਾਰਦੇ ਹਨ, ਇਹਨਾਂ ਨੇ ਹੋਰ ਵੀ ਕਈ ਜਿਲਿਆ ਵਿੱਚ ਠੱਗੀਆਂ ਮਾਰੀਆ ਹਨ। ਦੋਸ਼ੀਆਂ ਨੇ ਠੱਗੀਆਂ ਮਾਰਨ ਲਈ ਵੱਖ ਵੱਖ ਨਾਵਾਂ ਦੇ ਸ਼ਨਾਖਤ ਕਾਰਡ ਵੀ ਬਣਾਏ ਹੋਏ ਹਨ। ਦੋਸ਼ੀਆਂ ਪਾਸੋਂ ਹੋਰ ਪੁੱਛਗਿਛ ਜਾਰੀ ਹੈ ਅਤੇ ਹੋਰ ਸੁਰਾਗ ਲੱਗਣ ਦੀ ਸੰਭਾਵਨਾ ਹੈ।



