ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਜੀ ਦਾ ਮਹਾਂਪਰੀਨਿਰਵਾਣ ਦਿਵਸ ਮਨਾਇਆ
ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਕਰਵਾਇਆ ਜਾਣੂੰ

ਮੋਗਾ, 9 ਦਸੰਬਰ ( Charanjit Singh ) ਅੱਜ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਜੀ ਦਾ ਮਹਾਂਪਰੀਨਿਰਵਾਣ ਦਿਵਸ ਡਾ: ਬੀ.ਆਰ.ਅੰਬੇਡਕਰ ਭਵਨ ਮੋਗਾ ਵਿਖ ਮਨਾਇਆ ਗਿਆ। ਬਾਬਾ ਸਾਹਿਬ ਦੇ ਆਦਮ-ਕੱਦ ਬੁੱਤ ਨੂੰ ਫ਼ੁੱਲ ਮਾਲਾ ਅਰਪਿਤ ਕੀਤੀ ਗਈ।ਫ਼ੁੱਲ ਮਾਲਾ ਅਰਪਿਤ ਕਰਨ ਤੋਂ ਬਾਅਦ ਅੰਬੇਡਕਰ ਭਵਨ ਵਿੱਚ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜ਼ਨ ਕੀਤਾ ਗਿਆ। ਸਮਾਗਮ ਵਿੱਚ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਲੋਕਾਂ ਨੇ ਭਾਗ ਲਿਆ।
ਇਸ ਸਮਾਗਮ ਦੌਰਾਨ ਜਿ਼ਲ੍ਹਾ ਸਮਾਜਿ਼ਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਮੋਗਾ ਸ੍ਰੀ ਹਰਪਾਲ ਸਿੰਘ ਗਿੱਲ ਵੱਲੋਂ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਆਖਿਆ ਗਿਆ। ਤਹਿਸੀਲ ਸਮਾਜਿ਼ਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਵੱਲੋਂ ਲੋਕਾਂ ਨੂੰ ਸਮਾਜਿ਼ਕ ਨਿਆਂ ਅਤੇ ਅਧਿਕਾਰਤਾ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਜਿਵੇਂ ਕਿ ਅਸ਼ੀਰਵਾਦ ਸਕੀਮ, ਪੋਸਟ ਮੈਟ੍ਰਿਕ ਸਕਾਲਰਸਿ਼ਪ ਸਕੀਮ, ਅੰਤਰਜ਼ਾਤੀ ਵਿਆਹ ਸਕੀਮ ਆਦਿ ਬਾਰੇ ਜਾਣੂੰ ਕਰਵਾਇਆ ਗਿਆ।
ਜਿ਼ਲ੍ਹਾ ਸਮਾਜਿ਼ਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਮੋਗਾ ਵੱਲੋਂ ਡਾ: ਬੀ.ਆਰ.