ਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਰਾਜਨੀਤੀ
29 ਨਵੰਬਰ ਤੋਂ 4 ਦਸੰਬਰ ਤੱਕ ਸਿਵਲ ਹਸਪਤਾਲ ਵਿਖੇ ਮੁਫ਼ਤ ਕੀਤੇ ਜਾਣਗੇ ਪੁਰਸ਼ ਨਸਬੰਦੀ ਅਪ੍ਰੇਸ਼ਨ
ਨਸਬੰਦੀ ਵਾਲੇ ਪੁਰਸ਼ ਨੂੰ ਦਿੱਤਾ ਜਾਵੇਗਾ 1100 ਰੁਪਏ ਮਾਣਭੱਤਾ-ਡਾ. ਰਮਨਦੀਪ ਕੌਰ

ਢੁੱਡੀਕੇ (Charanjit Singh) :ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਮੋਗਾ ਦੀਆਂ ਹਦਾਇਤਾਂ ਅਨੁਸਾਰ ਮਿਤੀ 21 ਨਵੰਬਰ ਤੋਂ 4 ਦਸੰਬਰ ਤੱਕ ਚੀਰਾ ਰਹਿਤ ਨਸਬੰਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਪੰਦਰਵਾੜੇ ਦੌਰਾਨ 21 ਨਵੰਬਰ ਤੋਂ 27 ਨਵੰਬਰ ਤੱਕ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਮਿਤੀ 29 ਨਵੰਬਰ ਤੋਂ 4 ਦਸੰਬਰ ਤੱਕ ਜ਼ਿਲ੍ਹਾ ਹਸਪਤਾਲ ਮੋਗਾ ਵਿਖੇ ਰੋਜਾਨਾ ਚੀਰਾ ਰਹਿਤ ਨਸਬੰਦੀ ਦੇ ਅਪਰੇਸ਼ਨ ਮੁਫਤ ਕੀਤੇ ਜਾਣਗੇ ।
ਇਸ ਸਬੰਧੀ ਸੀਨੀਅਰ ਮੈਡੀਕਲ ਅਫਸਰ ਢੁੱਡੀਕੇ ਡਾ. ਰਮਨਦੀਪ ਕੌਰ ਨੇ ਪੈਰਾਮੈਡੀਕਲ ਅਤੇ ਫੀਲਡ ਸਟਾਫ ਨੂੰ ਚੀਰਾ ਰਹਿਤ ਨਸਬੰਦੀ ਪੰਦਰਵਾੜੇ ਵਿੱਚ ਪੁਰਸ਼ਾਂ ਨੂੰ ਨਸਬੰਦੀ ਕਰਵਾਉਣ ਲਈ ਜਾਗਰੂਕਤ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਇਸ ਜਾਗਰੂਕਤਾ ਮੁਹਿੰਮ ਦੌਰਾਨ ਯੋਗ ਜੋੜਿਆਂ ਨੂੰ ਆਪਣੇ ਪਰਿਵਾਰ ਦੀ ਵਿਉੰਤਬੰਦੀ ਸਬੰਧੀ ਫੈਮਿਲੀ ਪਲਾਨਿੰਗ ਦੇ ਸਾਧਨਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਅਤੇ ਉਹਨਾਂ ਨੂੰ ਪਰਿਵਾਰ ਨਿਯੋਜਨ ਦੇ ਸੌਖੇ ਅਤੇ ਪੱਕੇ ਸਾਧਨ ਨਸਬੰਦੀ ਲਈ ਪ੍ਰੇਰਿਤ ਕੀਤਾ ਜਾਵੇ ।
