ਅਪਰਾਧਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ
ਸਾਬਕਾ ਸੈਨਿਕਾਂ ਦੇ ਵਿਦਿਆਰਥੀਆਂ ਲਈ ਪ੍ਰਧਾਨ ਮੰਤਰੀ ਵਜੀਫ਼ਾ ਸਕੀਮ ਵਿੱਚ ਅਪਲਾਈ ਕਰਨ ਦੀ ਆਖਰੀ ਮਿਤੀ 31 ਦਸੰਬਰ ਤੱਕ ਵਧਾਈ
ਲੜਕਿਆਂ ਨੂੰ 30 ਹਜ਼ਾਰ ਅਤੇ ਲੜਕੀਆਂ ਨੂੰ 36 ਹਜ਼ਾਰ ਦੀ ਮਿਲੇਗੀ ਸਲਾਨਾ ਵਿੱਤੀ ਸਹਾਇਤਾ-ਲੈਫ. ਕਰਨਲ ਪਰਮਿੰਦਰ ਸਿੰਘ

ਮੋਗਾ, 4 ਦਸੰਬਰ(Charanjit Singh)ਕੇਂਦਰ ਸੈਨਿਕ ਬੋਰਡ ਵੱਲੋਂ ਪ੍ਰਧਾਨ ਮੰਤਰੀ ਵਜੀਫ਼ਾ ਸਕੀਮ ਤਹਿਤ ਸਾਬਕਾ ਸੈਨਿਕਾਂ ਦੇ ਬੱਚਿਆਂ ਲਈ ਅਪਲਾਈ ਕਰਨ ਦੀ ਮਿਤੀ ਵਿੱਚ 31 ਦਸੰਬਰ 2021 ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ।
ਇਨ੍ਹਾਂ ਸਬ਼ਦਾਂ ਦਾ ਪ੍ਰਗਟਾਵਾ ਜਿ਼ਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਮੋਗਾ ਲੈਫ. ਕਰਨਲ ਪਰਮਿੰਦਰ ਸਿੰਘ ਬਾਜਵਾ (ਰਿਟ:) ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਹ ਵਜੀਫ਼ਾ ਕਿੱਤਾਮੁੱਖੀ ਡਿਗਰੀ ਕੋਰਸਾਂ ਵਾਸਤੇ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਸਾਬਕਾ ਸੈਨਿਕਾਂ ਦੇ ਵਿਦਿਆਰਥੀਆਂ ਨੇ ਅਕੈਡਮਿਕ ਸਾਲ 2021-22 ਵਿੱਚ ਦਾਖਲਾ ਲਿਆ ਹੈ ਉਹ ਇਸ ਸਕੀਮ ਵਿੱਚ ਅਪਲਾਈ ਕਰ ਸਕਦੇ ਹਨ। ਇਹ ਵਜ਼ੀਫ਼ਾ ਮੈਰਿਟ ਦੇ ਆਧਾਰ `ਤੇ ਪੂਰੇ ਭਾਰਤੀ ਪੱਧਰ ਤੇ ਦਿੱਤਾ ਜਾਂਦਾ ਹੈ। ਵਜੀਫ਼ਾ ਲਈ ਚੁਣੇ ਜਾਣ ਤੇ ਲੜਕਿਆਂ ਨੂੰ 30 ਹਜ਼ਾਰ ਰੁਪਏ ਅਤੇ ਲੜਕੀਆਂ ਨੂੰ 36 ਹਜ਼ਾਰ ਰੁਪਏ ਪ੍ਰਤੀ ਸਾਲ ਦਾ ਵਿੱਤੀ ਲਾਭ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਸੈਨਿਕਾਂ ਦੇ ਬੱਚੇ ਕਿੱਤਾ ਮੁੱਖੀ ਕੋਰਸ ਇਸ ਸਾਲ ਤੋਂ ਕਰ ਰਹੇ ਹਨ ਉਨ੍ਹਾਂ ਨੂੰ ਇਸਦਾ ਲਾਭ ਜਰੂਰ ਉਠਾਉਣਾ ਚਾਹੀਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਵਜੀਫ਼ੇ ਨੂੰ ਅਪਲਾਈ ਕਰਨ ਲਈ ਕੇਂਦਰ ਸੈਨਿਕ ਬੋਰਡ ਦੀ ਵੈਬਸਾਈਟ ਮਮਮ।ਾਤਲ।ਪਰਡ।ਜਅ `ਤੇ ਜਾ ਕੇ ਪੀ.ਐਮ.ਐਸ.ਐਸ. ਲਿੰਕ `ਤੇ ਕਲਿੱਕ ਕਰਕੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਜਿ਼ਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਮੋਗਾ ਦੇ ਨੰਬਰ 01636-237488 ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ।



