ਸਿੱਖਿਆਤਾਜ਼ਾ ਖਬਰਾਂਦੇਸ਼ਰਾਜ
ਪੰਜਾਬ ਐਂਡ ਸਿੰਧ ਬੈਂਕ ਨੇ ਆਜ਼ਾਦੀ ਦਿਹਾੜੇ ਮੌਕੇ ਪੌਦੇ ਲਗਾਏ

ਮੋਗਾ, 16 ਅਗਸਤ ( ਚਰਨਜੀਤ ਸਿੰਘ ) – ਪੰਜਾਬ ਐਂਡ ਸਿੰਧ ਬੈਂਕ ਲੀਡ ਬੈਂਕ ਮੋਗਾ ਅਤੇ ਬ੍ਰਾਂਚ ਫਤਿਹਗੜ੍ਹ ਕੋਰੋਟਾਣਾ ਦੇ ਅਧਿਕਾਰੀ ਲੀਡ ਜ਼ਿਲ੍ਹਾ ਮੈਨੇਜਰ ਬਜਰੰਗੀ ਸਿੰਘ ਅਤੇ ਪ੍ਰੇਮ ਰੰਜਨ ਕੁਮਾਰ ਬ੍ਰਾਂਚ ਮੈਨੇਜਰ ਨੇ ਜ਼ਿਲ੍ਹਾ ਮੋਗਾ ਦੇ ਵੱਖ-ਵੱਖ ਸਥਾਨਾਂ, ਜਿਵੇਂ ਕਿ ਸਰਕਾਰੀ ਹਾਈ ਸਕੂਲ ਭਿੰਡਰ ਕਲਾਂ ਅਤੇ ਗੁਰਦੁਆਰਾ ਫਤਿਹਗੜ੍ਹ ਕੋਰੋਟਾਣਾ ਅਤੇ ਹੋਰ ਸਥਾਨਾਂ ਉੱਤੇ ਪੌਦੇ ਲਗਾਏ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਜਰੰਗੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬੈਂਕ ਵੱਲੋਂ ਇਹ ਪੌਦੇ ਦੇਸ਼ ਦੀ ਆਜ਼ਾਦੀ ਦੇ 75ਵੇਂ ਸਾਲ ਅਤੇ ਵਾਤਾਵਰਨ ਨੂੰ ਬਚਾਉਣ ਦੇ ਉਪਰਾਲੇ ਵਜੋਂ ਲਗਾਏ ਹਨ। ਉਨ੍ਹਾਂ ਆਪਣੇ ਬੈਂਕ ਪ੍ਰਬੰਧਕਾਂ ਅਤੇ ਹੋਰ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਵੱਧ ਤੋਂ ਵੱਧ ਪੌਦੇ ਲਗਾਉਣ ਤਾਂ ਜੋ ਦਿਨੋਂ ਦਿਨ ਪਲੀਤ ਹੁੰਦੇ ਜਾ ਰਹੇ ਵਾਤਾਵਰਣ ਨੂੰ ਬਚਾਇਆ ਜਾ ਸਕੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੌਦੇ ਲਗਾਉਣ ਅਤੇ ਸੰਭਾਲਣ ਦੀ ਜਿੰਮੇਵਾਰੀ ਨਿਭਾਉਣ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਵੀ ਵਾਤਾਵਰਣ ਨੂੰ ਬਚਾਉਣ ਅਤੇ ਹਰਾ ਭਰਾ ਰੱਖਣ ਲਈ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵੱਖ-ਵੱਖ ਥਾਵਾਂ ਉੱਤੇ ਪੌਦੇ ਲਗਾਏ ਅਤੇ ਸੰਭਾਲੇ ਜਾ ਰਹੇ ਹਨ।




