WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਅਪਰਾਧਸਿੱਖਿਆਖੇਡਤਾਜ਼ਾ ਖਬਰਾਂਤਾਜਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ

ਚੋਣਾਂ ਦੌਰਾਨ ਨਸ਼ੇ ਦੀ ਤਸਕਰੀ ਅਤੇ ਸ਼ਰਾਬ ਮਾਫੀਆ ਨੂੰ ਰੋਕਣ ਲਈ ਮੋਗਾ ਪੁਲਿਸ ਨੇ ਕੀਤੀ ਵੱਡੀ ਕਾਰਵਾਈ

ਮੰਡ ਏਰੀਆ ਤੋਂ 47000 ਲੀਟਰ ਲਾਹਣ, 325 ਬੋਤਲਾਂ ਨਜ਼ਾਇਜ਼ ਸ਼ਰਾਬ, 7 ਡਰੰਮ ਅਤੇ ਹੋਰ ਸਮਾਨ ਬਰਾਮਦ

WhatsApp Image 2022-05-20 at 2.57.41 PM
WhatsApp Image 2023-03-28 at 1.44.51 PM (1)
WhatsApp Image 2024-08-10 at 7.15.30 PM (4)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਮੋਗਾ, 9 ਫਰਵਰੀ ( Charanjit Singh ) ਸੀਨੀਅਰ ਕਪਤਾਨ ਪੁਲਿਸ ਮੋਗਾ ਚਰਨਜੀਤ ਸਿੰਘ ਸੋਹਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੋਗਾ ਪੁਲਿਸ ਵੱਲੋਂ ਚੋਣਾਂ ਦੇ ਮੱਦੇਨਜ਼ਰ ਨਸ਼ੇ ਦੀ ਤਸਕਰੀ ਅਤੇ ਸ਼ਰਾਬ ਮਾਫੀਆ ਨੂੰ ਰੋਕਣ ਲਈ ਵੱਡਾ ਉਪਰਾਲਾ ਕੀਤਾ ਗਿਆ।
ਅੱਜ ਦਰਿਆ ਸਤਲੁਜ਼ ਦੇ ਮੰਡ ਖੇਤਰ ਵਿੱਚ ਈ.ਟੀ.ਓ ਮੋਗਾ ਨਵਦੀਪ ਸਿੰਘ, ਅਜੈ ਐਕਸਾਈਜ ਇੰਸਪੈਕਟਰ, ਉਪ ਕਪਤਾਨ ਪੁਲਿਸ ਧਰਮਕੋਟ ਮਨਜੀਤ ਸਿੰਘ, ਇੰਸ ਜਸਵਰਿੰਦਰ ਸਿੰਘ ਮੁੱਖ ਅਫ਼ਸਰ ਧਰਮਕੋਟ, ਇੰਸਪੈਕਟਰ ਕ੍ਰਿਪਾਲ ਸਿੰਘ ਮੁੱਖ ਅਫ਼ਸਰ ਥਾਣਾ ਮਹਿਣਾ, ਇੰਸ ਮੁਖਤਿਆਰ ਸਿੰਘ ਮੁੱਖ ਅਫ਼ਸਰ ਕੋਟ ਈਸੇ ਖਾਂ ਦੀ ਅਗਵਾਈ ਹੇਠ ਕਰੀਬ 150 ਪੁਲਿਸ ਕਰਮਚਾਰੀਆਂ ਅਤੇ ਸੀਮਾ ਸੁਰੱਖਿਆ ਬਲ (ਪੈਰਾ ਮਿਲਟਰੀ ਫੋਰਸ) ਨਾਲ ਸਤਲੁਜ ਦਰਿਆ ਦੇ ਮੰਡ ਏਰੀਆ ਗੱਟੀ ਜੱਟਾ ਵਗੈਰਾ 4 ਕਿਲੋਮੀਟਰ ਏਰੀਏ ਵਿੱਚ ਡਰੋਨ ਅਤੇ ਸਨਿੱਫਰ ਡੋਗ ਸਕਾਡ ਦੀ ਮਦਦ ਨਾਲ ਭਾਲ ਕੀਤੀ ਗਈ, ਜਿਸ ਦੌਰਾਨ 47000 ਲੀਟਰ ਲਾਹਣ, 325 ਬੋਤਲਾਂ ਨਜ਼ਾਇਜ਼ ਸ਼ਰਾਬ, 7 ਡਰੰਮ ਅਤੇ 5 ਵੱਡੇ ਪਤੀਲੇ ਬਰਾਮਦ ਹੋਏ ਅਤੇ ਸਮੱਗਲਰਾਂ ਵੱਲੋਂ ਸਮੱਗਲਿੰਗ ਕਰਦੇ ਸਮੇਂ ਦਰਿਆ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਜਾਣ ਲਈ ਵਰਤੀ ਜਾਂਦੀ ਬੇੜੀ (ਕਿਸ਼ਤੀ) ਵੀ ਬਰਾਮਦ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਮੋਗਾ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਇਸ ਸੰਬੰਧੀ ਮੁਕੱਦਮਾ ਨੰਬਰ 33 ਮਿਤੀ 08-02-22 ਅ/ਧ 61-1-14 ਐਕਸਾਈਜ਼ ਐਕਟ ਥਾਣਾ ਧਰਮਕੋਟ ਬਰਖਿਲਾਫ਼ ਸੁੱਖਾ ਉਰਫ਼ ਸੋਨਾ ਪੁੱਤਰ ਮਹਿੰਦਰ ਸਿੰਘ ਵਾਸੀ ਗੱਟੀ ਜੱਟਾ ਦੇ ਕਬਜਾ ਵਿੱਚ 23000 ਲੀਟਰ ਲਾਹਣ, 117 ਬੋਤਲ ਨਜ਼ਾਇਜ਼ ਸ਼ਰਾਬ, 3 ਡਰੰਮ, 2 ਪਤੀਲੇ ਬਰਾਮਦ ਹੋਏ ਅਤੇ ਮੁਕੱਦਮਾ ਨੰਬਰ 34 ਮਿਤੀ 08-02-22 ਅ/ਧ 611-14 ਐਕਸਾਈਜ਼ ਐਕਟ ਥਾਣਾ ਧਰਮਕੋਟ ਬਰਖਿਲਾਫ਼ ਬੱਗੀ ਵਾਸੀ ਗੱਟੀ ਜੱਟਾ ਦੇ ਕਬਜ਼ਾ ਵਿੱਚ 24000 ਲੀਟਰ ਲਾਹਣ, 200 ਬੋਤਲ ਨਜਾਇਜ਼ ਸ਼ਰਾਬ ਟਿਊਬ, 4 ਡਰੰਮ, 2 ਪਤੀਲੇ ਅਤੇ 1 ਲੱਕੜ ਦੀ ਬੇੜੀ ਬਰਾਮਦ ਹੋਈ।

Fast News Punjab

Related Articles

Back to top button