ਅੰਬੇਡਕਰ ਫ਼ਾਊਂਡੇਸ਼ਨ ਨਵੀਂ ਦਿੱਲੀ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਜਿਵੇਂ ਕਿ ਮੈਡੀਕਲ ਸਹਾਇਤਾ ਸਕੀਮ, ਅੰਤਰਜ਼ਾਤੀ ਵਿਆਹ ਸਕੀਮ ਅਤੇ ਅੱਤਿਆਚਾਰ ਰੋਕਥਾਮ ਐਕਟ ਤਹਿਤ ਪੀੜ੍ਹਤਾਂ ਨੂੰ ਮਿਲਣ ਵਾਲੀ ਮੁਆਵਜ਼ਾ ਰਾਸ਼ੀ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਸਮੂਹ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਵਿਭਾਗ ਵੱਲੋਂ ਜੋ ਵੀ ਅਨੁਸੂਚਿਤ ਜ਼ਾਤੀ ਨਾਲ ਸੰਬੰਧਤ ਲੋਕਾਂ ਲਈ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਉਨ੍ਹਾਂ ਸਕੀਮਾਂ ਦਾ ਪਿੰਡਾਂ ਵਿੱਚ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ।ਜੇਕਰ ਕਿਸੇ ਵੀ ਅਨੁਸੂਚਿਤ ਜ਼ਾਤੀ ਦੇ ਵਿਅਕਤੀ ਉੱਪਰ ਕਿਸੇ ਗੈਰ ਅਨੁਸੂਚਿਤ ਜ਼ਾਤੀ ਵੱਲੋਂ ਕਿਸੇ ਕਿਸਮ ਦਾ ਅੱਤਿਆਚਾਰ ਕੀਤਾ ਜਾਂਦਾ ਹੈ ਤਾਂ ਅੱਤਿਆਚਾਰ ਰੋਕਥਾਮ ਐਕਟ 1989 ਤਹਿਤ ਉਸ ਵਿਅਕਤੀ ਖਿਲਾਫ਼ ਕਾਨੂੰਨੀ ਕਾਰਵਾਈ ਕੀਤੇ ਜਾਣ ਦਾ ਉਪਬੰਧ ਹੈ।ਨੇੜੇ ਸਮੇਂ ਦੌਰਾਨ ਆ ਰਹੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿ਼ਲ੍ਹਾ ਸਮਾਜਿ਼ਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਮੋਗਾ ਵੱਲੋਂ ਹਾਜ਼ਰੀਨ ਨੂੰ ਇਹ ਵੀ ਅਪੀਲ ਕੀਤੀ ਕਿ ਸੰਵਿਧਾਨ ਅਨੁਸਾਰ ਵੋਟ ਪਾਉਣ ਦਾ ਅਧਿਕਾਰ ਜੋ ਪ੍ਰਾਪਤ ਹੋਇਆ ਹੈ, ਉਸ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਨੀ ਚਾਹੀਦੀ ਹੈ, ਤਾਂ ਜੋ ਆਮ ਲੋਕਾਂ ਨੂੰ ਵਧੀਆ ਸ਼ਾਸ਼ਨ/ ਪ੍ਰਸ਼ਾਸ਼ਨ ਮਿਲ ਸਕੇ। ਇਸ ਤੋਂ ਇਲਾਵਾ ਜੋ ਵੀ ਵੋਟ ਬਨਾਉਣ ਲਈ ਯੋਗ ਵਿਅਕਤੀ ਹਨ, ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਆਪਣੀ ਵੋਟ ਬਨਾਉਣੀ ਚਾਹੀਦੀ ਹੈ, ਤਾਂ ਜੋ ਉਹ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ। ਜਿ਼ਲ੍ਹਾ ਮੈਨੇਜਰ਼ ਐੱਸ.ਸੀ. ਕਾਰਪੋਰੇਸ਼ਨ ਹੁਕਮ ਚੰਦ ਵੱਲੋਂ ਇਸ ਮੌਕੇ ਅਨੁਸੂਚਿਤ ਜਾਤੀ ਦੇ ਲੋਕਾਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਨ ਸਕੀਮਾਂ ਤੋਂ ਵੀ ਹਾਜ਼ਰ ਲੋਕਾਂ ਨੂੰ ਜਾਣੂੰ ਕਰਵਾਇਆ ਗਿਆ।
