ਜਨਰਲ ਅਬਜ਼ਰਵਰ ਅਮਿਤ ਕੁਮਾਰ ਘੋਸ਼ ਵੱਲੋਂ ਉਮੀਦਵਾਰਾਂ/ਚੋਣ ਏਜੰਟਾਂ ਨਾਲ ਮੀਟਿੰਗ

ਮੋਗਾ, 8 ਫਰਵਰੀ ( Charanjit Singh ) ਅੱਜ ਚੋਣਾਂ ਦੇ ਜਨਰਲ ਅਬਜ਼ਰਵਰ ਸ੍ਰੀ ਅਮਿਤ ਕੁਮਾਰ ਘੋਸ਼ ਨੇ ਐਸ.ਡੀ.ਐਮ. ਦਫ਼ਤਰ ਮੋਗਾ ਵਖੇ ਜ਼ਿਲ੍ਹਾ ਮੋਗਾ ਨਾਲ ਸਬੰਧਤ ਸਮੂਹ ਉਮੀਦਵਾਰਾਂ/ਚੋਣ ਏਜੰਟਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਇਸ ਮੀਟਿੰਗ ਵਿੱਚ ਉਮੀਦਵਾਰਾਂ/ਚੋਣ ਏਜੰਟਾਂ ਨਾਲ ਵਿਧਾਨ ਸਭਾ ਚੋਣਾਂ 2022 ਲਈ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਸਬੰਧੀ ਅਤੇ ਆਦਰਸ਼ ਚੋਣ ਜ਼ਾਬਤੇ ਸਬੰਧੀ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਰਿਟਰਨਿੰਗ ਅਫ਼ਸਰ-ਕਮ-ਉਪ ਮੰਡਲ ਮੈਜਿਸਟ੍ਰੇਟ ਮੋਗਾ ਸ੍ਰੀ ਸਤਵੰਤ ਸਿੰਘ ਵੀ ਹਾਜ਼ਰ ਸਨ।
ਉਨ੍ਹਾਂ ਸਮੂਹ ਨੂੰ ਦੱਸਿਆ ਕਿ ਉਹ ਆਪਣੇ ਚੋਣ ਪ੍ਰਚਾਰ ਨੂੰ ਆਦਰਸ਼ ਚੋਣ ਜਾਬਤੇ ਦੇ ਦਾਇਰੇ ਅੰਦਰ ਰਹਿ ਕੇ ਕਰਨ ਨੂੰ ਯਕੀਨੀ ਬਣਾਉਣ ਅਤੇ ਇਸ ਦੀ ਇੰਨ ਬਿੰਨ ਪਾਲਣਾ ਕਰਨ। ਉਨ੍ਹਾਂ ਦੱਸਿਆ ਕਿ ਉਹ ਨੈਸਲੇ ਦੇ ਰੈਸਟ ਹਾਊਸ ਵਿਖੇ ਠਹਿਰੇ ਹੋਏ ਹਨ ਅਤੇ ਉਨ੍ਹਾਂ ਨੂੰ ਸ਼ਾਮ ਨੂੰ 5 ਵਜੇ ਤੋਂ 6 ਵਜੇ ਤੱਕ ਉਹਨਾਂ ਦੇ ਠਹਿਰਾ ਵਾਲੇ ਸਥਾਨ ਉੱਤੇ ਮਿਲਿਆ ਵੀ ਜਾ ਸਕਦਾ ਹੈ। ਉਨ੍ਹਾਂ ਨੂੰ 9877046422 ਉੱਪਰ ਲੋੜ ਪੈਣ ਤੇ ਫੋਨ ਵੀ ਕੀਤਾ ਜਾ ਸਕਦਾ ਹੈ। ઠ
ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ‘ਤੇ ਸ਼ਿਕਾਇਤ ਕੰਟਰੋਲ ਰੂਮ ਦੇ ਨੰਬਰ 01636-238100 ਤੇ ਟੋਲ ਫਰੀ ਨੰਬਰ 1950 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।ਇਸ ਤੋਂ ਇਲਾਵਾ ਅੱਜ ਈ.ਵੀ.ਐਮ. ਮਸ਼ੀਨਾਂ ਦੀ ਰੈਂਡੇਮਾਈਜੇਸ਼ਨ ਵੀ ਕੀਤੀ ਗਈ।
ਰਿਟਰਨਿੰਗ ਅਫ਼ਸਰ ਮੋਗਾ ਸ੍ਰੀ ਸਤਵੰਤ ਸਿੰਘ ਨੇ ਸਮੂਹ ਉਮੀਦਵਾਰਾਂ/ਚੋਣ ਏਜੰਟਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਜਾਬਤੇ ਦੀ ਉਲੰਘਣਾ ਬਾਰੇ ਸ਼ਿਕਾਇਤਾਂ ਲਈ ਸੀ-ਵਿਜਿਲ ਐਪ ਦੀ ਵਰਤੋਂ ਕਰਨ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਨਿਰਪੱਖ ਅਤੇ ਸਾਫ਼ ਸੁਥਰੇ ਢੰਗ ਨਾਲ ਚੋਣਾਂ ਕਰਵਾਉਣ ਲਈ ਵਚਨਬੱਧ ਹੈ।