ਇਸ ਮੌਕੇ ਲਖਵਿੰਦਰ ਸਿੰਘ ਬਲਾਕ ਐਜੂਕੇਟਰ ਅਤੇ ਰਾਜ ਕੁਮਾਰ ਫਾਰਮਾਸਿਸਟ ਨੇ ਕਿਹਾ ਕਿ ਕੋਈ ਵੀ ਸ਼ਾਦੀਸੁਦਾ ਪੁਰਸ਼ ਜਿਸਦੇ ਬੱਚੇ ਹਨ ਜ਼ਿਲ੍ਹਾ ਹਸਪਤਾਲ ਮੋਗਾ ਵਿਖੇ ਆਪਣਾ ਚੀਰਾ ਰਹਿਤ ਨਸਬੰਦੀ ਅਪਰੇਸ਼ਨ ਕਰਵਾ ਸਕਦਾ ਹੈ। ਨਸਬੰਦੀ ਅਪਰੇਸ਼ਨ ਕਰਵਾਉਣ ਵਾਲੇ ਪੁਰਸ਼ ਨੂੰ 1100 ਰੁਪਏ ਮਾਣਭੱਤਾ ਵੀ ਦਿੱਤਾ ਜਾਂਦਾ ਹੈ ਅਤੇ ਨਸਬੰਦੀ ਲਈ ਪ੍ਰੇਰਿਤ ਕਰਨ ਵਾਲੇ ਵਿਅਕਤੀ ਨੂੰ ਵੀ 200 ਰੁਪਏ ਦਾ ਮਾਣਭੱਤਾ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਪਰਿਵਾਰ ਨੂੰ ਛੋਟਾ ਅਤੇ ਸੁਖੀ ਰੱਖਣ ਲਈ ਪੁਰਸ਼ਾਂ ਨੂੰ ਨਸਬੰਦੀ ਕਰਵਾਕੇ ਆਪਣੀ ਜਿੰਮੇਵਾਰੀ ਤੇ ਭਾਗੀਦਾਰੀ ਨਿਭਾਉਣੀ ਚਾਹੀਦੀ ਹੈ। ਪਰਿਵਾਰ ਭਲਾਈ ਦੇ ਪੱਕੇ ਸਾਧਨਾਂ ਵਿੱਚ ਚੀਰਾ ਰਹਿਤ ਨਸਬੰਦੀ ਸਭ ਤੋਂ ਭਰੋਸੇਯੋਗ, ਆਸਾਨ ਤੇ ਸਥਾਈ ਤਰੀਕਾ ਹੈ। ਇਸ ਵਿਧੀ ਵਿੱਚ ਨਾ ਕੋਈ ਚੀਰਾ ਲੱਗਦਾ ਹੈ ਨਾ ਹੀ ਕੋਈ ਟਾਂਕਾ ਲੱਗਦਾ ਹੈ। ਇਸ ਅਪਰੇਸ਼ਨ ਲਈ ਸਿਰਫ 10 ਤੋਂ 15 ਮਿੰਟ ਦਾ ਸਮਾਂ ਲੱਗਦਾ ਹੈ ਅਤੇ ਅਪਰੇਸ਼ਨ ਉਪਰੰਤ ਸਾਰੇ ਰੋਜਾਨਾ ਦੇ ਕੰਮ ਕੀਤੇ ਜਾ ਸਕਦੇ ਹਨ। ਉਹਨਾਂ ਦੱਸਿਆ ਕਿ ਪੁਰਸ਼ ਨਸਬੰਦੀ ਨਾਲ ਕਿਸੇ ਤਰਾਂ ਦੀ ਸਰੀਰਿਕ ਕਮਜੋਰੀ ਜਾਂ ਕਾਮ ਸ਼ਕਤੀ ਵਿੱਚ ਕਮੀ ਨਹੀਂ ਹੁੰਦੀ। ਅੋਰਤਾਂ ਦੀ ਨਸਬੰਦੀ ਕਰਨੀ ਇੱਕ ਗੁੰਝਲਦਾਰ ਵਿਧੀ ਹੈ, ਉਸ ਮੁਕਾਬਲੇ ਪੁਰਸ਼ ਨਸਬੰਦੀ ਬਿਲਕੁਲ ਆਸਾਨ ਹੈ ਅਤੇ ਪੁਰਸ਼ਾਂ ਵਿੱਚ ਲੋੜ ਪੈਣ ਤੇ ਸੁਕਰਾਣੂ ਨਲੀ ਨੂੰ ਦੁਬਾਰਾ ਵੀ ਜੋੜਿਆ ਜਾ ਸਕਦਾ ਹੈ।