ਵਾਲਮੀਕਿ/ ਮਜ਼੍ਹਬੀ ਸਿੱਖ ਮਹਾਂ ਸਭ੍ਹਾ ਵੱਲੋਂ ਵੀ ਇਸ ਸਮਾਗਮ ਦੌਰਾਨ ਸਿ਼ਕਰਤ ਕੀਤੀ ਗਈ। ਮਹਾਂ ਸਭ੍ਹਾ ਦੇ ਪ੍ਰਤੀਨਿੱਧੀਆਂ ਵੱਲੋਂ ਅਨੁਸੂਚਿਤ ਜ਼ਾਤੀ ਦੇ ਲੋਕਾਂ ਨੂੰ ਇਸ ਸਮੇਂ ਆ ਰਹੀਆਂ ਦਰਪੇਸ਼ ਸਮੱਸਿਆਵਾਂ ਬਾਰੇ ਖੁੱਲ ਕੇ ਵਿਚਾਰ-ਵਿਟਾਂਦਰਾ ਕੀਤਾ ਗਿਆ।ਉਨ੍ਹਾਂ ਵੱਲੋਂ ਇਹ ਅਹਿਦ ਲਿਆ ਗਿਆ ਕਿ ਡਾ: ਭੀਮ ਰਾਓ ਅੰਬੇਡਕਰ ਜੀ ਦੇ ਸਮਾਨਤਾ ਦੇ ਸਿਧਾਂਤ ਨੂੰ ਘਰ-ਘਰ ਵਿੱਚ ਪਹੁੰਚਾਉਣ ਲਈ ਮਹਾਂ ਸਭ੍ਹਾ ਹਮੇਸ਼ਾ ਯਤਨਸ਼ੀਲ ਰਹੇਗੀ।
ਉਕਤ ਸਮਾਗਮ ਦੌਰਾਨ ਦਫ਼ਤਰ ਜਿ਼ਲ੍ਹਾ ਸਮਾਜਿ਼ਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਮੋਗਾ ਦਾ ਸਮੂਹ ਸਟਾਫ਼, ਜਿ਼ਲ੍ਹਾ ਮੈਨੇਜਰ ਐੱਸ.ਸੀ. ਕਾਰਪੋਰੇਸ਼ਨ ਹੁਕਮ ਚੰਦ ਅਤੇ ਉਨ੍ਹਾਂ ਦਾ ਸਟਾਫ਼, ਬੈਕਫਿ਼ੰਕੋ ਦਫ਼ਤਰ ਦਾ ਸਟਾਫ਼ ਤੋਂ ਇਲਾਵਾ ਵਾਲਮੀਕਿ ਮਜ੍ਹਬੀ ਸਿੱਖ ਮਹਾਂ ਸਭ੍ਹਾ ਦੇ ਐਡਵੋਕੇਟ ਮਨਜੀਤ ਸਿੰਘ ਧਾਲੀਵਾਲ ਸਰਪ੍ਰਸਤ,ਬਚਿੱਤਰ ਸਿੰਘ ਚੇਅਰਮੈਨ, ਜਗਤਾਰ ਸਿੰਘ ਮੱਖੂ ਉੱਪ-ਚੇਅਰਮੈਨ, ਬਲਜਿੰਦਰ ਸਿੰਘ ਧਾਲੀਵਾਲ ਪ੍ਰਧਾਨ, ਇੰਦਰਪਾਲ ਸਿੰਘ ਜਨਰਲ ਸਕੱਤਰ ,ਗੋਲਡ ਮੈਡਲ ਵਿਜ਼ੇਤਾ ਬ੍ਰਹਮਰਾਜ ਸਿੰਘ, ਸੁਰਿੰਦਰ ਸਿੰਘ , ਵੀਰ ਸਿੰਘ, ਬਲਦੇਵ ਸਿੰਘ ਕਿਸ਼ਨਪੁਰਾ, ਰਾਜਪਾਲ ਸਿੰਘ, ਨਵਜ਼ੋਤ ਕੌਰ , ਇਕਬਾਲ ਸਿੰਘ , ਜ਼ਸਵੀਰ ਸਿੰਘ ਪ੍ਰਧਾਨ, ਅਮਨਦੀਪ ਸਿੰਘ ਨੰਬਰਦਾਰ, ਹਰਵਿੰਦਰ ਸਿੰਘ ਮਾਰਸ਼ਲ ਪ੍ਰਧਾਨ, ਹੈਪੀ ਸਿੰਘ, ਸਿਕੰਦਰ ਸਿੰਘ , ਲਖਵੀਰ ਸਿੰਘ ਡਾਲਾ, ਅਮਰ ਸਿੰਘ ਸੁਪਰਡੈਂਟ ਤੇ ਹੋਰ ਵੀ ਵੱਖ-ਵੱਖ ਜਥੇਬੰਦੀਆਂ ਦੇ ਨੁੰਮਾਇੰਦੇ ਹਾਜ਼ਰ ਸਨ।




