WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਅਪਰਾਧਸਿੱਖਿਆਖੇਡਤਾਜ਼ਾ ਖਬਰਾਂਤਾਜਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ

ਦੋ ਦਿਨਾਂ ਵਿੱਚ 6,274 ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ

28 ਸਤੰਬਰ ਨੂੰ ਵੀ ਪਿਲਾਈਆਂ ਜਾਣਗੀਆਂ ਬੂੰਦਾਂ-ਸਿਵਲ ਸਰਜਨ ਮੋਗਾ

WhatsApp Image 2022-05-20 at 2.57.41 PM
WhatsApp Image 2023-03-28 at 1.44.51 PM (1)
WhatsApp Image 2024-08-10 at 7.15.30 PM (4)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10
ਮੋਗਾ, 27 ਸਤੰਬਰ:(Charanjit Singh)ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਵਿੱਚ 26 ਤੋਂ 28 ਸਤੰਬਰ, 2021 ਤੱਕ ਪਲਸ ਪੋਲੀਓ ਮਾਈਗਰੇਟਰੀ ਰਾਊਂਡ ਚੱਲ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਵੀ ਇਸ ਮਾਈਗਰੇਟਰੀ ਰਾਊਂਡ ਤਹਿਤ 0 ਤੋਂ 5 ਸਾਲ ਤੱਕ ਦੇ ਸਾਰੇ ਮਾਈਗਰੇਟਰੀ ਆਬਾਦੀ ਵਿੱਚ ਰਹਿ ਰਹੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ  ਪਿਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਕਾਰਜ ਨੂੰ ਸੁਚੱਜੇ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਇਸ ਸਮੇਂ 49 ਟੀਮਾਂ ਬਣਾਈਆਂ ਗਈਆਂ ਹਨ ਜਿੰਨ੍ਹਾਂ ਵਿੱਚ 119 ਮੈਂਬਰ, 12 ਸੁਪਰਵਾਈਜ਼ਰ ਸ਼ਾਮਿਲ ਕੀਤੇ ਗਏ ਹਨ।
ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਅੱਗੇ ਦੱਸਿਆ ਕਿ ਮਿਤੀ 26 ਸਤੰਬਰ ਨੂੰ ਵੱਖ ਵੱਖ ਟੀਮਾਂ ਵੱਲੋਂ 4770 ਘਰਾਂ ਨੂੰ ਕਵਰ ਕਰਕੇ 2972 ਬੱਚਿਆਂ ਨੂੰ ਅਤੇ 27 ਸਤੰਬਰ ਨੂੰ ਕੁੱਲ 5218 ਘਰਾਂ ਨੂੰ ਕਵਰ ਕਰਕੇ ਮਾਈਗਰੇਟਰੀ ਆਬਾਦੀ ਵਾਲੇ 3302 ਯੋਗ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਇਸੇ ਤਰ੍ਹਾਂ ਹੁਣ ਤੱਕ ਮਾਈਗਰੇਟਰੀ ਆਬਾਦੀ ਪੋਲੀਓ ਰੋਕੂ ਰਾਊਂਡ ਤਹਿਤ 6274 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਉਨ੍ਹਾਂ ਕਿਹਾ ਕਿ ਮਿਤੀ 28 ਸਤੰਬਰ ਨੂੰ ਵੀ ਇਸੇ ਤਰ੍ਹਾਂ ਹੀ ਮਾਈਗਰੇਟਰੀ ਆਬਾਦੀ ਵਾਲੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਬਲਾਕ ਮੋਗਾ ਵਿੱਚ 21 ਟੀਮਾਂ ਨੂੰ 7,773 ਘਰਾਂ ਦਾ, ਕੋਟ ਈਸੇ ਖਾਂ ਵਿੱਚ 9 ਟੀਮਾਂ ਨੂੰ 1850 ਘਰਾਂ ਦਾ, ਬਲਾਕ ਡਰੋਲੀ ਭਾਈ ਵਿੱਚ 4 ਟੀਮਾਂ 475 ਘਰਾਂ ਦਾ, ਬਲਾਕ ਢੁੱਡੀਕੇ ਵਿੱਚ 7 ਟੀਮਾਂ 708 ਘਰਾਂ ਦਾ, ਬਲਾਕ ਠੱਠੀ ਭਾਈ ਵਿੱਚ 5 ਟੀਮਾਂ  392 ਘਰਾਂ ਦਾ ਅਤੇ ਬਲਾਕ ਪੱਤੋ ਹੀਰਾ ਸਿੰਘ ਵਿੱਚ 3 ਟੀਮਾਂ ਨੂੰ 470 ਘਰਾਂ ਦਾ ਟੀਚਾ ਪੋਲੀਓ ਰੋਕੂ ਬੂੰਦਾ ਪਿਲਾਉਣ ਦਾ ਦਿੱਤਾ ਗਿਆ ਹੈ।
ਉਨ੍ਹਾਂ ਸਮੂਹ ਅਧਿਕਾਰੀਆਂ/ ਕਰਮਚਰੀਆਂ/ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਦੇ ਇਸ ਕਾਰਜ ਨੂੰ ਸਹਿਜੋਗ ਦੇਣ ਤਾਂ ਜੋਂ ਇਸ ਮੁਹਿੰਮ ਨੂੰ ਮਿਥੇ ਟੀਚੇ ਅਨੁਸਾਰ ਨੇਪਰੇ ਚੜਿਆ ਜਾ ਸਕੇ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਮੋਗਾ ਡਾਕਟਰ ਅਸ਼ੋਕ ਸਿੰਗਲਾ ਨੇ ਬੋਲਦਿਆਂ ਕਿਹਾ ਕਿ ਮਾਈਗਰੇਟਰੀ ਆਪਣੇ ਯੋਗ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਨੂੰ ਯਕੀਨੀ ਬਣਾਉਣ।
Fast News Punjab

Related Articles

Back to top button