15 ਤੋਂ 18 ਸਾਲ ਤੱਕ ਦੇ ਬੱਚਿਆਂ ਦਾ ਕੋਵਿਡ ਟੀਕਾਕਰਨ ਦਾ ਹੋਇਆ ਅਗਾਜ
ਡਿਪਟੀ ਕਮਿਸ਼ਨਰ ਦੀ ਮੌਜੂਦਗੀ ਵਿੱਚ ਸਿਹਤ ਮਾਹਿਰਾਂ ਵੱਲੋਂ ਮੁਹਿੰਮ ਦੀ ਕੀਤੀ ਸ਼ੁਰੂਆਤ

ਮੋਗਾ, 3 ਜਨਵਰੀ (Charanjit Singh ) ਜ਼ਿਲੇ ਵਿੱਚ 15 ਤੋਂ 18 ਸਾਲ ਤੱਕ ਦੇ ਬੱਚਿਆਂ ਦਾ ਕੋਵਿਡ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਅੱਜ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਹਰੀਸ਼ ਨਈਅਰ, ਸਿਵਲ ਸਰਜਨ ਮੋਗਾ ਡਾ. ਹਿਤਿੰਦਰ ਕਲੇਰ ਅਤੇ ਜ਼ਿਲਾ ਟੀਕਾਕਰਨ ਅਫ਼ਸਰ ਮੋਗਾ ਡਾ. ਅਸ਼ੋਕ ਸਿੰਗਲਾ ਵੱਲੋਂ ਸਿਵਲ ਹਸਪਤਾਲ ਮੋਗਾ ਵਿੱਚ ਬੱਚਿਆਂ ਦੇ ਟੀਕੇ ਲਗਵਾ ਕੇ ਕੀਤੀ।
ਮੁਹਿੰਮ ਦੇ ਪਹਿਲੇ ਦਿਨ ਅੱਜ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਟੀਕਾਕਰਨ ਕੀਤਾ ਗਿਆ। ਸਿਵਲ ਸਰਜਨ ਮੋਗਾ ਡਾ. ਹਿਤਿੰਦਰ ਕਲੇਰ ਨੇ ਦੱਸਿਆ ਕਿ ਰਾਜ ਵਿੱਚ 15 ਤੋਂ 18 ਸਾਲ ਤੱਕ ਦੇ ਤਕਰੀਬਨ 14 ਲੱਖ 19 ਹਜਾਰ ਬੱਚਿਆਂ ਨੂੰ ਕੋਵਿਡ ਟੀਕਾਕਰਨ ਕਰਨ ਦਾ ਟੀਚਾ ਰੱਖਿਆ ਗਿਆ ਹੈ।ਜਿਸ ਲਈ ਅੱਲਗ ਸੈਸ਼ਨ ਲਗਾਏ ਜਾਣਗੇ।ਉਹਨਾਂ ਕਿਹਾ ਕਿ ਬੱਚਿਆਂ ਨੂੰ ਕੇਵਲ ਕੌਵੈਕਸਿਨ ਹੀ ਲਗਾਈ ਜਾਵੇਗੀ। ਉਹਨਾਂ ਕਿਹਾ ਕਿ ਬੱਚਿਆਂ ਵੱਲੋ ਕੋਵਿਡ ਟੀਕਾਕਰਨ ਕਰਵਾਉਣ ਵਿੱਚ ਕਾਫੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ ਅਤੇ ਉਮੀਦ ਹੈ ਕਿ ਜਲਦ ਹੀ ਇਸ ਉਮਰ ਵਰਗ ਦੇ ਬੱਚਿਆਂ ਦਾ ਕੋਵਿਡ ਟੀਕਕਰਨ ਦਾ ਟੀਚਾ ਜਲਦ ਪੁਰਾ ਕਰ ਲਿਆ ਜਾਵੇਗਾ।
ਉਨਾਂ ਦੱਸਿਆ ਕਿ ਅਭਿਆਨ ਤਹਿਤ ਕੋਵਿਡ ਟੀਕਾਕਰਨ ਪੂਰੇ ਸੁਚੱਜੇ ਢੰਗ ਨਾਲ ਕੀਤਾ ਜਾਵੇਗਾ ਅਤੇ ਬੱਚਿਆਂ ਨੂੰ ਕੌਵੈਕਸਿਨ ਦੀ ਦੂਜੀ ਡੋਜ 28 ਦਿਨਾਂ ਬਾਦ ਲਗਾਈ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੈਂਪ ਸਥਾਨ/ ਵੈਕਸੀਨੇਸ਼ਨ ਸਥਾਨ ਤੇਂ ਕੋਈ ਵੀ 15 ਤੋਂ 18 ਸਾਲ ਤੱਕ ਦਾ ਬੱਚਾ ਆਪਣਾ ਆਈ.ਡੀ.ਪਰੂਫ ਜਿਵੇਂ ਸਕੂਲ ਆਈ.ਡੀ. ਕਾਰਡ, ਪੈਨ ਕਾਰਡ , ਅਧਾਰ ਕਾਰਡ, ਪਾਸਪੋਰਟ, ਫੋਟੋ ਵਾਲਾ ਰਾਸ਼ਨ ਕਾਰਡ, ਯੂ.ਡੀ.ਆਈ.ਡੀ. ਸਰਟੀਫਿਕੇਟ ਆਦਿ ਵਿਚੋਂ ਕੋਈ ਵੀ ਇੱਕ ਪਰੂਫ ਦਿਖਾ ਕੇ ਆਪਣਾ ਕੋਵਿਡ ਕੋਵਿਡ ਟੀਕਾਰਨ ਕਰਵਾ ਸਕਦਾ ਹੈ ਜਾਂ ਕੋਵਿਨ ਐਪ ਤੇ ਪਹਿਲਾਂ ਰਜਿਸ਼ਟਰੇਸ਼ਨ ਵੀ ਕਰਵਾਈ ਜਾ ਸਕਦੀ ਹੈ।





