ਮੋਗਾ ਦੇ ਹਨੀ ਜੌੜਾ ਨੇ ਸਾਊਥ ਜ਼ੋਨ ਰੀਜਨਲ ਸਕਿੱਲ ਕੰਪੀਟੀਸ਼ਨ 2021 ਵਿੱਚ ਪ੍ਰਾਪਤ ਕੀਤਾ ਦੂਜਾ ਸਥਾਨ
11000 ਰੁਪਏ ਦੀ ਰਾਸ਼ੀ ਨਾਲ ਸਨਮਾਨਿਤ

ਮੋਗਾ, 7 ਦਸੰਬਰ (Charanjit Singh) ਜ਼ਿਲ੍ਹਾ ਮੋਗਾ ਵਾਸੀਆਂ ਲਈ ਇਹ ਖੁਸ਼ਖ਼ਬਰੀ ਹੈ ਕਿ ਇੱਥੋਂ ਦੇ ਹਨੀ ਜੌੜਾ ਨੇ ਸਾਊਥ ਜ਼ੋਨ ਰੀਜਨਲ ਸਕਿੱਲ ਕੰਪੀਟੀਸ਼ਨ 2021, ਜੋ ਕਿ ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼) ਵਿਖੇ ਹੋਏ, ਦੇ ਜਿਊਲਰੀ (jewelry) ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਜਿੱਤ ਉੱਤੇ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਵੱਲੋ ਹਨੀ ਜੋੜਾ ਨੂੰ ਸਿਲਵਰ ਮੈਡਲ ਅਤੇ 11000 ਰੁਪਏ ਦੀ ਰਾਸ਼ੀ ਨਾਲ ਸਨਮਾਨਤ ਕੀਤਾ ਗਿਆ ਹੈ।ਇਹ ਜਾਣਕਾਰੀ ਮਨਪ੍ਰੀਤ ਕੌਰ ਮਿਸ਼ਨ ਮੈਨੇਜਰ ਸਕਿੱਲ ਡਿਵੈਲਪਮੈਂਟ ਮੋਗਾ ਵੱਲੋਂ ਦਿੱਤੀ ਗਈ। ਦੱਸਣਯੋਗ ਹੈ ਕਿ ਰਾਜ ਪੱਧਰੀ ਜੇਤੂ ਮੋਗਾ ਦੇ ਦੋ ਬੱਚੇ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਖੇ ਹੋਣ ਵਾਲੇ ਹੁਨਰ ਮੁਕਾਬਲਿਆਂ ਵਿੱਚ ਭਾਗ ਲੈਣ ਗਏ ਸਨ।
ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰ ਹਰਚਰਨ ਸਿੰਘ ਵੱਲੋਂ ਦੱਸਿਆ ਗਿਆ ਕਿ 46ਵੇਂ ਵਿਸ਼ਵ ਹੁਨਰ ਮੁਕਾਬਲੇ, ਜੋ ਕਿ ਸ਼ੰਘਾਈ (ਚੀਨ) ਵਿਖੇ ਹੋਣੇ ਹਨ, ਦੇ ਤੀਜੇ ਪੜਾਅ ਤਹਿਤ ਹੋਣ ਵਾਲੇ ਜਿਊਲਰੀ ਦੇ ਰੀਜਨਲ ਮੁਕਾਬਲਿਆਂ ਲਈ ਮੋਗਾ ਸ਼ਹਿਰ ਦੇ ਦੋ ਬੱਚੇ ਹਨੀ ਜੋੜਾ ਅਤੇ ਯੁਵਰਾਜ ਦੀ ਚੋਣ ਪੰਜਾਬ ਵੱਲੋਂ ਹੋਈ ਸੀ। ਇਹਨਾਂ ਬੱਚਿਆਂ ਨੇ 1 ਦਸੰਬਰ ਤੋਂ 4 ਦਸੰਬਰ 2021 ਤੱਕ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਹੋਏ ਸਾਊਥ ਜ਼ੋਨ ਰੀਜਨਲ ਕੰਪੀਟੀਸ਼ਨ ਦੇ ਜਿਵੈਲਰੀ ਟਰੇਡ ਮੁਕਾਬਲਿਆਂ ਲਈ ਭਾਗ ਲਿਆ ਸੀ।
ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਹਨਾਂ ਬੱਚਿਆਂ ਦੇ ਟਰੇਨ ਟਿਕਟ ਅਤੇ ਜਾਣ ਅਤੇ ਉਥੇ ਰਹਿਣ ਦੇ ਦੇ ਪ੍ਰਬੰਧ ਕਰਵਾਏ ਗਏ ਸਨ। ਇਹਨਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਪਹਿਲੀ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਨੂੰ ਗੋਲਡ ਮੈਡਲ ਅਤੇ 21000 ਰੁਪਏ ਦੀ ਰਾਸ਼ੀ ਅਤੇ ਦੂਜੀ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਨੂੰ ਸਿਲਵਰ ਮੈਡਲ ਅਤੇ 11000 ਰੁਪਏ ਦੀ ਰਾਸ਼ੀ ਸਰਕਾਰ ਵੱਲੋਂ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਹਨੀ ਜੋੜਾ ਪੁੱਤਰ ਸ੍ਰੀ ਰਾਜ ਕੁਮਾਰ ਉਮਰ ਕਰੀਬ 20 ਸਾਲ ਹੈ। ਇਸ ਦੇ ਪਿਤਾ ਸਰਾਫਾ ਬਜਾਰ ਮੋਗਾ ਵਿਖੇ ਕਾਰੀਗਰ ਦਾ ਕੰਮ ਕਰਦੇ ਹਨ। ਇਹ 12ਵੀਂ ਜਮਾਤ ਓਪਨ ਕਰ ਰਿਹਾ ਹੈ ਅਤੇ ਨਾਲ ਨਾਲ ਸਰਾਫਾ ਬਜ਼ਾਰ ਮੋਗਾ ਵਿਖੇ ਕਾਰੀਗਰ ਦਾ ਕੰਮ ਕਰਦਾ ਹੈ।




